ਅੰਮ੍ਰਿਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਬਿਤਾਏ ਪਲਾਂ ਦਾ ਭਾਵੁਕ ਵੀਡੀਓ ਕੀਤਾ ਸਾਂਝਾ, ਕਿਹਾ-‘ਤੇਰੀ ਯਾਰੀ ਦੇ ਕਾਬਿਲ ਸੀ ਏਨਾਂ ਬਹੁਤ ਆ ਮੇਰੇ ਲਈ’

written by Lajwinder kaur | June 05, 2022

ਬਹੁਤ ਹੀ ਘੱਟ ਅਜਿਹੀਆਂ ਸਖ਼ਸ਼ੀਅਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਇਸ ਸੰਸਾਰ ਤੋਂ ਚੱਲੇ ਜਾਣ ਦਾ ਗਮ ਹਰ ਕਿਸੇ ਨੂੰ ਹੁੰਦਾ ਹੈ। ਪਿਛਲੇ ਹਫਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਹੁਤ ਹੀ ਦੁੱਖਦਾਇਕ ਖਬਰ ਸਾਹਮਣੇ ਆਈ, ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ 'ਚ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਇਸ ਖਬਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਾਰੇ ਹੀ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ।

ਹੋਰ ਪੜ੍ਹੋ :ਸਿੱਧੂ ਮੂਸੇਵਾਲੇ ਦੇ ਮਾਪਿਆਂ ਦਾ ਦੁੱਖ ਵੰਡਾਉਣ ਉਨ੍ਹਾਂ ਦੇ ਘਰ ਪਹੁੰਚਣਗੇ ਬਾਲੀਵੁੱਡ ਅਦਾਕਾਰ ਸੰਜੇ ਦੱਤ?

ਗਾਇਕ ਅੰਮ੍ਰਿਤ ਮਾਨ ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਦੇ ਲਈ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਬਿਤਾਏ ਪਲਾਂ ਨੂੰ ਦਿਖਾਇਆ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ- -‘ਤੇਰੀ ਯਾਰੀ ਦੇ ਕਾਬਿਲ ਸੀ ਏਨਾਂ ਬਹੁਤ ਆ ਮੇਰੇ ਲਈ’ ਤੇ ਨਾਲ ਹੀ ਟੁੱਟਿਆ ਹੋਏ ਦਿਲ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਜਤਾ ਰਹੇ ਹਨ।

ਦੱਸ ਦਈਏ ਅੰਮ੍ਰਿਤ ਮਾਨ ਸਿੱਧੂ ਮੂਸੇਵਾਲਾ ਨੂੰ ਆਪਣਾ ਛੋਟਾ ਭਰਾ ਮੰਨਦੇ ਸੀ। ਉਨ੍ਹਾਂ ਨੇ ਕੁਝ ਦਿਨ ਪਹਿਲਾ ਹੀ ਇੱਕ ਪੋਸਟ ਪਾਈ ਸੀ ਜਿਸ ਚ ਲਿਖਿਆ ਸੀ, ‘ਅੱਜ ਜਦੋਂ ਹਵੇਲੀ ਦੇ ਅੰਦਰ ਗਿਆ ਤਾਂ ਦਿਲ ਟੁੱਟ ਗਿਆ ਦੋਸਤ….ਜੱਟਾ ਤੂੰ ਹੈ ਨਹੀਂ ਸੀ ਬਾਕੀ ਸਾਰੇ ਸੀ। ਜਦੋਂ ਇਹ ਫੋਟੋ ਖਿੱਚੀ ਸੀ ਤੂੰ ਕਹਿੰਦਾ ਸੀ ‘ਭਾਈ ਜਿੱਦਾਂ ਹਵੇਲੀ ਤਿਆਰ ਹੋ ਗਈ ਤਾਂ ਫੋਟੋਆਂ ਹੋਰ ਘੈਂਟ ਆਉਗੀਆਂ...ਵਾਅਦਾ ਤੇਰੇ ਨਾਲ, ਬੇਬੇ ਬਾਪੂ ਦਾ ਖਿਆਲ ਰੱਖਾਂਗੇ, ਤੇਰੀ ਜਗ੍ਹਾ ਤਾਂ ਨਹੀਂ ਲੈ ਸਕਦੇ, ਪਰ ਤੇਰਾ ਵੱਡਾ ਭਰਾ ਆਪਣਾ ਫਰਜ ਨਿਭਾਉਗਾ...ਦੋਸਤੀ ਇੱਥੇ ਹੀ ਨਹੀਂ ਖਤਮ ਹੋਈ…ਦੋਸਤੀ ਤਾਂ ਹਾਲੇ ਸ਼ੁਰੂ ਹੋਈ ਆ’।

ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ  ਬਹੁਤ ਵੱਡਾ ਘਾਟਾ ਪੈ ਗਿਆ, ਜੋ ਕਿ ਕਦੇ ਵੀ ਪੂਰਾ ਨਹੀਂ ਹੋ ਪਾਏਗਾ। ਮਹਿਜ਼ 28 ਸਾਲ ਦੀ ਉਮਰ ‘ਚ ਸਿੱਧੂ ਮੂਸੇਵਾਲਾ ਨੇ ਸੰਗੀਤ ‘ਚ ਜਗਤ ‘ਚ ਆਪਣੀ ਖ਼ਾਸ ਥਾਂ ਬਣਾ ਲਈ ਸੀ। ਸਿੱਧੂ ਮੂਸੇਵਾਲਾ ਦੀ ਵਿਦੇਸ਼ਾਂ ਤੱਕ ਲੰਬੀ ਚੌੜੀ ਫੈਨ ਫਾਲਵਿੰਗ ਸੀ।

 

 

View this post on Instagram

 

A post shared by Amrit Maan (@amritmaan106)

 

 

You may also like