ਆਪਣੀ ਮਰਹੂਮ ਮਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋਏ  ਅੰਮ੍ਰਿਤ ਮਾਨ, ਪਾਈ ਇਮੋਸ਼ਨਲ ਪੋਸਟ

written by Lajwinder kaur | February 23, 2021

ਇਸ ਦੁਨੀਆ ‘ਚ ਜਦੋਂ ਕੋਈ ਬੱਚਾ ਆਪਣੀ ਅੱਖ ਖੋਲਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਦੇਖਦਾ ਹਾਂ । ਇਨਸਾਨ ਜਿੰਨਾ ਮਰਜ਼ੀ ਵੱਡਾ ਮੁਕਾਮ ਹਾਸਿਲ ਕਰ ਲਏ ਪਰ ਆਪਣੀ ਮਾਂ ਦੇ ਲਈ ਬੱਚਾ ਹੁੰਦਾ ਹੈ। ਜਿਸ ਕਰਕੇ ਮਾਂ ਦੇ ਇਸ ਦੁਨੀਆ ਤੋਂ ਚੱਲੇ ਜਾਣਾ ਦਾ ਦੁੱਖ ਬਹੁਤ ਹੀ ਦੁਖਦਾਇਕ ਹੁੰਦਾ ਹੈ। ਪਿਛਲੇ ਸਾਲ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਮਾਤਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ।

inside image of amrit mann

ਹੋਰ ਪੜ੍ਹੋ : ਐਕਟਰ ਦਰਸ਼ਨ ਔਲਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਆਪਣੀ ਮਾਂ ਨੂੰ ਯਾਦ ਕਰਦੇ ਹੋਏ ਅੰਮ੍ਰਿਤ ਮਾਨ ਨੇ ਭਾਵੁਕ ਪੋਸਟ ਪਾਈ ਹੈ । ਉਨ੍ਹਾਂ ਨੇ ਆਪਣੀ ਮਾਂ ਦੀ ਪੇਂਟਿੰਗ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੈਂ ਹਰ ਦਿਨ ਤੁਹਾਨੂੰ ਯਾਦ ਕਰਦਾ ਹਾਂ ਮਾਂ...ਕੋਈ ਵੀ ਇੱਦਾ ਦਾ ਦਿਨ ਨਹੀਂ ਹੁੰਦਾ ਜਿਹੜਾ ਤੁਹਾਨੂੰ ਯਾਦ ਕੀਤੇ ਬਿਨਾਂ ਲੰਘ ਜੇ’ । ਇਸ ਪੋਸਟ ਉੱਤੇ ਪੰਜਾਬੀ ਸਿੰਗਲ ਜਿਵੇਂ ਜ਼ੋਰਾ ਰੰਧਾਵਾ, ਨੀਰੂ ਬਾਜਵਾ,ਬਾਰਬੀ ਮਾਨ, ਜੌਰਡਨ ਸੰਧੂ ਤੇ ਕਈ ਹੋਰ ਕਲਾਕਾਰ ਨੇ ਹਾਰਟ ਤੇ ਪ੍ਰਾਥਣਾ ਵਾਲੇ ਇਮੋਜ਼ੀ ਪੋਸਟ ਕਰਕੇ ਹੌਸਲਾ ਦੇ ਰਹੇ ਨੇ।

inside pic of amrit maan

amit maan instagram post

ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦਾ ਹਾਲ ਹੀ ‘ਚ ‘ਸਿਰਾ ਈ ਹੋਊ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ।

sira hi hou amrit mann and nimrat khaira

 

 

View this post on Instagram

 

A post shared by Amrit Maan (@amritmaan106)

 

0 Comments
0

You may also like