ਗੀਤ ‘ਮਿੱਠੀ ਮਿੱਠੀ’ ਦੇ ਟੀਜ਼ਰ ‘ਚ ਦੇਖਣ ਨੂੰ ਮਿਲ ਰਹੀ ਹੈ ਜੈਸਮੀਨ ਸੈਂਡਲਸ ਤੇ ਅੰਮ੍ਰਿਤ ਮਾਨ ਦੀ ਜੁਗਲਬੰਦੀ, ਦੇਖੋ ਵੀਡੀਓ

Written by  Lajwinder kaur   |  March 14th 2019 11:11 AM  |  Updated: March 14th 2019 11:21 AM

ਗੀਤ ‘ਮਿੱਠੀ ਮਿੱਠੀ’ ਦੇ ਟੀਜ਼ਰ ‘ਚ ਦੇਖਣ ਨੂੰ ਮਿਲ ਰਹੀ ਹੈ ਜੈਸਮੀਨ ਸੈਂਡਲਸ ਤੇ ਅੰਮ੍ਰਿਤ ਮਾਨ ਦੀ ਜੁਗਲਬੰਦੀ, ਦੇਖੋ ਵੀਡੀਓ

ਜੈਸਮੀਨ ਸੈਂਡਲਸ ਤੇ ਅੰਮ੍ਰਿਤ ਮਾਨ ਦੀ ਜੋੜੀ ਇੱਕ ਵਾਰ ਫਿਰ ਤੋਂ ਆਪਣੇ ਸਰੋਤਿਆਂ ਲਈ ਨਵੀਂ ਪੇਸ਼ਕਸ਼ ਮਿੱਠੀ ਮਿੱਠੀ ਲੈ ਕੇ ਆ ਰਹੇ ਹਨ। ਜਿਸ ਦਾ ਹਾਲ ਹੀ ‘ਚ ਦੋਵੇਂ ਕਲਾਕਾਰਾਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟਰ ਸ਼ੇਅਰ ਕੀਤਾ ਹੈ ਤੇ ਹੁਣ ਇਸ ਗੀਤ ਦੀ ਪਹਿਲੀ ਝਲਕ ਵੀ ਲੋਕਾਂ ਦੇ ਰੁਬਰੂ ਹੋ ਚੁੱਕੀ ਹੈ। ਗੀਤ ਦੇ ਟੀਜ਼ਰ ‘ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ:ਪ੍ਰਿੰਸ ਨਰੂਲਾ ਨੇ ‘ਟੁੰਗ-ਟੁੰਗ’ ‘ਤੇ ਪਾਇਆ ਜੰਮ ਕੇ ਭੰਗੜਾ, ਦੇਖੋ ਵੀਡੀਓ

ਗੱਲ ਕਰਦੇ ਹਾਂ ਟੀਜ਼ਰ ਦੀ ਤਾਂ ਉਸ ਵਿੱਚ ਅੰਮ੍ਰਿਤ ਮਾਨ ਤੇ ਗੁਲਾਬੀ ਕੁਵੀਨ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਹਨ। ਮਿੱਠੀ ਮਿੱਠੀ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਹਨ ਤੇ ਇਸ ਗੀਤ ਨੂੰ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਇੰਟੈਂਸ ਨੇ ਦਿੱਤਾ ਹੈ। ਜੈਸਮੀਨ ਅਤੇ ਅੰਮ੍ਰਿਤ ਦੇ ਗੀਤ ਦੀ ਵੀਡੀਓ ਟਰੂਮੇਕਰਜ਼ ਵੱਲੋਂ ਤਿਆਰ ਕੀਤੀ ਗਈ ਹੈ। ਗੀਤ ਦੇ ਟੀਜ਼ਰ ਨੂੰ ਕ੍ਰਾਊਨ ਰਿਕਾਰਡਸ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ 17 ਮਾਰਚ ਨੂੰ ਸਰੋਤਿਆਂ ਦੇ ਰੁਬਰੂ ਹੋਵੇਗਾ।

ਗੱਲ ਕਰੀਏ ਜੈਸਮੀਨ ਸੈਂਡਲਸ ਤੇ ਅੰਮ੍ਰਿਤ ਮਾਨ ਦੀ ਜੋੜੀ ਇਸ ਤੋਂ ਪਹਿਲਾਂ ਬੰਬ ਜੱਟ ਗੀਤ ਚ ਇਕੱਠੇ ਨਜ਼ਰ ਆ ਚੁੱਕੇ ਹਨ। ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਤੇ ਇਸ ਗੀਤ ਦੀ ਸਫਲਤਾ ਤੋਂ ਬਾਅਦ ਹੁਣ ਦੁਬਾਰਾ ਤੋਂ ਇਹ ਜੋੜੀ ਸਰੋਤਿਆਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।  ਹੁਣ ਦੇਖਣਾ ਇਹ ਹੋਵੇਗਾ ਕਿ ਬੰਬ ਜੱਟ ਵਾਂਗ ਮਿੱਠੀ ਮਿੱਠੀ ਗੀਤ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰ ਪਾਵੇਗਾ, ਇਹ ਤਾਂ ਹੁਣ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network