ਐਮੀ ਵਿਰਕ ਦਾ ਵੀਡੀਓ ਹੋ ਰਿਹਾ ਵਾਇਰਲ, ਟਵੀਟ ‘ਤੇ ਦਿੱਤਾ ਪ੍ਰਤੀਕਰਮ, ਕਿਹਾ ਟਵੀਟ ਕਰਨ ਵਾਲੇ ਨੇ ਕਿਹਾ ਸੀ ‘ਸਾਨੂੰ ਸਿੱਧੂ ਵੀਰ ਵਾਪਸ ਕਰ ਦਿਓ, ਭਾਵੇਂ ਚਾਰ ਪੰਜ ਸਿੰਗਰਸ ਲੈ ਜਾਓ’
ਐਮੀ ਵਿਰਕ (Ammy Virk) ਦਾ ਇੱਕ ਵੀਡੀਓ (Video) ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਐਮੀ ਵਿਰਕ ਲੋਕਾਂ ਦੀ ਸੋਚ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ । ਉਹ ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ (Sidhu Moose Wala ) ਦੀ ਮੌਤ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ । ਐਮੀ ਵਿਰਕ ਕਹਿ ਰਹੇ ਹਨ ਕਿ ਮੈਂ ਕਿਸੇ ਦਾ ਇੱਕ ਟਵੀਟ ਵੇਖਿਆ ਸੀ ਬੰਦੇ ਦਾ ਨਾਂਅ ਤਾਂ ਮੈਨੂੰ ਯਾਦ ਨਹੀਂ ਪਰ ਉਸ ‘ਚ ਲਿਖਿਆ ਸੀ ਕਿ ‘ਸਾਨੂੰ ਸਿੱਧੂ ਬਾਈ ਮੋੜ ਦੇ ਰੱਬਾ ।
Image Source: Twitter
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ਕਾਰਨ ਐਮੀ ਵਿਰਕ ਨੇ ਮੁਲਤਵੀ ਕੀਤੀ ਫ਼ਿਲਮ ‘ਸ਼ੇਰ ਬੱਗਾ’ ਦੀ ਰਿਲੀਜ ਡੇਟ
ਇਸ ਦੇ ਬਦਲੇ ਭਾਵੇਂ ਤੂੰ ਚਾਰ ਪੰਜ ਗਾਇਕ ਹੋਰ ਲੈ ਜਾ,ਐਮੀ ਵਿਰਕ ਨੇ ਕਿਹਾ ਕਿ ਇਸ ਟਵੀਟ ‘ਚ ਟਵੀਟ ਕਰਨ ਵਾਲੇ ਨੇ ਇਸ ‘ਚ ਉਨ੍ਹਾਂ ਦਾ, ਕਰਣ ਔਜਲਾ ਅਤੇ ਗੁਰੂ ਰੰਧਾਵਾ ਦਾ ਨਾਮ ਲਿਖਿਆ ਸੀ । ਐਮੀ ਵਿਰਕ ਨੇ ਅੱਗੇ ਕਿਹਾ ਕਿ ਇਹ ਵੇਖ ਕੇ ਇੱਕ ਤਾਂ ਮੈਨੂੰ ਹਾਸਾ ਵੀ ਆਉਂਦਾ ਸੀ, ਇਸ ਦੇ ਨਾਲ ਹੀ ਉਨ੍ਹਾਂ ਟਵਿੱਟਰ ਕਰਨ ਵਾਲੇ ਨੂੰ ਕਿਹਾ ਕਿ ਇਹ ਗਾਇਕ ਵੀ ਤਾਂ ਕਿਸੇ ਦੇ ਪੁੱਤਰ ਹਨ।
image from ammy virk Movie song
ਹੋਰ ਪੜ੍ਹੋ : ਨੇਹਾ ਕੱਕੜ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ, ਸ਼ੋਅ ‘ਚ ਇੰਝ ਦਿੱਤੀ ਸ਼ਰਧਾਂਜਲੀ
ਦੱਸ ਦਈਏ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਕੁਝ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ । ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ ਜਿਸ ਨੇ ਆਪਣੇ ਚਾਰ ਪੰਜ ਸਾਲਾਂ ਦੇ ਕਰੀਅਰ ਦੌਰਾਨ ਕਈ ਹਿੱਟ ਗੀਤ ਦਿੱਤੇ ਸਨ ।
Image Source: Instagram
ਜਿਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਲੋਕਾਂ ਨੂੰ ਉਮਰਾਂ ਲੱਗ ਜਾਂਦੀਆਂ ਨੇ ਪਰ ਉਸ ਨੇ ਕੁਝ ਸਾਲਾਂ ‘ਚ ਹੀ ਉਹ ਕਰ ਦਿਖਾਇਆ ਸੀ ।ਮੌਤ ਤੋਂ ਬਾਅਦ ਰਿਲੀਜ਼ ਹੋਏ ਉਸ ਦੇ ਗੀਤ ਐੱਸਵਾਈਐੱਲ ਨੇ ਦੇਸ਼ ਦੁਨੀਆ ‘ਚ ਨਵੇਂ ਰਿਕਾਰਡ ਕਾਇਮ ਕੀਤੇ ਸਨ । ਹਾਲਾਂਕਿ ਭਾਰਤ ਸਰਕਾਰ ਵੱਲੋਂ ਇਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਹੈ । ਗਾਇਕਾ ਨੇਹਾ ਕੱਕੜ ਨੇ ਵੀ ਆਪਣੇ ਇੱਕ ਸ਼ੋਅ ਦੇ ਦੌਰਾਨ ਸਿੱਧੂ ਮੂਸੇਵਾਲਾ ਨੂੰ ਉਸੇ ਦੇ ਅੰਦਾਜ਼ ‘ਚ ਪੱਟ ‘ਤੇ ਥਾਪੀ ਮਾਰ ਕੇ ਸ਼ਰਧਾਂਜਲੀ ਦਿੱਤੀ ।
View this post on Instagram