ਦੀਵਾਲੀ ਪਾਰਟੀ 'ਤੇ ਇਸ ਜੋੜੇ ਨੇ ਆਪਣੇ ਰਿਸ਼ਤੇ ਦਾ ਕੀਤਾ ਐਲਾਨ? ਇਕੱਠੇ ਕਲਿੱਕ ਕਰਵਾਈਆਂ ਤਸਵੀਰਾਂ

written by Lajwinder kaur | October 21, 2022 12:02pm

Ananya Panday and Aditya Roy Kapur: ਹਰ ਪਾਸੇ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਤੇ ਜਸ਼ਨ ਚੱਲ ਰਹੇ ਹਨ। ਜਿੱਥੇ ਵੀ ਦੇਖੋ ਸਜਾਵਟ ਹੈ ਅਤੇ ਲੋਕ ਇਸ ਤਿਉਹਾਰ ਨੂੰ ਮਨਾਉਣ ਲਈ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਬਾਲੀਵੁੱਡ 'ਚ ਇਨ੍ਹੀਂ ਦਿਨੀਂ ਕਈ ਪਾਰਟੀਆਂ ਹੋ ਰਹੀਆਂ ਹਨ। ਜਿਸ ਕਰਕੇ ਇਨ੍ਹਾਂ ਪਾਰਟੀਆਂ ਚ ਸਿਤਾਰੇ ਸੱਜ-ਧੱਜ ਕੇ ਪਹੁੰਚ ਰਹੇ ਹਨ। 20 ਅਕਤੂਬਰ ਦੀ ਰਾਤ ਨੂੰ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੀਵਾਲੀ ਪਾਰਟੀ ਸੀ। ਜਿੱਥੇ ਕਈ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਹੋਰ ਪੜ੍ਹੋ : 'Dilwale Dulhania Le Jayenge' ਦੇ 27 ਸਾਲ ਪੂਰੇ, ਪ੍ਰਸ਼ੰਸਕਾਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ ਹੈ ਰਾਜ-ਸਿਮਰਨ ਦਾ ਰੋਮਾਂਸ

Netizens compare Ananya Panday to Urfi Javed for wearing sheer dress Image Source: Instagram

ਇਸ ਪਾਰਟੀ ਦੀ ਰੌਣਕ ਵਧਾਉਣ ਲਈ ਇੱਕ ਤੋਂ ਵਧ ਕੇ ਇੱਕ ਸਿਤਾਰੇ ਪਹੁੰਚੇ, ਪਰ ਇਸ ਦੌਰਾਨ ਇੱਕ ਅਜਿਹਾ ਜੋੜਾ ਵੀ ਪਹੁੰਚ ਗਿਆ, ਜਿਨ੍ਹਾਂ ਦੇ ਅਫੇਅਰ ਦੀ ਚਰਚਾਵਾਂ ਜ਼ੋਰਾਂ 'ਤੇ ਹਨ ਅਤੇ ਉਨ੍ਹਾਂ ਨੇ ਪਹਿਲੀ ਵਾਰ ਇਕੱਠੇ ਆ ਕੇ ਤਸਵੀਰਾਂ ਖਿਚਵਾਈਆਂ।

diwali party Image Source: Instagram

ਬਾਲੀਵੁੱਡ ਐਕਟਰ ਆਦਿਤਿਆ ਰਾਏ ਕਪੂਰ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹਨ ਅਤੇ ਇਸ ਦਾ ਕਾਰਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਨਹੀਂ ਸਗੋਂ ਉਨ੍ਹਾਂ ਦੇ ਵਿਆਹ ਦੀ ਚਰਚਾ ਹੈ। ਕੁਝ ਦਿਨ ਪਹਿਲਾਂ ਹੀ ਵਰੁਣ ਧਵਨ ਦੀ ਮਾਂ ਨੇ ਕਿਹਾ ਸੀ ਕਿ ਉਹ ਆਦਿਤਿਆ ਲਈ ਲੜਕੀ ਲੱਭਣਗੇ ਅਤੇ ਦੂਜੇ ਪਾਸੇ ਆਦਿਤਿਆ ਅਤੇ ਅਨੰਨਿਆ ਪਾਂਡੇ ਦੀਵਾਲੀ ਪਾਰਟੀ 'ਚ ਇਕੱਠੇ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆਏ। ਪਰ ਦੋਵਾਂ ਵਿੱਚੋਂ ਕਿਸੇ ਨੇ ਵੀ ਇਕੱਠੇ ਹੋਣ ਦਾ ਦਾਅਵਾ ਨਹੀਂ ਕੀਤਾ ਹੈ। ਹਾਲਾਂਕਿ ਬੀਤੀ ਰਾਤ ਦੋਹਾਂ ਨੇ ਕੁਝ ਅਜਿਹਾ ਕੀਤਾ ਕਿ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ।

ananya panday and adity roy kapur Image Source: Instagram

ਆਦਿਤਿਆ ਅਤੇ ਅਨੰਨਿਆ ਦੇ ਰਿਸ਼ਤੇ ਦੀਆਂ ਖਬਰਾਂ ਇਨ੍ਹੀਂ ਦਿਨੀਂ ਬਾਲੀਵੁੱਡ ਦੇ ਗਲਿਆਰਿਆਂ ਵਿੱਚ ਫੈਲ ਰਹੀਆਂ ਹਨ ਅਤੇ ਇਸ ਦੌਰਾਨ ਦੋਵੇਂ ਪਹਿਲੀ ਵਾਰ ਪਾਰਟੀ ਵਿੱਚ ਇਕੱਠੇ ਹੋਏ ਅਤੇ ਪਪਰਾਜ਼ੀ ਦੇ ਸਾਹਮਣੇ ਪੋਜ਼ ਦਿੱਤੇ। ਅਨੰਨਿਆ ਅਤੇ ਆਦਿਤਿਆ ਨੇ ਬਲੈਕ ਕਲਰ ਦੇ ਕੱਪੜੇ ਪਾਏ ਹੋਏ ਸਨ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

 

You may also like