ਨੀਟਾ, ਮਿਸ਼ਰੀ, ਭੋਲਾ, ਸ਼ਿੰਦੀ ਆ ਰਹੇ ਜਲਦ ਹੀ ਵੱਡੇ ਪਰਦੇ ‘ਤੇ, ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ-2’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

written by Lajwinder kaur | October 06, 2022 02:53pm

GOLAK BUGNI BANK TE BATUA 2  : ਸਾਲ 2018 ਦੀ ਸੁਪਰ ਡੁੱਬਰ ਹਿੱਟ ਫ਼ਿਲਮ ਗੋਲਕ, ਬੁਗਨੀ, ਬੈਂਕ ਤੇ ਬਟੂਆ ਦੇ ਦੂਜੇ ਭਾਗ ਦਾ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ।ਜੀ ਹਾਂ ਫ਼ਿਲਮ ਗੋਲਕ, ਬੁਗਨੀ, ਬੈਂਕ ਤੇ ਬਟੂਆ-2 ਦਾ ਪਹਿਲਾ ਆਫੀਸ਼ੀਅਲ ਪੋਸਟਰ ਰਿਲੀਜ਼ ਹੋ ਗਿਆ ਹੈ ਜਿਸ ਦੇ ਨਾਲ ਫ਼ਿਲਮ ਦੀ ਰਿਲੀਜ਼ ਡੇਟ ਤੋਂ ਪਰਦਾ ਵੀ ਚੁੱਕ ਦਿੱਤਾ ਗਿਆ ਹੈ । ਜਿਸ ਤੋਂ ਅਮਰਿੰਦਰ ਗਿੱਲ ਦੇ ਫੈਨਜ਼ ਕਾਫੀ ਜ਼ਿਆਦਾ ਉਤਸੁਕ ਹਨ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਯੋਗੀ ਆਦਿੱਤਿਆਨਾਥ ਦਾ ਵੀਡੀਓ, ਚੀਤੇ ਦੇ ਬੱਚੇ ਨੂੰ ਦੁੱਧ ਪਿਲਾਉਂਦੇ ਆ ਰਹੇ ਨੇ ਨਜ਼ਰ

Golak Bugni Bank Te Batua 2: Harish Verma, Simi Chahal’s Next Film Promises To Deliver Double Fun image source Instagram

ਕਾਰਜ ਗਿੱਲ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸਾਡਾ ਅਗਲਾ ਉੱਦਮ ਗੋਲਕ ਬੁਗਨੀ ਬੈਂਕ ਤੇ ਬਟੂਆ 2… ਬਹੁਤ ਸਾਰੀ ਮਸਤੀ ਦੇ ਨਾਲ ਇਹ ਫ਼ਿਲਮ 2023 ਚ 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ... #ਨੀਟਾ #ਮਿਸ਼ਰੀ #ਭੋਲਾ #ਸ਼ਿੰਦੀ’ ਇਸ ਦੇ ਨਾਲ ਉਨ੍ਹਾਂ ਨੇ ਅਮਰਿੰਦਰ ਗਿੱਲ, ਸਿੰਮੀ ਚਾਹਲ, ਹਰੀਸ਼ ਵਰਮਾ ਅਤੇ ਫ਼ਿਲਮ ਦੀ ਬਾਕੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ।ਦਰਸ਼ਕਾਂ ਵੱਲੋਂ ਪੋਸਟਰ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

Amrinder gill new movie Dila Mereya 5th june clash with Salman khan image source Instagram

ਫ਼ਿਲਮ ਦੇ ਸਕੀਵਲ ‘ਚ ਅਮਰਿੰਦਰ ਗਿੱਲ, ਆਦਿੱਤੀ ਸ਼ਰਮਾ, ਹਰੀਸ਼ ਵਰਮਾ, ਸਿੰਮੀ ਚਾਹਲ , ਅਨੀਤਾ ਦੇਵਗਨ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ ਤੇ ਗੁਰਸ਼ਬਦ ਅਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।ਇਸ ਵਾਰ ਡਾਇਰੈਕਟਰ ਜਨਜੋਤ ਸਿੰਘ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।

simi image source Instagram

‘ਰਿਦਮ ਬੁਆਏਜ਼ ਐਂਟਰਟੇਨਮੈਂਟ ਨੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ, ਸਭ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ।  ਹੁਣ ਫ਼ਿਲਮ ਗੋਲਕ, ਬੁਗਨੀ, ਬੈਂਕ ਤੇ ਬਟੂਆ Golak Bugni Bank Te Batua ਵੀ ਅੱਤ ਕਰਵਾ ਰਹੀ ਹੈ | ਇਸ ਵਾਰ ‘ਰਿਦਮ ਬੁਆਏਜ਼ ਨਾਲ ‘ਹੇਅਰ ਓਮਜੀ ਸਟੂਡੀਓਜ਼ ਨੇ ਮਿਲ ਕੇ ਕੰਮ ਕੀਤਾ ਹੈ।

 

 

View this post on Instagram

 

A post shared by Karaj Gill (@karajgill)

You may also like