ਆਯੁਸ਼ਮਾਨ ਖੁਰਾਨਾ ਦੀ ਫਿਲਮ 'ਅਨੇਕ' ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਫੈਨਜ਼ ਨੇ ਕੀਤੀ ਆਸਕਰ ਦੀ ਮੰਗ

written by Pushp Raj | May 27, 2022

Anek Movie Review: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਯੁਸ਼ਮਾਨ ਖੁਰਾਨਾ (Ayushmann Khurrana) ਇਨ੍ਹੀਂ ਦਿਨੀ ਆਪਣੀ ਫਿਲਮ 'ਅਨੇਕ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਅੱਜ ਆਯੁਸ਼ਮਾਨ ਖੁਰਾਨਾ ਦੀ ਇਹ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ। ਹੈ। ਇਸ ਫਿਲਮ ਨੂੰ ਵੇਖਣ ਤੋਂ ਬਾਅਦ ਫੈਨਜ਼ ਆਯੁਸ਼ਮਾਨ ਦੇ ਕਿਰਾਦਰ ਨੂੰ ਬਹੁਤ ਪਸੰਦ ਕਰ ਰਹੇ ਹਨ। ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੇ ਟੱਵਿਟਰ 'ਤੇ ਇਸ ਫਿਲਮ ਲਈ ਆਸਕਰ ਅਵਾਰਡ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ।

Image Source: Twitter

ਹਮੇਸ਼ਾ ਲੀਕ ਤੋਂ ਹੱਟ ਕੇ ਆਪਣੀ ਫਿਲਮਾਂ ਵਿੱਚ ਕੁਝ ਵੱਖਰਾ ਕਰਨ ਵਾਲੇ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਫਿਲਮ ਇੱਕ ਵਾਰ ਫਿਰ ਲੋਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਆਯੁਸ਼ਮਾਨ ਖੁਰਾਨਾ ਆਪਣੀ ਹਰ ਨਵੀਂ ਰਿਲੀਜ਼ ਦੇ ਨਾਲ ਦਰਸ਼ਕਾਂ ਲਈ ਕੁਝ ਵਿਲੱਖਣ ਸਮੱਗਰੀ ਪੇਸ਼ ਕਰਦੇ ਹਨ। ਅੱਜ ਉਨ੍ਹਾਂ ਦੀ ਮੋਸਟ ਅਵੇਟਿਡ ਫਿਲਮ 'ਅਨੇਕ' ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ ਤੇ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Image Source: Twitter

ਕੀ ਹੈ ਫਿਲਮ 'ਅਨੇਕ' ਦੀ ਕਹਾਣੀ

ਆਯੁਸ਼ਮਾਨ ਖੁਰਾਨਾ 'ਅਨੇਕ' ਵਿੱਚ ਜੋਸ਼ੂਆ ਨਾਮਕ ਇੱਕ ਅੰਡਰਕਵਰ ਏਜੰਟ ਦੀ ਭੂਮਿਕਾ ਨਿਭਾ ਰਿਹਾ ਹੈ। ਜੋਸ਼ੂਆ ਉੱਤਰ ਪੂਰਬੀ ਭਾਰਤ ਵਿੱਚ ਵੱਖਵਾਦੀ ਸਮੂਹਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਦਾ ਹੈ।ਉੱਥੇ ਜੋਸ਼ੂਆ ਇੱਕ ਖਾੜਕੂ ਜੌਹਨਸਨ ਡਮੀ ਵਜੋਂ ਕੰਮ ਕਰਦਾ ਹੈ, ਜੋ ਹੋਰ ਵੱਖਵਾਦੀ ਕੱਟੜਪੰਥੀਆਂ ਵਾਂਗ, ਉਸ ਰਾਜ ਨੂੰ ਭਾਰਤ ਤੋਂ ਵੱਖ ਕਰਕੇ ਇੱਕ ਰਾਜ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਮੁਤਾਬਕ ਇਹ ਤਰੀਕਾ ਉੱਤਰ-ਪੂਰਬ ਵਿਚ ਵੱਖਵਾਦੀਆਂ ਦੇ ਸਭ ਤੋਂ ਵੱਡੇ ਨੇਤਾ ਸਾਂਗ (ਡੋਰੇਂਦਰ) ਭਾਰਤ ਸਰਕਾਰ ਨਾਲ ਸ਼ਾਂਤੀ ਸਮਝੌਤੇ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਿਚ ਲਾਭਦਾਇਕ ਹੋਵੇਗਾ।

Image Source: Twitter

ਇਸ ਫਿਲਮ ਦਾ ਟ੍ਰੇਲਰ ਆਉਣ ਤੋਂ ਬਾਅਦ ਹੀ ਦਰਸ਼ਕਾਂ ਨੇ ਇਸ ਦੇ ਹਿੱਟ ਹੋਣ ਦੀ ਭਵਿੱਖਬਾਣੀ ਕੀਤੀ ਸੀ। ਫਿਲਮ ਰਿਲੀਜ਼ ਹੋ ਚੁੱਕੀ ਹੈ ਅਤੇ ਹੁਣ ਤੱਕ ਇਸ ਨੂੰ ਦੇਖ ਚੁੱਕੇ ਲੋਕ ਸੋਸ਼ਲ ਮੀਡੀਆ 'ਤੇ ਆਯੁਸ਼ਮਾਨ ਖੁਰਾਨਾ ਦੀ ਤਾਰੀਫ ਕਰ ਰਹੇ ਹਨ। ਫਿਲਮ 'ਅਨੇਕ' 'ਚ ਆਯੁਸ਼ਮਾਨ ਖੁਰਾਨਾ ਦੇ ਡਾਇਲਾਗ, ਸਿਨੇਮੈਟੋਗ੍ਰਾਫੀ ਅਤੇ ਅਦਾਕਾਰੀ ਦੀ ਤਾਰੀਫ ਲਗਾਤਾਰ ਜਾਰੀ ਹੈ।

ਇਹ ਫਿਲਮ ਦੇਖਣ ਤੋਂ ਬਾਅਦ ਲੋਕ ਆਯੁਸ਼ਮਾਨ ਖੁਰਾਨਾ ਦੇ ਫੈਸਲੇ ਨੂੰ ਸਲਾਮ ਕਰ ਰਹੇ ਹਨ ਕਿ ਉਨ੍ਹਾਂ ਨੇ ਅਜਿਹਾ ਕੰਟੈਂਟ ਚੁਣਿਆ, ਜਿਸ 'ਤੇ ਲੋਕ ਖੁੱਲ੍ਹ ਕੇ ਬੋਲਣ ਤੋਂ ਬਚਦੇ ਹਨ। ਇਸ ਫਿਲਮ ਨੂੰ ਲੈ ਕੇ ਟਵਿੱਟਰ 'ਤੇ ਲਗਾਤਾਰ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

Image Source: Twitter

ਹੋਰ ਪੜ੍ਹੋ : ਭਾਸ਼ਾ ਵਿਵਾਦ 'ਤੇ ਆਯੁਸ਼ਮਾਨ ਖੁਰਾਨਾ ਨੇ ਆਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇੱਕ ਯੂਜ਼ਰ ਨੇ ਟਵੀਟ ਕੀਤਾ, 'ਲੰਮੇ ਸਮੇਂ ਬਾਅਦ ਇੱਕ ਸ਼ਾਨਦਾਰ ਫਿਲਮ ਦੇਖੀ ਹੈ। ਸ਼ਾਬਾਸ਼ ਆਯੁਸ਼ਮਾਨ ਖੁਰਾਨਾ..ਸਿਰਫ ਤੁਸੀਂ ਇਹ ਕਰ ਸਕਦੇ ਹੋ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਬਹੁਤ ਸਾਰੇ... ਕੀ ਫਿਲਮ ਹੈ.. ਫਿਲਮ ਦੇਖਣੀ ਚਾਹੀਦੀ ਹੈ। ਮੈਂ ਇਸ ਨੂੰ 5 ਵਿੱਚੋਂ 5 ਸਟਾਰ ਦੇਵਾਂਗਾ। ਭਾਰਤ ਨੂੰ ਇਸ ਫਿਲਮ ਨੂੰ ਆਸਕਰ ਲਈ ਭੇਜਣਾ ਚਾਹੀਦਾ ਹੈ।

You may also like