ਆਥੀਆ ਨਾਲ ਡਾਂਸ ਫੋਟੋ ਸ਼ੇਅਰ ਕਰਕੇ ਭਾਵੁਕ ਹੋਏ ਸੁਨੀਲ ਸ਼ੈੱਟੀ, ਧੀ ਲਈ ਲਿਖਿਆ ਦਿਲ ਨੂੰ ਛੂਹ ਜਾਣ ਵਾਲਾ ਸੁਨੇਹਾ

Written by  Lajwinder kaur   |  January 31st 2023 11:06 AM  |  Updated: January 31st 2023 11:14 AM

ਆਥੀਆ ਨਾਲ ਡਾਂਸ ਫੋਟੋ ਸ਼ੇਅਰ ਕਰਕੇ ਭਾਵੁਕ ਹੋਏ ਸੁਨੀਲ ਸ਼ੈੱਟੀ, ਧੀ ਲਈ ਲਿਖਿਆ ਦਿਲ ਨੂੰ ਛੂਹ ਜਾਣ ਵਾਲਾ ਸੁਨੇਹਾ

Sunil Shetty pens emotional note for daughter : ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਜੋ ਕਿ ਹਾਲ ਵਿੱਚ ਕ੍ਰਿਕੇਟਰ ਕੇ.ਐੱਲ ਰਾਹੁਲ ਦੀ ਦੁਲਹਨ ਬਣ ਗਈ ਹੈ। ਪਿਤਾ ਸੁਨੀਲ ਨੇ ਆਪਣੀ ਧੀ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਕਰਕੇ ਉਹ ਕੁਝ ਇਮੋਸ਼ਨਲ ਹੁੰਦੇ ਹੋਏ ਨਜ਼ਰ ਆਏ। ਇਸ ਫੋਟੋ 'ਚ ਆਥੀਆ ਅਤੇ ਸੁਨੀਲ ਡਾਂਸ ਕਰਦੇ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਦਿਖਾਇਆ ਧੀ ਮਾਲਤੀ ਦਾ ਚਿਹਰਾ, ਬੇਹੱਦ ਕਿਊਟ ਹੈ ਮਾਲਤੀ

Sunil Shetty pens emotional note for daughter image

ਸੁਨੀਲ ਸ਼ੈੱਟੀ ਨੇ ਬੇਟੀ ਲਈ ਲਿਖਿਆ ਖ਼ਾਸ ਸੁਨੇਹਾ

ਪਿਓ-ਧੀ ਦਾ ਰਿਸ਼ਤਾ ਬਹੁਤ ਹੀ ਖ਼ੂਬਸੂਰਤ ਹੁੰਦਾ ਹੈ। ਪਰ ਜਦੋਂ ਕੋਈ ਪਿਓ ਆਪਣੀ ਧੀ ਦਾ ਵਿਆਹ ਕਰਦਾ ਹੈ ਤਾਂ ਪਿਤਾ ਦਾ ਮਨ ਭਾਵਨਾਵਾਂ ਦੇ ਨਾਲ ਭਰ ਜਾਂਦਾ ਹੈ। ਹੁਣ ਸੁਨੀਲ ਸ਼ੈੱਟੀ ਨੇ ਇਸ ਤਸਵੀਰ ਦੇ ਨਾਲ ਆਪਣੀ 'ਦਿਲ ਕੀ ਬਾਤ' ਲਿਖੀ ਹੈ। ਖਬਰਾਂ 'ਚ ਇਹ ਵੀ ਦੱਸਿਆ ਗਿਆ ਸੀ ਕਿ ਬੇਟੀ ਨੂੰ ਦੁਲਹਨ ਦੇ ਰੂਪ 'ਚ ਦੇਖ ਕੇ ਸੁਨੀਲ ਸ਼ੈੱਟੀ ਭਾਵੁਕ ਹੋ ਕੇ ਰੋ ਪਏ ਸਨ।

inside image of suniel shetty post

ਸੁਨੀਲ ਸ਼ੈੱਟੀ ਨੂੰ ਧੀ ਦਾ ਬਚਪਨ ਯਾਦ ਆ ਗਿਆ

ਸੁਨੀਲ ਸ਼ੈੱਟੀ ਦੀ ਪਿਆਰੀ ਆਥੀਆ ਹੁਣ ਵਿਆਹੀ ਗਈ ਹੈ। ਹੁਣ ਉਨ੍ਹਾਂ ਨੂੰ ਵਿਆਹ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਬੇਟੀ ਨੂੰ ਯਾਦ ਕੀਤਾ ਹੈ। ਸੁਨੀਲ ਸ਼ੈੱਟੀ ਨੇ ਲਿਖਿਆ, ਜਿਸ ਦਿਨ ਤੋਂ ਤੂੰ ਪੈਦਾ ਹੋਈ ਸੀ, ਤੁਸੀਂ ਮੈਨੂੰ ਆਪਣੀਆਂ ਉਂਗਲਾਂ 'ਤੇ ਨੱਚਣ ਲਈ ਮਜਬੂਰ ਕਰ ਰਹੇ ਸੀ ਅਤੇ ਹੁਣ ਤੁਸੀਂ ਮੈਨੂੰ ਆਪਣੀ ਧੁਨ 'ਤੇ ਨੱਚਣ ਲਈ ਮਜਬੂਰ ਕਰ ਦਿੱਤਾ ਹੈ... ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਮੇਰੀ ਬੇਬੀ... ਹਮੇਸ਼ਾ ਖੁਸ਼ ਰਹੋ। ਆਥੀਆ ਨੇ ਸੁਨੀਲ ਸ਼ੈੱਟੀ ਦੀ ਪੋਸਟ 'ਤੇ ਦਿਲ ਦਾ ਇਮੋਜੀ ਬਣਾਇਆ ਹੈ।

suniel shetty and athiya

ਸੁਨੀਲ ਸ਼ੈੱਟੀ ਦੇ ਪ੍ਰਸ਼ੰਸਕ ਭਾਵੁਕ ਹੋ ਗਏ

ਸੁਨੀਲ ਸ਼ੈੱਟੀ ਦੀ ਇਸ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਮੈਂਟ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ, ਮੈਂ ਇਸ ਫੋਟੋ ਵਿੱਚ ਪਿਤਾ ਦੇ ਪਿਆਰ ਨੂੰ ਮਹਿਸੂਸ ਕਰ ਸਕਦਾ ਹਾਂ। ਇੱਕ ਹੋਰ ਨੇ ਲਿਖਿਆ ਹੈ ਕਿ ਸਾਰਿਆਂ ਨੂੰ ਅਜਿਹਾ ਪਿਤਾ ਮਿਲਣਾ ਚਾਹੀਦਾ ਹੈ। ਇੱਕ ਨੇ ਟਿੱਪਣੀ ਕੀਤੀ, ਅੰਨਾ ਸਰ ਇੱਕ ਪਿਤਾ ਦੇ ਰੂਪ ਵਿੱਚ ਤੁਸੀਂ ਪ੍ਰੇਰਨਾ ਦਿੰਦੇ ਹੋ। ਇਸ ਤੋਂ ਪਹਿਲਾਂ ਸੁਨੀਲ ਸ਼ੈੱਟੀ ਆਥੀਆ ਦੇ ਵਿਆਹ ਦੀਆਂ ਤਸਵੀਰਾਂ ਪੋਸਟ ਕਰ ਚੁੱਕੇ ਹਨ। ਵਿਆਹ ਤੋਂ ਬਾਅਦ ਉਹ ਮੀਡੀਆ ਨੂੰ ਮਿਲਣ ਪਹੁੰਚੇ ਸਨ ਤੇ ਆਪਣੇ ਬੇਟੇ ਨਾਲ ਮਿਲਕੇ ਮਠਿਆਈ ਵਾਲੇ ਡੱਬੇ ਵੀ ਵੰਡੇ ਸਨ।

Athiya Shetty-KL Rahul wedding pics

ਕੇਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਦਾ ਵਿਆਹ 23 ਜਨਵਰੀ ਨੂੰ ਸੁਨੀਲ ਸ਼ੈੱਟੀ ਦੇ ਫਾਰਮ ਹਾਊਸ 'ਤੇ ਹੋਇਆ ਸੀ। ਵਿਆਹ ਦੀਆਂ ਰਸਮਾਂ ਨਜ਼ਦੀਕੀਆਂ ਵਿਚਕਾਰ ਹੋਈਆਂ। ਆਥੀਆ ਦੇ ਇੰਡਸਟਰੀ ਦੇ ਕੁਝ ਕਰੀਬੀ ਦੋਸਤ ਇਸ 'ਚ ਸ਼ਾਮਲ ਹੋਏ ਸਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network