ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਏ ਅੰਮ੍ਰਿਤ ਮਾਨ, ਕਿਹਾ ‘ਯਾਦਾਂ ਵਿੱਛੜੇ ਸੱਜਣ ਦੀਆਂ ਆਈਆਂ, ਨੈਣਾਂ ਚੋਂ….’

written by Shaminder | September 26, 2022 10:27am

ਸਿੱਧੂ ਮੂਸੇਵਾਲਾ (Sidhu Moose Wala ) ਦੇ ਖ਼ਾਸ ਦੋਸਤ ਅੰਮ੍ਰਿਤ ਮਾਨ (Amrit Maan)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗਾਇਕ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਯਾਦਾਂ ਵਿੱਛੜੇ ਸੱਜਣ ਦੀਆਂ ਆਈਆਂ, ਨੈਣਾਂ ਚੋਂ ਨੀਰ ਵਗਿਆ….’। ਇਸ ਤਸਵੀਰ ਨੂੰ ਵੇਖ ਕੇ ਦੋਵਾਂ ਦੇ ਫੈਨਸ ਵੀ ਭਾਵੁਕ ਹੋ ਰਹੇ ਹਨ ।ਇੰਡਸਟਰੀ ‘ਚ ਅਜਿਹੇ ਬਹੁਤ ਘੱਟ ਲੋਕ ਸਨ, ਜਿਨ੍ਹਾਂ ਦੇ ਨਾਲ ਸਿੱਧੂ ਮੂਸੇਵਾਲਾ ਦਾ ਮੇਲ ਮਿਲਾਪ ਸੀ ਅਤੇ ਅੰਮ੍ਰਿਤ ਮਾਨ ਉਨ੍ਹਾਂ ਵਿੱਚੋਂ ਹੀ ਇੱਕ ਸਨ ।

Sidhu Moosewala image From instagram

ਹੋਰ ਪੜ੍ਹੋ : ਵਿੱਕੀ ਕੌਸ਼ਲ ਦੇ ਨਾਲ ਰੋਮਾਂਟਿਕ ਹੋਈ ਕੈਟਰੀਨਾ ਕੈਫ, ਤਸਵੀਰ ਕੀਤੀ ਸਾਂਝੀ

ਜਿਸ ਨਾਲ ਸਿੱਧੂ ਦੀ ਦੋਸਤੀ ਸੀ । ਅੰਮ੍ਰਿਤ ਮਾਨ ਵੀ ਸਦਾ ਲਈ ਵਿੱਛੜ ਚੁੱਕੇ ਆਪਣੇ ਦੋਸਤ ਨੂੰ ਯਾਦ ਕਰ ਭਾਵੁਕ ਹੋ ਜਾਂਦੇ ਹਨ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾ ਲਈ ਸੀ । ਪਰ ਕੁਝ ਲੋਕਾਂ ਨੂੰ ਉਸ ਦੀ ਕਾਮਯਾਬੀ ਬਰਦਾਸ਼ਤ ਨਹੀਂ ਹੁੰਦੀ ਸੀ ।

Amrit Maan breaks into tears as he hugs Sidhu Moose Wala's statue in Mansa

ਹੋਰ ਪੜ੍ਹੋ : ਮਨਕਿਰਤ ਔਲਖ ਨੇ ਬੇਟੇ ਦਾ ਵੀਡੀਓ ਕੀਤਾ ਸਾਂਝਾ, ਸੁੱਖ ਸੰਘੇੜਾ ਨੇ ਔਲਖ ਦੇ ਬੇਟੇ ਲਈ ਆਖੀ ਇਹ ਗੱਲ

ਸਿੱਧੂ ਮੂਸੇਵਾਲਾ ਆਪਣੇ ਗੀਤਾਂ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਰਿਲੀਜ਼ ਹੋਏ ਗੀਤ ਐੱਸਵਾਈਐੱਲ ਨੇ ਵੀ ਖੂਬ ਚਰਚਾ ਖੱਟੀ ਸੀ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਸਿੱਧੂ ਦੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ ।

Sidhu Moosewala and Amrit Maan-min image From instagram

ਸਿੱਧੂ ਮੂਸੇਵਾਲਾ ਦਾ ਜੂਨ ਮਹੀਨੇ ‘ਚ ਵਿਆਹ ਵੀ ਹੋਣਾ ਸੀ । ਪਰ ਕੁਝ ਹਥਿਆਰਬੰਦ ਲੋਕਾਂ ਨੇ ਮਈ ਮਹੀਨੇ ‘ਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ।

You may also like