ਅਨੀਤਾ ਹਸਨੰਦਾਨੀ ਅਤੇ ਰੋਹਿਤ ਰੈੱਡੀ ਦਾ ਬੇਟਾ ਆਰਵ ਹੋਇਆ ਇੱਕ ਸਾਲ ਦਾ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

written by Lajwinder kaur | February 09, 2022

'ਨਾਗਿਨ' ਫੇਮ ਅਨੀਤਾ ਹਸਨੰਦਾਨੀ Anita Hassanandani ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਰੁੱਝੀ ਹੋਈ ਹੈ। ਉਹ ਪਿਛਲੇ ਸਾਲ ਪਹਿਲੀ ਵਾਰ ਮਾਂ ਬਣੀ ਸੀ, ਜਿਸ ਕਰਕੇ ਉਹ ਪਿਛਲੇ ਸਾਲ ਤੋਂ ਹੀ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਅਨੀਤਾ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਬੇਟੇ ਆਰਵ ਰੈੱਡੀ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਅਨੀਤਾ ਦੇ ਪੁੱਤਰ ਆਰਵ  ਇੱਕ ਸਾਲ ਦਾ ਹੋ ਗਿਆ ਹੈ। ਪਿਛਲੇ ਸਾਲ ਅੱਜ ਦੇ ਦਿਨ ਹੀ ਅਨੀਤਾ ਹਸਨੰਦਾਨੀ ਅਤੇ ਰੋਹਿਤ ਰੈੱਡੀ ਮਾਪੇ ਬਣੇ ਸੀ। ਅਨੀਤਾ ਤੇ ਰੋਹਿਤ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ਨੂੰ ਲੈ ਕੇ ਕਾਫੀ ਉਤਸੁਕ ਨੇ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਆਪਣੀ ਮੰਮੀ ਦੇ ਨਾਲ ਸਾਂਝਾ ਕੀਤਾ ਵੀਡੀਓ, ਮਾਂ ਦੇ ਨਾਲ ਮਿਲਕੇ ਬਣਾਇਆ ਚਿੱਲੀ ਪਨੀਰ, ਦੇਖੋ ਵੀਡੀਓ

Anita Hassanandani

ਅਨੀਤਾ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਬਰਥਡੇਅ ਵਿਸ਼ ਕੀਤਾ ਹੈ। ਉਨ੍ਹਾਂ ਨੇ ਆਰਵ ਦੀ ਕੇਕ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਅਤੇ ਇਸ ਤਰ੍ਹਾਂ ਹੀ ਸਾਡੇ ਦਿਲ ਦੀ ਧੜਕਣ ਇੱਕ ਹੈ!❤️.. ਮੈਂ ਇੱਕ ਨਵੀਂ ਮਾਂ ਹਾਂ ਅਤੇ ਮੈਂ ਸੱਚਮੁੱਚ ਨਹੀਂ ਜਾਣਦੀ ਕਿ ਇੱਕ ਮਾਂ ਆਪਣੇ ਬੱਚੇ ਲਈ ਇੱਛਾ ਨੂੰ ਕਿਵੇਂ ਲਿਖੇ..ਮੈਨੂੰ ਸਿਰਫ਼ ਇਹ ਪਤਾ ਹੈ ਕਿ ਅਸੀਂ ਮਾਪੇ @rohitreddygoa ਦੇ ਤੌਰ 'ਤੇ ਤੁਹਾਡੇ ਲਈ ਸਭ ਤੋਂ ਖੁਸ਼ਕਿਸਮਤ ਹਾਂ!ਅਤੇ ਸਾਨੂੰ ਚੁਣਨ ਲਈ ਤੁਹਾਡਾ ਧੰਨਵਾਦ!

ਹੋਰ ਪੜ੍ਹੋ : ਤਨਜ਼ਾਨੀਆ ਦੇ ਭੈਣ-ਭਰਾ ‘ਤੇ ਚੜ੍ਹਿਆ ਪੰਜਾਬੀ ਗੀਤਾਂ ਦਾ ਬੁਖ਼ਾਰ, ਜੱਸ ਮਾਣਕ ਤੇ ਕਾਕੇ ਦੇ ਗੀਤਾਂ ਉੱਤੇ ਬਣਾਈਆਂ ਵੀਡੀਓਜ਼

anita hassanandani wished her son aarav happy birthday

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਾਡੀ ਖੁਸ਼ੀਆਂ ਦੇ ਛੋਟੇ ਜਿਹੇ ਬੰਡਲ ਤੁਸੀਂ ਸੋਚ ਵੀ ਨਹੀਂ ਸਕਦੇ ਅਸੀਂ ਤੈਨੂੰ ਕਿੰਨਾ ਪਿਆਰ ਕਰਦੇ ਹਾਂ!..ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ, ਕਿਉਂਕਿ ਤੁਸੀਂ ਸਭ ਤੋਂ ਵਧੀਆ ਹੋ..ਮੇਰੀ ਜਾਨ, ਮੇਰੀ ਦਿਲ ਦੀ ਧੜਕਣ, ਮੇਰੀ ਜ਼ਿੰਦਗੀ ਮੇਰੀ ਹਰ ਚੀਜ਼ ਮਾਈ ਸੰਨ ਮਾਈ @aaravvreddy’। ਇਸ ਪੋਸਟ ਉੱਤੇ ਟੀਵੀ ਜਗਤ ਦੇ ਸਿਤਾਰੇ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ। ਦੱਸ ਦਈਏ ਅਨੀਤਾ ਨੇ ਆਪਣੇ ਬੱਚੇ ਦੀ ਪਾਲਣ ਪੌਸ਼ਣ ਕਰਨ ਦੇ ਲਈ ਆਪਣੀ ਐਕਟਿੰਗ ਕਰੀਅਰ ਨੂੰ ਬਾਏ ਬੋਲ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਪਿਛਲੇ ਸਾਲ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੂੰ ਲੱਗੇਗਾ ਕਿ ਐਕਟਿੰਗ ਚ ਕਮ ਬੈਕ ਕਰਨ ਹੈ ਤਾਂ ਉਹ ਜ਼ਰੂਰ ਕਰੇਗੀ। ਪਰ ਉਹ ਇਸ ਸਮੇਂ ਆਪਣੇ ਪੁੱਤਰ ਦੀ ਦੇਖਭਾਲ ਉੱਤੇ ਧਿਆਨ ਦੇਣਾ ਚਾਹੁੰਦੀ ਹੈ।

 

 

View this post on Instagram

 

A post shared by Anita H Reddy (@anitahassanandani)

You may also like