
ਸਿੱਧੂ ਮੂਸੇਵਾਲਾ (Sidhu Moose wala) ਇੱਕ ਅਜਿਹਾ ਗਾਇਕ ਸੀ, ਜਿਸ ਨੇ ਪੰਜਾਬੀ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਸਥਾਪਿਤ ਕਰ ਲਈ ਸੀ । ਅੱਜ ਇਸ ਦੁਨੀਆ ਤੋਂ ਜਦੋਂ ਉਹ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ ਤਾਂ ਸਾਰੀ ਦੁਨੀਆ ‘ਚ ਬੈਠੇ ਉਸ ਦੇ ਫੈਨਸ ਬਹੁਤ ਦੁਖੀ ਹਨ । ਇਸ ਦੇ ਨਾਲ ਹੀ ਉਸ ਦੇ ਦੋਸਤ ਵੀ ਉਸ ਦੀ ਮੌਤ ਤੋਂ ਪਰੇਸ਼ਾਨ ਹਨ । ਗਾਇਕ ਅੰਮ੍ਰਿਤ ਮਾਨ(Amrit Maan) ਨੇ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਟੈਟੂ ਆਰਟਿਸਟ ਦੀ ਸ਼ਰਧਾਂਜਲੀ, ਮੁਫਤ ‘ਚ ਟੈਟੂ ਬਣਾਉਣ ਦਾ ਐਲਾਨ
ਜਿਸ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅੱਜ ਜਦੋਂ ਹਵੇਲੀ ਦੇ ਅੰਦਰ ਗਿਆ ਤਾਂ ਦਿਲ ਟੁੱਟ ਗਿਆ ਦੋਸਤ….ਜੱੱਟਾ ਤੂੰ ਹੈ ਨਹੀਂ ਸੀ ਬਾਕੀ ਸਾਰੇ ਸੀ। ਜਦੋਂ ਇਹ ਫੋਟੋ ਖਿੱਚੀ ਸੀ ਤੂੰ ਕਹਿੰਦਾ ਸੀ ‘ਭਾਈ ਜਿੱਦਾਂ ਹਵੇਲੀ ਰੈਡੀ ਹੋ ਗਈ ਫੋਟੋਆਂ ਹੋਰ ਘੈਂਟ ਆਉਗੀਆਂ।

ਵਾਅਦਾ ਤੇਰੇ ਨਾਲ ਬੇਬੇ ਬਾਪੂ ਦਾ ਖਿਆਲ ਤੇਰੀ ਜਗ੍ਹਾ ਤਾਂ ਨਹੀਂ ਲੈ ਸਕਦੇ, ਪਰ ਵੱਡਾ ਭਰਾ ਤੇਰਾ ਫਰਜ ਨਿਭਾਉ।ਦੋਸਤੀ ਇੱਥੇ ਹੀ ਨਹੀਂ ਖਤਮ ਹੋਈ…ਦੋਸਤੀ ਤਾਂ ਹਾਲੇ ਸ਼ੁਰੂ ਹੋਈ ਆ’। ਇਸ ਪੋਸਟ ਨੂੰ ਜਿਉਂ ਹੀ ਅੰਮ੍ਰਿਤ ਮਾਨ ਨੇ ਸਾਂਝਾ ਕੀਤਾ ਤਾਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਭਾਵੁਕ ਹੋ ਗਏ ।
ਸਿੱਧੂ ਮੂਸੇਵਾਲਾ ਦਾ ਕਤਲ ਬੀਤੇ ਐਤਵਾਰ ਨੁੰ ਕੁਝ ਹਥਿਆਰਬੰਦ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਰ ਦਿੱਤਾ ਸੀ । ਜਿਸ ਤੋਂ ਬਾਅਦ ਦੇਸ਼ ਭਰ ਹੀ ਨਹੀਂ ਵਿਦੇਸ਼ਾਂ ‘ਚ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਨਿਖੇਧੀ ਕੀਤੀ ਜਾ ਰਹੀ ਹੈ । ਸਿੱਧੂ ਇੱਕ ਅਜਿਹਾ ਗਾਇਕ ਸੀ ਜਿਸ ਨੇ ਬਹੁਤ ਹੀ ਘੱਟ ਉਮਰ ‘ਚ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਸਥਾਪਿਤ ਕਰ ਲਈ ਸੀ । ਹਰ ਦਿਲ ਅਜੀਜ ਇਸ ਕਲਾਕਾਰ ਲਈ ਅੱਜ ਹਰ ਅੱਖ ਨਮ ਹੋ ਚੁੱਕੀ ਹੈ ।
View this post on Instagram