ਸ਼ੂਟਿੰਗ ਦੌਰਾਨ ਜ਼ਖਮੀ ਹੋਈ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ, ਇੰਜੈਕਸ਼ਨ ਦਾ ਨਾਮ ਸੁਣ ਕੇ ਲੱਗੀ ਰੋਣ; ਦੇਖੋ ਵੀਡੀਓ

Written by  Lajwinder kaur   |  January 31st 2023 05:34 PM  |  Updated: January 31st 2023 05:42 PM

ਸ਼ੂਟਿੰਗ ਦੌਰਾਨ ਜ਼ਖਮੀ ਹੋਈ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ, ਇੰਜੈਕਸ਼ਨ ਦਾ ਨਾਮ ਸੁਣ ਕੇ ਲੱਗੀ ਰੋਣ; ਦੇਖੋ ਵੀਡੀਓ

Sunny Leone viral video: ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਟੀਵੀ ਸ਼ੋਅ ਤੋਂ ਇਲਾਵਾ ਸੰਨੀ ਆਪਣੇ ਪ੍ਰੋਜੈਕਟ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਦੌਰਾਨ ਉਹ ਸੈੱਟ 'ਤੇ ਜ਼ਖਮੀ ਹੋ ਗਈ। ਉਸ ਦੇ ਪੈਰ ਦੇ ਅੰਗੂਠੇ 'ਤੇ ਸੱਟ ਲੱਗੀ ਹੈ। ਸੰਨੀ ਲਿਓਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਸ ਦੇ ਪੈਰ ਦੇ ਅੰਗੂਠੇ 'ਚੋਂ ਖੂਨ ਨਿਕਲ ਰਿਹਾ ਹੈ। ਉਸ ਦੇ ਨਾਲ ਉਸ ਦੀ ਟੀਮ ਦੇ ਮੈਂਬਰ ਵੀ ਹਨ ਜੋ ਅਦਾਕਾਰਾ ਦੀ ਸੱਟ 'ਤੇ ਦਵਾਈ ਲਗਾਉਂਦੇ ਨਜ਼ਰ ਆ ਰਹੇ ਹਨ। ਸੰਨੀ ਸੱਟ ਲੱਗਣ ਤੋਂ ਬਾਅਦ ਪਰੇਸ਼ਾਨ ਨਜ਼ਰ ਆ ਰਹੀ ਹੈ।

sunny leone news image source: Instagram

ਹੋਰ ਪੜ੍ਹੋ : 10 ਸਾਲ ਬਾਅਦ ਮਾਂ ਬਣਨ ਜਾ ਰਹੀ ਨੇਹਾ ਮਰਦਾ ਦੀ ਹੋਈ ਗੋਦ ਭਰਾਈ ਦੀ ਰਸਮ; ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

actor sunny leone news image source: Instagram

ਸੰਨੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ

ਵੀਡੀਓ 'ਚ ਸੰਨੀ ਲਿਓਨ ਆਪਣੀ ਸ਼ੂਟਿੰਗ ਕਾਸਟਿਊਮ 'ਚ ਨਜ਼ਰ ਆ ਰਹੀ ਹੈ। ਉਸ ਦਾ ਲੁੱਕ ਬਿਲਕੁਲ ਵੱਖਰਾ ਹੈ ਅਤੇ ਉਸ ਨੂੰ ਪਹਿਚਾਣਾ ਮੁਸ਼ਕਲ ਹੈ। ਸੰਨੀ ਕਹਿੰਦੀ ਹੈ, ‘ਕੋਵਿਡ ਸੇ ਇਤਨਾ ਡਰੇ..ਅੱਬ ਯੇ ਹੋ ਗਿਆ ਹੈ...ਹੁਣ ਮੈਂ ਕੀ ਕਰਾਂ।’ ਜਦੋਂ ਉਸ ਦੀ ਟੀਮ ਵਿੱਚੋਂ ਇੱਕ ਵਿਅਕਤੀ ਕਹਿੰਦਾ ਹੈ, ‘ਇਹ ਟੀਕੇ ਨਾਲ ਠੀਕ ਹੋ ਜਾਵਾਂਗੀ’ ਤਾਂ ਸੰਨੀ ਕਹਿੰਦੀ ਹੈ, ‘ਕੀ ਟੀਕਾ, ਮੈਂ ਤੈਨੂੰ ਥੱਪੜ ਮਾਰਾਂਗੀ। ' ਜਦੋਂ ਕੋਈ ਟੀਮ ਮੈਂਬਰ ਅਦਾਕਾਰਾ ਦੀ ਸੱਟ ਉੱਤੇ ਮਲ੍ਹਮ ਲਗਾਉਣ ਆਉਂਦਾ ਹੈ ਤਾਂ ਉਹ ਉਸ ਆਦਮੀ ਨੂੰ ਝਿੜਕ ਦਿੰਦੀ ਹੈ।

sunny leone news injured image source: Instagram

ਸੰਨੀ ਨੇ ਇਸ ਵੀਡੀਓ ਨੂੰ ਰੋਣ ਵਾਲੇ ਇਮੋਜ਼ੀ ਦੇ ਨਾਲ ਸਾਂਝਾ ਕੀਤਾ ਹੈ ਤੇ ਨਾਲ ਹੀ #SunnyLeone #onsets #bts #quotationgang ਹੈਸ਼ਟੈਗ ਦਿੱਤਾ ਹੈ।

ਸੰਨੀ ਨੇ ਹਾਲ ਹੀ 'ਚ ਟਵਿੱਟਰ 'ਤੇ ਲਿਖਿਆ ਕਿ 10 ਸਾਲ ਹੋ ਗਏ ਹਨ ਅਤੇ ਉਹ ਅਜੇ ਵੀ ਇੰਡਸਟਰੀ 'ਚ ਹੈ। ਉਸਨੂੰ ਕੋਈ ਪਰਵਾਹ ਨਹੀਂ ਕਿ ਲੋਕ ਕੀ ਕਹਿੰਦੇ ਹਨ। ਬਹੁਤ ਸਾਰੇ ਲੋਕ ਬਿਨਾਂ ਕਿਸੇ ਕਾਰਨ ਹੇਠਾ ਸੁੱਟਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਕਾਰਨ ਉਹ ਮਜ਼ਬੂਤ ​​ਹੋ ਕੇ ਉੱਭਰੀ ਹੈ।

ਸੰਨੀ ਲਿਓਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਮਲਿਆਲਮ ਫਿਲਮਾਂ 'ਸ਼ੇਰੋ' ਅਤੇ 'ਰੰਗੀਲਾ' 'ਚ ਨਜ਼ਰ ਆਵੇਗੀ।

image source: Instagram

 

View this post on Instagram

 

A post shared by Sunny Leone (@sunnyleone)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network