ਅੰਮ੍ਰਿਤਾ ਅਰੋੜਾ ਨੇ ਆਪਣੀ ਖ਼ਾਸ ਦੋਸਤ ਕਰੀਨਾ ਕਪੂਰ ਦੇ ਨਾਲ ਮਨਾਇਆ ਜਨਮ ਦਿਨ, ਤਸਵੀਰਾਂ ਹੋ ਰਹੀਆਂ ਵਾਇਰਲ

Written by  Shaminder   |  January 31st 2022 03:01 PM  |  Updated: January 31st 2022 03:01 PM

ਅੰਮ੍ਰਿਤਾ ਅਰੋੜਾ ਨੇ ਆਪਣੀ ਖ਼ਾਸ ਦੋਸਤ ਕਰੀਨਾ ਕਪੂਰ ਦੇ ਨਾਲ ਮਨਾਇਆ ਜਨਮ ਦਿਨ, ਤਸਵੀਰਾਂ ਹੋ ਰਹੀਆਂ ਵਾਇਰਲ

ਅੰਮ੍ਰਿਤਾ ਅਰੋੜਾ (Amrita Arora)  ਨੇ ਆਪਣੀਆਂ ਖ਼ਾਸ ਦੋਸਤ ਕਰੀਨਾ ਕਪੂਰ ਖ਼ਾਨ, (Kareena Kapoor khan) ਕਰਿਸ਼ਮਾ ਕਪੂਰ ਦੇ ਨਾਲ ਆਪਣਾ ਜਨਮ ਦਿਨ (Birthday) ਮਨਾਇਆ । ਇਸ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਤਿੰਨੇ ਜਣੀਆਂ ਖੂਬ ਮਸਤੀ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਕਪੂਰ ਖਾਨ, ਮਲਾਇਕਾ ਅਰੋੜਾ ਅਤੇ ਕਰਿਸ਼ਮਾ ਕਪੂਰ ਇੱਕਠੀਆਂ ਨਜ਼ਰ ਆ ਰਹੀਆਂ ਹਨ ਅਤੇ ਅੰਮ੍ਰਿਤਾ ਕੇਕ ਕੱਟਦੀ ਹੋਈ ਦਿਖਾਈ ਦੇ ਰਹੀ ਹੈ ।

amrita arora with Friends image From instagram

ਹੋਰ ਪੜ੍ਹੋ : ਗੁਰਨਾਮ ਭੁੱਲਰ ਵੀ ਜਲਦ ਕਰਵਾਉਣ ਜਾ ਰਹੇ ਵਿਆਹ, ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਇੱਕ ਹੋਰ ਤਸਵੀਰ ‘ਚ ਸਾਰੀਆਂ ਇੱਕ ਦੂਜੇ ਨੂੰ ਗਲੇ ਲਗਾਈ ਦਿਖਾਈ ਦੇ ਰਹੀਆਂ ਹਨ ਅਤੇ ਤੀਜੀ ਤਸਵੀਰ ‘ਚ ਮਲਾਇਕਾ ਅਰੋੜਾ ਅੰਮ੍ਰਿਤਾ ਨੂੰ ਕਿੱਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਅੰਮ੍ਰਿਤਾ ਅਰੋੜਾ ਅਤੇ ਕਰੀਨਾ ਕਪੂਰ ਬਹੁਤ ਵਧੀਆ ਦੋਸਤ ਹਨ । ਬੀਤੇ ਦਿਨੀਂ ਦੋਵਾਂ ਨੂੰ ਇੱਕ ਪਾਰਟੀ ‘ਚ ਸਪਾਟ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਦੋਵੇਂ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਸਨ ।

Kareena Kapoor and Amrita Arora image From instagram

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਅੰਮ੍ਰਿਤਾ ਅਰੋੜਾ ਨੇ ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ । ਪਰ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਇਹ ਗਰਲ ਗੈਂਗ ਅਕਸਰ ਮਸਤੀ ਕਰਦਾ ਦਿਖਾਈ ਦਿੰਦਾ ਹੈ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network