Trending:
ਅੰਮ੍ਰਿਤ ਮਾਨ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਫਰਾਂਸ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਅੰਮ੍ਰਿਤ ਮਾਨ (Amrit Maan) ਅਤੇ ਗੁਰਲੇਜ ਅਖਤਰ (Gurlej Akhtar) ਦਾ ਨਵਾਂ ਗੀਤ ‘ਫਰਾਂਸ’ (France) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਹਨ ਅਤੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਗੀਤ ਦੀ ਫੀਚਰਿੰਗ ‘ਚ ਫੀਮੇਲ ਮਾਡਲ ਕਰਨਾਵਤ ਨਜ਼ਰ ਆ ਰਹੀ ਹੈ । ਇਸ ਗੀਤ ‘ਚ ਜੱਟੀ ਜੱਟ ਨੂੰ ਕਹਿੰਦੀ ਹੈ ਕਿ ਉੇਹ ਉਸ ਨੂੰ ਪੰਜੇਬਾਂ ਲੈ ਕੇ ਦੇਵੇ ।ਜਿਸ ਤੋਂ ਬਾਅਦ ਜੱਟ ਵੀ ਜੱਟੀ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਐਂਵੇ ਹੀ ਨਾ ਜਾਣੇ । ਕਿਉਂਕਿ ਉਹ ਵੀ ਗੱਭਰੂਆਂ ‘ਚ ਪੂਰੀ ਟੌਹਰ ਰੱਖਦਾ ਹੈ । ਅੰਮ੍ਰਿਤ ਮਾਨ ਅਤੇ ਗੁਰਲੇਜ ਅਖਤਰ ਦੇ ਵੱਲੋਂ ਗਾਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
image From Amrit Maan song
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਆਪਣਾ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਲੀਟ, ਸੋਸ਼ਲ ਮੀਡੀਆ ਤੋਂ ਬਣਾਈ ਦੂਰੀ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਕਈ ਹਿੱਟ ਗੀਤ ਗਾ ਚੁੱਕੇ ਹਨ । ਗੀਤਾਂ ਦੇ ਨਾਲ-ਨਾਲ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । ਉਹ ਜਲਦ ਹੀ ਇੱਕ ਹੋਰ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ‘ਬੱਬਰ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ‘ਚ ਅੰਮ੍ਰਿਤ ਮਾਨ ਦਾ ਕਿਰਦਾਰ ਕਾਫੀ ਜ਼ਬਰਦਸਤ ਹੋਣ ਵਾਲਾ ਹੈ ।
image From instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਫ਼ਿਲਮ ਦਾ ਫਸਟ ਲੁੱਕ ਵੀ ਪਿਛਲੇ ਦਿਨੀਂ ਸਾਂਝਾ ਕੀਤਾ ਸੀ । ਇਸ ‘ਚ ਅੰਮ੍ਰਿਤ ਮਾਨ ਸ਼ਾਇਦ ਕਿਸੇ ਖਲਨਾਇਕ ਦੀ ਭੂਮਿਕਾ ‘ਚ ਨਜ਼ਰ ਆ ਸਕਦੇ ਹਨ । ਕਿਉਂਕਿ ਜਿਸ ਤਰ੍ਹਾਂ ਦਾ ਇਸ ਦੀ ਤਸਵੀਰ ਸੀ, ਉਸ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ।ਅੰਮ੍ਰਿਤ ਮਾਨ ਨੇ ਆਪਣਾ ਕਰੀਅਰ ਬਤੌਰ ਲਿਰੀਸਿਸਟ ਸ਼ੁਰੂ ਕੀਤਾ ਸੀ ਅਤੇ ਉਸ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ । ਜਿਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਖੁਦ ਵੀ ਗਾਉਣਾ ਸ਼ੁਰੂ ਕਰ ਦਿੱਤਾ । ਹੁਣ ਉਨ੍ਹਾਂ ਦਾ ਨਾਂਅ ਹਿੱਟ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ ।