ਅੰਮ੍ਰਿਤ ਮਾਨ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਨੇ ਨਵਾਂ ਗੀਤ 'ਸੁਭਾਅ ਜੱਟ ਦਾ', ਪੋਸਟਰ ਕਰ ਰਿਹਾ ਸ਼ੋਸ਼ਲ ਮੀਡੀਆ 'ਤੇ ਟਰੈਂਡ
ਪੰਜਾਬੀ ਗਾਇਕ ਅੰਮ੍ਰਿਤ ਮਾਨ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ‘ਸੁਭਾਅ ਜੱਟ ਦਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਜੀ ਹਾਂ ਇਸ ਡਿਊਟ ਸੌਂਗ ਨੂੰ ਅੰਮ੍ਰਿਤ ਮਾਨ ਤੇ ਸੁਰੀਲੀ ਆਵਾਜ਼ ਦੀ ਮਲਿਕਾ ਗੁਰਲੇਜ਼ ਅਖ਼ਤਰ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ। ਇਸ ਗਾਣੇ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅੰਮ੍ਰਿਤ ਮਾਨ ਨੇ ਕੈਪਸ਼ਨ ‘ਚ ਲਿਖਿਆ ਹੈ, ‘14 ਫਰਵਰੀ ਕਰਲੋ ਨੋਟ ਸੁਭਾਅ ਜੱਟ ਦਾ’।
ਹੋਰ ਵੇਖੋ:ਗੁਰਦਾਸ ਮਾਨ ਨੇ ਨੂੰਹ-ਪੁੱਤ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਤਸਵੀਰ ਤੇ ਨਾਲ ਆਖੀ ਇਹ ਗੱਲ
ਜੇ ਗੱਲ ਕਰੀਏ ‘ਸੁਭਾਅ ਜੱਟ ਦਾ’ ਗਾਣੇ ਦੀ ਤਾਂ ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੁਰ ਸਿੱਧੂ ਦਾ ਸੁਣਨ ਨੂੰ ਮਿਲੇਗਾ। ਗਾਣੇ ਦਾ ਵੀਡੀਓ ਬੀ ਟੂਗੇਦਰਸ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਅੰਮ੍ਰਿਤ ਮਾਨ ਤੇ ਪੰਜਾਬੀ ਅਦਾਕਾਰਾ ਜੈਸਮੀਨ ਬਾਜਵਾ। ਬੰਬ ਬੀਟਸ ਦੇ ਲੇਬਲ ਹੇਠ ਇਹ ਗੀਤ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਕੰਮ ਦੀ ਤਾਂ ਉਹ ਵਧੀਆ ਗਾਇਕ ਹੋਣ ਦੇ ਨਾਲ ਚੰਗੇ ਲਿਖਾਰੀ ਵੀ ਨੇ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਐਮੀ ਵਿਰਕ, ਦਿਲਜੀਤ ਦੋਸਾਂਝ ਵਰਗੇ ਕਈ ਹੋਰ ਨਾਮੀ ਗਾਇਕ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਕੜ, ਕੰਬੀਨੇਸ਼ਨ, ਦਾ ਕਿੰਗ, ਮੂਨ, ਟਰੈਂਡਿੰਗ ਨਖ਼ਰਾ ਵਰਗੇ ਬਲਾਕਬਸਟਰ ਗੀਤ ਦੇ ਚੁੱਕੇ ਹਨ। ਉੱਥੇ ਹੀ ਦੋ ਦੂਣੀ ਪੰਜ, ਆਟੇ ਦੀ ਚਿੜੀ ਵਰਗੀਆਂ ਪੰਜਾਬੀ ਫ਼ਿਲਮਾਂ ‘ਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ।