'ਚੱਲ ਮੇਰਾ ਪੁੱਤ' ਤੋਂ ਬਾਅਦ ਹੁਣ ਫ਼ਿਲਮ 'ਅੰਗਰੇਜ਼ ਪੁੱਤ' ਦਾ ਹੋਇਆ ਐਲਾਨ   

Written by  Rupinder Kaler   |  June 18th 2019 12:23 PM  |  Updated: June 18th 2019 12:24 PM

'ਚੱਲ ਮੇਰਾ ਪੁੱਤ' ਤੋਂ ਬਾਅਦ ਹੁਣ ਫ਼ਿਲਮ 'ਅੰਗਰੇਜ਼ ਪੁੱਤ' ਦਾ ਹੋਇਆ ਐਲਾਨ   

ਚੰਡੀਗੜ੍ਹ ਵਿੱਚ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋਇਆ ਹੈ । 'ਅੰਗਰੇਜ਼ ਪੁੱਤ' ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ਵਿੱਚ ਅਰਸ਼ ਚਾਵਲਾ ਲੀਡ ਰੋਲ ਵਿੱਚ ਨਜ਼ਰ ਆਉਣਗੇ । ਅਰਸ਼ ਚਾਵਲਾ ਤੋਂ ਇਲਾਵਾ ਇਸ ਫ਼ਿਲਮ ਵਿੱਚ ਸੁਮਿਤ ਗੁਲਾਟੀ, ਯੋਗਰਾਜ ਸਿੰਘ ਸਮੇਤ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਡੇ ਅਦਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਸ਼ਿਵਮ ਸ਼ਰਮਾ ਡਾਇਰੈਕਟ ਕਰ ਰਹੇ ਹਨ ਜਦੋਂ ਕਿ ਮਯੰਕ ਸ਼ਰਮਾ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ ।

Angrej Putt: New Punjabi Film Announced Angrej Putt: New Punjabi Film Announced

ਅੰਗਰੇਜ਼ ਪੁੱਤ ਐੱਮ ਐੱਸ ਏਸ਼ੀਅਨ ਮੂਵੀਜ਼ ਸਟੂਡੀਓ ਤੇ ਰੰਗਲਾ ਪੰਜਾਬ ਮੋਸ਼ਨ ਪਿਕਚਰ ਦੇ ਬੈਨਰ ਹੇਠ ਬਣੇਗੀ । ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਇਸੇ ਸਾਲ ਬਣ ਕੇ ਤਿਆਰ ਹੋਵੇਗੀ ਤੇ ਇਸ ਦੀ ਸ਼ੂਟਿੰਗ ਪੰਜਾਬ ਦੇ ਨਾਲ ਨਾਲ ਵਿਦੇਸ਼ ਵਿੱਚ ਵੀ ਹੋਵੇਗੀ । ਫ਼ਿਲਮ ਦੇ ਨਿਰਦੇਸ਼ਕ ਮੁਤਾਬਿਕ ਇਸ ਫ਼ਿਲਮ ਦੀ ਕਹਾਣੀ ਬਹੁਤ ਹੀ ਹੱਟ ਕੇ ਹੈ ।

Angrej Putt: New Punjabi Film Announced Angrej Putt: New Punjabi Film Announced

ਇਸੇ ਲਈ ਉਹ ਇਹ ਫ਼ਿਲਮ ਕਰਨ ਜਾ ਰਹੇ ਹਨ । ਫ਼ਿਲਮ ਦੇ ਨਿਰਮਾਤਾ ਮਯੰਕ ਸ਼ਰਮਾ ਮੁਤਾਬਿਕ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਜਿੰਨੀਆਂ ਵੀ ਫ਼ਿਲਮਾਂ ਬਣ ਰਹੀਆਂ ਹਨ ਉਹਨਾਂ ਦੀ ਕਹਾਣੀ ਵਿਆਹਾਂ ਦੇ ਆਲੇ ਦੁਆਲੇ ਘੁੰਮਦੀ ਹੈ ਜਾਂ ਫ਼ਿਰ ਇਹ ਫ਼ਿਲਮਾਂ ਕਮੇਡੀ ਹੁੰਦੀਆਂ ਹਨ । ਉਹਨਾਂ ਦੀ ਫ਼ਿਲਮ ਅੰਗਰੇਜ਼ ਪੁੱਤ ਦਾ ਕੰਸੈਪਟ ਵੱਖਰੀ ਕਿਸਮ ਦਾ ਹੈ । ਇਸ ਲਈ ਉਹ ਇਹ ਫ਼ਿਲਮ ਬਣਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network