ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤੀ ਆਪਣੀ ‘ਸਬਰ ਦੇ ਫਲ’ ਨਾਲ ਖ਼ਾਸ ਫੋਟੋ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
Lajwinder kaur
November 12th 2020 02:28 PM
ਬਾਲੀਵੁੱਡ ਦੀ ਬਾਕਮਾਲ ਦੀ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੀ ਰਹਿੰਦੀ ਹੈ । ਜਿਸ ਕਰਕੇ ਉਹ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਆਪਣੀ ‘ਹੰਗਾਮਾ 2’ ਫ਼ਿਲਮ ਦੀ ਸ਼ੂਟਿੰਗ ਸਮੇਂ ਮਨਾਲੀ ‘ਚ ਬਿਤਾਏ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਬੇਹੱਦ ਖ਼ਾਸ ਤਸਵੀਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ।