10 ਸਾਲ ਬਾਅਦ ਮਾਂ ਬਣਨ ਜਾ ਰਹੀ ਨੇਹਾ ਮਰਦਾ ਦੀ ਹੋਈ ਗੋਦ ਭਰਾਈ ਦੀ ਰਸਮ; ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Written by  Lajwinder kaur   |  January 31st 2023 11:50 AM  |  Updated: January 31st 2023 01:00 PM

10 ਸਾਲ ਬਾਅਦ ਮਾਂ ਬਣਨ ਜਾ ਰਹੀ ਨੇਹਾ ਮਰਦਾ ਦੀ ਹੋਈ ਗੋਦ ਭਰਾਈ ਦੀ ਰਸਮ; ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Neha Marda Baby Shower: ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੇਹਾ ਮਰਦਾ ਦੇ ਘਰ ‘ਚ ਜਲਦ ਹੀ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ। ਵਿਆਹ ਦੇ ਕਰੀਬ 10 ਸਾਲ ਬਾਅਦ ਅਦਾਕਾਰਾ ਮਾਂ ਬਣਨ ਵਾਲੀ ਹੈ। ਕੁਝ ਦਿਨ ਪਹਿਲਾਂ ਨੇਹਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਅਦਾਕਾਰਾ ਆਪਣੇ ਮਾਂ ਬਣਨ ਦੇ ਸਫਰ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ।

Neha Marda Actress-min

ਹੋਰ ਪੜ੍ਹੋ : ਆਥੀਆ ਨਾਲ ਡਾਂਸ ਫੋਟੋ ਸ਼ੇਅਰ ਕਰਕੇ ਭਾਵੁਕ ਹੋਏ ਸੁਨੀਲ ਸ਼ੈੱਟੀ, ਧੀ ਲਈ ਲਿਖਿਆ ਦਿਲ ਨੂੰ ਛੂਹ ਜਾਣ ਵਾਲਾ ਸੁਨੇਹਾ

Neha Marda with hubby

ਨੇਹਾ ਮਰਦਾ ਦੀ ਹੋਈ ਗੋਦ ਭਰਾਈ ਦੀ ਰਸਮ

ਹਾਲ ਹੀ 'ਚ ਨੇਹਾ ਦੀ ਗੋਦ ਭਰਾਈ ਯਾਨੀਕਿ ਬੇਬੀ ਸ਼ਾਵਰ ਸੈਰੇਮਨੀ ਆਯੋਜਿਤ ਕੀਤੀ ਗਈ ਸੀ। ਅਦਾਕਾਰਾ ਨੇ ਇਸ ਫੰਕਸ਼ਨ ਦੀਆਂ ਕੁਝ ਝਲਕੀਆਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਬੇਬੀ ਸ਼ਾਵਰ ਦੀਆਂ ਤਸਵੀਰਾਂ 'ਚ ਨੇਹਾ ਬੇਹੱਦ ਖੂਬਸੂਰਤ ਲੱਗ ਰਹੀ ਹੈ, ਜਦਕਿ ਇੱਕ ਵੀਡੀਓ 'ਚ ਉਹ ਆਪਣੇ ਹੋਣ ਵਾਲੇ ਬੱਚੇ ਲਈ ਗੀਤ ਗਾਉਂਦੀ ਨਜ਼ਰ ਆ ਰਹੀ ਹੈ।

Neha Marda baby shower images

ਨੇਹਾ ਮਾਰਦਾ ਦੀ ਬੇਬੀ ਸ਼ਾਵਰ ਦੀ ਰਸਮ ਪਟਨਾ 'ਚ ਆਯੋਜਿਤ ਕੀਤੀ ਗਈ, ਜਿਸ 'ਚ ਉਨ੍ਹਾਂ ਦਾ ਪੂਰਾ ਪਰਿਵਾਰ ਅਤੇ ਦੋਸਤ ਸ਼ਾਮਲ ਹੋਏ। ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, " ਸਾਡੇ ਆਉਣ ਵਾਲੇ ਛੋਟਾ ਜਿਹੇ ਮਹਿਮਾਨ ਨੂੰ ਇੰਨਾ ਪਿਆਰ ਦਿੱਤਾ ਗਿਆ ਹੈ ਕਿ ਇਹ ਅਵਿਸ਼ਵਾਸ਼ਯੋਗ ਅਤੇ ਜਾਦੂਈ ਹੈ ...ਗੋਦ ਭਰਾਈ ਦੀ ਰਸਮ ਕਿਸੇ ਸੁਫਨੇ ਵਰਗੀ ਸੀ, ਇੱਕ ਅਜਿਹਾ ਅਹਿਸਾਸ ਜਿਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਹਾਂ..’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਬੇਬੀ ਸ਼ਾਵਰ 'ਤੇ ਅਦਾਕਾਰਾ ਨੇਹਾ ਦਾ ਲੁੱਕ

ਨੇਹਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਕਾਫੀ ਪਿਆਰ ਲੁੱਟਾ ਰਹੇ ਹਨ। ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਅਦਾਕਾਰਾ ਨੇ ਆਪਣੇ ਖਾਸ ਦਿਨ 'ਤੇ ਲੈਵੇਂਡਰ ਕਲਰ ਦਾ ਗਾਊਨ ਪਾਇਆ ਹੋਇਆ ਹੈ। ਜਿਸ ਦੇ ਨਾਲ ਲਾਲ ਰੰਗ ਦਾ ਦੁਪੱਟਾ ਲਿਆ ਹੋਇਆ ਹੈ। ਨੇਹਾ ਆਪਣੀ ਲੁੱਕ 'ਚ ਕਾਫੀ ਆਰਾਮਦਾਇਕ ਅਤੇ ਖੂਬਸੂਰਤ ਲੱਗ ਰਹੀ ਹੈ।

Neha Marda baby shower

ਬੱਚੇ ਲਈ ਗਾਇਆ ਗੀਤ

ਬੇਬੀ ਸ਼ਾਵਰ ਦੀ ਰਸਮ ਤੋਂ ਬਾਅਦ, ਨੇਹਾ ਨੇ ਆਪਣੇ ਪਤੀ ਦੇ ਨਾਲ ਇੱਕ ਸਤਰੰਗੀ ਥੀਮ ਵਾਲਾ ਕੇਕ ਕੱਟਿਆ। ਇਸ ਤੋਂ ਬਾਅਦ ਉੱਥੇ ਮੌਜੂਦ ਸਾਰਿਆਂ ਨੇ ਖੂਬ ਡਾਂਸ ਵੀ ਕੀਤਾ। ਉੱਥੇ ਹੀ ਅਦਾਕਾਰਾ ਸਪੈਸ਼ਲ ਡੇਅ ਦੇ ਵੀਡੀਓ 'ਚ ਉਹ ਆਪਣੇ ਹੋਣ ਵਾਲੇ ਬੱਚੇ ਲਈ 'ਪਲ ਪਲ' ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਨੇਹਾ ਨੇ ਸਾਲ 2012 'ਚ ਪਟਨਾ ਦੇ ਕਾਰੋਬਾਰੀ ਆਯੁਸ਼ਮਾਨ ਅਗਰਵਾਲ ਨਾਲ ਵਿਆਹ ਕੀਤਾ ਸੀ। ਵਿਆਹ ਦੇ 10 ਸਾਲ ਬਾਅਦ ਅਦਾਕਾਰਾ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ। ਉਹ ਆਪਣੇ ਬੱਚੇ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹਿਤ ਹੈ।

 

 

View this post on Instagram

 

A post shared by Neha Marda (@nehamarda)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network