ਬਿਨ੍ਹਾਂ ਡਰਾਈਵਰ ਦੇ ਹੀ ਭੱਜੀ ਸਚਿਨ ਤੇਂਦੂਲਕਰ ਦੀ ਕਾਰ, ਧਰਮਿੰਦਰ ਤੇ ਅਨਿਲ ਕਪੂਰ ਨੇ ਕੀਤਾ ਇਹ ਕਮੈਂਟ
ਕ੍ਰਿਕੇਟ ਦੀ ਦੁਨੀਆ ਤੋਂ ਸੰਨਿਆਸ ਲੈ ਚੁੱਕੇ ਸਚਿਨ ਤੇਂਦੂਲਕਰ ਵਧੀਆ ਖੇਡ ਦੇ ਨਾਲ ਨਾਲ ਆਪਣੀਆਂ ਸ਼ਾਨਦਾਰ ਗੱਡੀਆਂ ਲਈ ਵੀ ਸੁਰਖੀਆਂ ਵਿੱਚ ਰਹਿੰਦੇ ਹਨ । ਉਹਨਾਂ ਕੋਲ ਇੱਕ ਤੋਂ ਵੱਧ ਇੱਕ ਸ਼ਾਨਦਾਰ ਗੱਡੀਆਂ ਹਨ । ਸਚਿਨ ਕੋਲ ਮਰੂਤੀ 8੦੦ ਤੋਂ ਲੈ ਕੇ ਬੇਹਦ ਮਹਿੰਗੀਆਂ ਕਾਰਾਂ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੀ ਇੱਕ ਬਹੁਤ ਹੀ ਖ਼ਾਸ ਕਾਰ ਦਾ ਵੀਡੀਓ ਸ਼ੇਅਰ ਕੀਤਾ ਹੈ ।
https://www.instagram.com/p/B0GNOU8FsNU/
ਇਸ ਵੀਡੀਓ ਨੂੰ ਦੇਖਕੇ ਬਾਲੀਵੁੱਡ ਦੇ ਸਿਤਾਰੇ ਵੀ ਹੈਰਾਨ ਹਨ । ਦਰਅਸਲ ਸਚਿਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬਿਨ੍ਹਾਂ ਡਰਾਈਵਰ ਵਾਲੀ ਕਾਰ ਦਾ ਵੀਡੀਓ ਸ਼ੇਅਰ ਕੀਤਾ ਹੈ । ਇਸ ਕਾਰ ਵਿੱਚ ਉਹ ਖੁਦ ਡਰਾਈਵ ਨਹੀਂ ਕਰ ਰਹੇ, ਬਲਕਿ ਉਹ ਡਰਾਈਵਰ ਦੀ ਨਾਲ ਵਾਲੀ ਸੀਟ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ । ਇਹ ਕਾਰ ਆਪਣੇ ਆਪ ਚਲਦੀ ਜਾ ਰਹੀ ਹੈ ।
https://twitter.com/sachin_rt/status/1157206243963887617
ਸਚਿਨ ਕੋਲ ਇਹ ਪਹਿਲੀ ਡਰਾਈਵਰਲੈਸ ਕਾਰ ਹੈ ਜਿਹੜੀ ਕਿ ਆਪਣੇ ਆਪ ਪਾਰਕ ਹੋ ਜਾਂਦੀ ਹੈ । ਇਸ ਕਾਰ ਦਾ ਵੀਡੀਓ ਉਹਨਾਂ ਨੇ ਆਪਣੇ ਟਵਿੱਟਰ ਤੇ ਵੀ ਸ਼ੇਅਰ ਕੀਤਾ ਹੈ, ਜਿਹੜੀ ਕਿ ਆਪਣੇ ਆਪ ਪਾਰਕ ਹੁੰਦੀ ਦਿਖਾਈ ਦੇ ਰਹੀ ਹੈ । ਇਸ ਕਾਰ ਨੂੰ ਦੇਖਕੇ ਧਰਮਿੰਦਰ ਤੇ ਅਨਿਲ ਕਪੂਰ ਨੇ ਕਮੈਂਟ ਵੀ ਕੀਤਾ ਹੈ ।ਅਨਿਲ ਕਪੂਰ ਨੇ ਇਸ ਕਾਰ ਦੀ ਤੁਲਨਾ ਆਪਣੀ ਫ਼ਿਲਮ ਮਿਸਟਰ ਇੰਡੀਆ ਨਾਲ ਕੀਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇਸ ਕਾਰ ਦੀ ਤਕਨੀਕ ਦੀ ਤਾਰੀਫ ਵੀ ਕੀਤੀ ਹੈ ।
ਧਰਮਿੰਦਰ ਵੀ ਕਾਰ ਦੀ ਇਸ ਤਕਨੀਕ ਨੂੰ ਦੇਖ ਕੇ ਹੈਰਾਨ ਹਨ । ਧਰਮਿੰਦਰ ਨੇ ਇਸ ਕਾਰ ਦੀ ਤਾਰੀਫ ਕਰਦੇ ਹੋਏ ਲਿਖਿਆ ਹੈ । 'ਵਿਸ਼ਵਾਸ ਨਹੀਂ ਹੁੰਦਾ, ਮੈਨੂੰ ਤੇਰੇ ਤੇ ਮਾਣ ਹੈ ਸਚਿਨ, ਢੇਰ ਸਾਰੀਆਂ ਸੁਭਕਾਮਨਾਵਾਂ' ਸੋਸ਼ਲ ਮੀਡੀਆ ਤੇ ਹੋਰ ਵੀ ਕਈ ਲੋਕਾਂ ਨੇ ਸਚਿਨ ਦੀ ਇਸ ਵੀਡੀਓ ਨੂੰ ਦੇਖਕੇ ਕਮੈਂਟ ਕੀਤੇ ਹਨ ।