‘All Bamb’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  June 08th 2021 02:18 PM |  Updated: June 08th 2021 02:18 PM

‘All Bamb’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਮੋਸਟ ਅਵੇਟਡ ਗੀਤ ‘All Bamb’ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ। ਜੀ ਹਾਂ ਇਸ ਗੀਤ ਨੂੰ ਗਾਇਕ ਅੰਮ੍ਰਿਤ ਮਾਨ ਤੇ ਗੁਰਲੇਜ਼ ਅਖਤਰ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ।

singer amrit maan and neeru bajwa new song all bamp teaser image source-youtube

ਹੋਰ ਪੜ੍ਹੋ : ਅੱਜ ਹੈ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਬਰਥਡੇਅ, ਪਤੀ ਰਾਜ ਕੁੰਦਰਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

singer amrit maan image source-youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਅੰਮ੍ਰਿਤ ਮਾਨ ਨੇ ਹੀ ਲਿਖੇ ਨੇ। ਇਸ ਗੀਤ ਨੂੰ ਇੱਕਵਿੰਦਰ ਸਿੰਘ ਨੇ ਮਿਊਜ਼ਿਕ ਦਿੱਤਾ ਹੈ। ਸੁੱਖ ਸੰਘੇੜਾ ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅੰਮ੍ਰਿਤ ਮਾਨ ਤੇ ਐਕਟਰੈੱਸ ਨੀਰੂ ਬਾਜਵਾ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of amrit maan and neeru bajwa image source-youtube

ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਹਿੱਟ ਗੀਤ ਜਿਵੇਂ ਟਰੈਂਡਿੰਗ ਨੱਖਰਾ, ਬੰਬ ਜੱਟ, ਸੱਚ ਤੇ ਸੁਫਨਾ,ਅੱਖ ਦਾ ਨਿਸ਼ਾਨਾ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network