ਏਪੀ ਢਿੱਲੋਂ ਨੇ ਕਰੀਨਾ ਕਪੂਰ ਦੇ ਘਰ 'ਚ ਰੱਖੀ ਪਾਰਟੀ ‘ਚ ਆਪਣੇ ਗੀਤਾਂ ਦੇ ਨਾਲ ਬੰਨੇ ਰੰਗ; ਤਸਵੀਰਾਂ ਆਈਆਂ ਸਾਹਮਣੇ

Written by  Lajwinder kaur   |  February 01st 2023 11:14 AM  |  Updated: February 01st 2023 12:38 PM

ਏਪੀ ਢਿੱਲੋਂ ਨੇ ਕਰੀਨਾ ਕਪੂਰ ਦੇ ਘਰ 'ਚ ਰੱਖੀ ਪਾਰਟੀ ‘ਚ ਆਪਣੇ ਗੀਤਾਂ ਦੇ ਨਾਲ ਬੰਨੇ ਰੰਗ; ਤਸਵੀਰਾਂ ਆਈਆਂ ਸਾਹਮਣੇ

AP Dhillon At Amrita Arora's Birthday Party: ਪੰਜਾਬੀ ਗਾਇਕ ਏਪੀ ਢਿੱਲੋਂ ਜੋ ਕਿ ਇਨ੍ਹੀਂ ਦਿਨੀਂ ਇੰਡੀਆ ਆਏ ਹੋਏ ਹਨ। ਉਹ ਆਪਣੇ ਪਿੰਡ ਪਹੁੰਚੇ ਤੇ ਪਰਿਵਾਰ ਦੇ ਨਾਲ ਖ਼ਾਸ ਸਮਾਂ ਬਿਤਾਇਆ। ਹੁਣ ਉਹ ਪੰਜਾਬ ਤੋਂ ਮਾਇਆ ਨਗਰੀ ਮੁੰਬਈ ਪਹੁੰਚੇ ਹੋਏ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

AP Dhillon , image Source : Instagram

ਹੋਰ ਪੜ੍ਹੋ : ਸ਼ੂਟਿੰਗ ਦੌਰਾਨ ਜ਼ਖਮੀ ਹੋਈ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ, ਇੰਜੈਕਸ਼ਨ ਦਾ ਨਾਮ ਸੁਣ ਕੇ ਲੱਗੀ ਰੋਣ; ਦੇਖੋ ਵੀਡੀਓ

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅੰਮ੍ਰਿਤਾ ਅਰੋੜਾ ਨੇ ਮੰਗਲਵਾਰ ਯਾਨੀ 31 ਜਨਵਰੀ ਨੂੰ ਆਪਣਾ 45ਵਾਂ ਜਨਮਦਿਨ ਮਨਾਇਆ ਹੈ। ਅੰਮ੍ਰਿਤਾ ਅਰੋੜਾ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੀ ਸਭ ਤੋਂ ਚੰਗੀ ਦੋਸਤ ਅਤੇ ਬੀ-ਟਾਊਨ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੇ ਘਰ ਵਿੱਚ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ। ਕਰੀਨਾ ਦੇ ਘਰ ਹੋਈ ਅੰਮ੍ਰਿਤਾ ਦੇ ਜਨਮਦਿਨ ਦੀ ਪਾਰਟੀ 'ਚ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਵੀ ਮੌਜੂਦ ਸਨ, ਜਿਨ੍ਹਾਂ ਨੇ ਆਪਣੇ ਗੀਤਾਂ ਦੀ ਧੁਨ ਨਾਲ ਇਸ ਪਾਰਟੀ ਨੂੰ ਹੋਰ ਵੀ ਖਾਸ ਬਣਾ ਦਿੱਤਾ।

ap dhillon news image Source : Instagram

ਏਪੀ ਢਿੱਲੋਂ ਨੇ ਕਰੀਨਾ ਦੇ ਘਰ ਆਪਣੇ ਗੀਤਾਂ ਦੇ ਨਾਲ ਬੰਨੇ ਖੂਬ ਰੰਗ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਦੋਸਤ ਅੰਮ੍ਰਿਤਾ ਅਰੋੜਾ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਗਾਇਕ ਅਤੇ ਰੈਪਰ ਏਪੀ ਢਿੱਲੋਂ ਨੂੰ ਆਪਣੇ ਘਰ ਬੁਲਾਇਆ ਸੀ। ਦਰਅਸਲ ਕਰੀਨਾ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਦੀ ਸਟੋਰੀ 'ਚ ਅੰਮ੍ਰਿਤਾ ਅਰੋੜਾ ਦੇ ਜਨਮਦਿਨ ਦੀ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅੰਮ੍ਰਿਤਾ ਦੇ ਜਨਮਦਿਨ ਦੀਆਂ ਇਨ੍ਹਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਰੀਨਾ ਕਪੂਰ, ਏਪੀ ਢਿੱਲੋਂ, ਅਭਿਨੇਤਰੀ ਮਲਾਇਕਾ ਅਰੋੜਾ ਅਤੇ ਅੰਮ੍ਰਿਤਾ ਅਰੋੜਾ ਇਕੱਠੇ ਨਜ਼ਰ ਆ ਰਹੇ ਹਨ।

ap dhillon maliaka karishma image Source : Instagram

ਇਸ ਫੋਟੋ ਦੇ ਕੈਪਸ਼ਨ 'ਚ ਬੇਬੋ ਨੇ ਲਿਖਿਆ ਹੈ ਕਿ- ਘਰ 'ਚ ਏਪੀ ਢਿੱਲੋਂ। ਅਜਿਹੇ 'ਚ ਕਰੀਨਾ ਦੀ ਇਸ ਇੰਸਟਾ ਸਟੋਰੀ ਤੋਂ ਸਾਫ ਤੌਰ 'ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਰੀਨਾ ਕਪੂਰ ਦੇ ਘਰ ਅੰਮ੍ਰਿਤਾ ਅਰੋੜਾ ਦੇ ਜਨਮਦਿਨ ਦੇ ਜਸ਼ਨ ਨੂੰ ਦੁੱਗਣਾ ਕਰਨ ਲਈ ਏ.ਪੀ. ਢਿੱਲੋਂ ਨੇ ਕਾਫੀ ਰੰਗ ਭਰਿਆ ਹੈ।

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਵੀ ਮੌਜੂਦ ਸਨ

ap dhillon kareena kapoor image Source : Instagram

ਕਰੀਨਾ ਕਪੂਰ ਦੇ ਘਰ ਹੋਈ ਅੰਮ੍ਰਿਤਾ ਅਰੋੜਾ ਦੇ ਜਨਮਦਿਨ ਦੀ ਪਾਰਟੀ ਮੌਕੇ ਏਪੀ ਢਿੱਲੋਂ ਤੋਂ ਇਲਾਵਾ ਬੀ-ਟਾਊਨ ਦੀ ਜੋੜੀ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਵੀ ਇਕੱਠੇ ਨਜ਼ਰ ਆਏ। ਇੰਨਾ ਹੀ ਨਹੀਂ, ਕਰੀਨਾ ਕਪੂਰ ਦੀ ਇੰਸਟਾ ਸਟੋਰੀ 'ਚ ਅੰਮ੍ਰਿਤਾ ਅਰੋੜਾ ਨਾਲ ਸੈਫ ਅਲੀ ਖਾਨ ਵੀ ਨਜ਼ਰ ਆ ਰਹੇ ਹਨ।

 

View this post on Instagram

 

A post shared by @varindertchawla

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network