ਅੰਕਿਤਾ ਲੋਖੰਡੇ ਨੇ ਪਤੀ ਵਿੱਕੀ ਜੈਨ ਨਾਲ ਇੰਝ ਮਨਾਇਆ ਆਪਣਾ ਪਹਿਲਾ ਕਰਵਾ ਚੌਥ, ਵੇਖੋ ਵੀਡੀਓ

written by Pushp Raj | October 14, 2022 05:42pm

Ankita Lokhande and Vicky Jain Karva Chauth celebration: ਭਾਰਤ ਵਿੱਚ ਹਰ ਸਾਲ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਭਾਰਤੀ ਔਰਤਾਂ ਨੇ ਇਸ ਸਾਲ 13 ਅਕਤੂਬਰ ਨੂੰ ਕਰਵਾ ਚੌਥ ਮਨਾਇਆ। ਇਸ ਦੌਰਾਨ ਬਾਲੀਵੁੱਡ ਟਾਊਨ ਵਿੱਚ ਵੀ ਕਈ ਅਭਿਨੇਤਰੀਆਂ ਨੇ ਧੂਮਧਾਮ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਇਆ। ਅੰਕਿਤਾ ਲੋਖੰਡੇ ਨੇ ਵੀ ਆਪਣੇ ਪਤੀ ਵਿੱਕੀ ਜੈਨ ਨਾਲ ਕਰਵਾ ਚੌਥ ਮਨਾਇਆ।

Image Source: Instagram

ਦੱਸ ਦਈਏ ਅੰਕਿਤਾ ਲੋਖੰਡੇ ਦਾ ਇਹ ਪਹਿਲਾ ਕਰਵਾ ਚੌਥ ਸੀ। ਅੰਕਿਤਾ ਨੇ ਪਤੀ ਵਿੱਕੀ ਜੈਨ ਲਈ ਇਹ ਵਰਤ ਕੀਤਾ। ਇਸ ਦੌਰਾਨ ਅੰਕਿਤਾ ਤੇ ਵਿੱਕੀ ਜੈਨ ਨੇ ਆਪਣੇ ਘਰ ਵਿੱਚ ਇੱਕ ਖ਼ਾਸ ਕਰਵਾ ਚੌਥ ਪਾਰਟੀ ਦਾ ਵੀ ਆਯੋਜਨ ਕੀਤਾ। ਇਸ ਪ੍ਰੋਗਰਾਮ ਦੇ ਵਿੱਚ ਇਸ ਜੋੜੀ ਦੇ ਪਰਿਵਾਰਿਕ ਮੈਂਬਰ ਤੇ ਕਰੀਬੀ ਦੋਸਤ ਸ਼ਾਮਿਲ ਹੋਏ।

ਅੰਕਿਤਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪਹਿਲੇ ਕਰਵਾ ਚੌਥ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਅੰਕਿਤਾ ਲੋਖੰਡੇ ਨੇ ਵਿਆਹ ਤੋਂ ਬਾਅਦ ਆਪਣੇ ਪਹਿਲੇ ਕਰਵਾ ਚੌਥ ਦੀ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੰਕਿਤਾ ਪੂਜਾ ਕਰ ਰਹੀ ਹੈ ਅਤੇ ਉਸ ਦਾ ਪਤੀ ਵਿੱਕੀ ਆਪਣੀ ਪਤਨੀ ਦਾ ਵਰਤ ਪੂਰਾ ਕਰਵਾ ਰਹੇ ਹਨ। ਇਸ ਦੌਰਾਨ ਦੋਵੇਂ ਮਸਤੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਰਤ ਪੂਰਾ ਕਰਨ ਦੇ ਦੌਰਾਨ ਵਿੱਕੀ ਮਜ਼ਾਕ ਕਰਦੇ ਹੋਏ ਅੰਕਿਤਾ ਨੂੰ ਮਿਠਾਈ ਦੀ ਥਾਂ ਫੁੱਲ ਖੁਆਉਂਦੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅੰਕਿਤਾ ਨੇ ਇੱਕ ਲੰਮਾ ਨੋਟ ਵੀ ਲਿਖਿਆ ਹੈ। ਆਪਣੇ ਕੈਪਸ਼ਨ ਵਿੱਚ, ਉਸ ਨੇ ਲਿਖਿਆ, “ਜਿਵੇਂ ਕਿ ਤੁਸੀਂ ਆਪਣੇ ਜੀਵਨ ਸਾਥੀ ਦੀ ਤੰਦਰੁਸਤੀ ਲਈ ਚੰਦਰ ਦੇਵ ਦੀ ਪੂਜਾ ਕਰਦੇ ਹੋ ਅਤੇ ਵਰਤ ਰੱਖਦੇ ਹੋ, ਤੁਸੀਂ ਦੁਨੀਆ ਦੇ ਲਈ ਭਲੇ ਦੀ ਕਾਮਨਾ ਕਰਦੇ ਹੋ। ਤੁਹਾਨੂੰ ਉਹ ਸਭ ਮਿਲਦਾ ਹੈ ਜਿਸ ਦੀ ਤੁਸੀਂ ਉਮੀਦ ਕੀਤੀ ਹੈ. ਤੁਹਾਨੂੰ ਸਭ ਨੂੰ ਕਰਵਾ ਚੌਥ ਦੀਆਂ ਬਹੁਤ ਬਹੁਤ ਮੁਬਾਰਕਾਂ।"

ਕਰਵਾ ਚੌਥ ਦੇ ਮੌਕੇ 'ਤੇ, ਅੰਕਿਤਾ ਲੋਖੰਡੇ ਨੇ ਔਰੇਂਜ ਗੋਲਡਨ ਕਲਰ ਦੀ ਖੂਬਸੂਰਤ ਸਾੜ੍ਹੀ ਪਹਿਨੀ ਸੀ, ਜਿਸ ਦੇ ਨਾਲ ਉਸ ਨੇ ਇੱਕ ਹੈਵੀ ਵਰਕ ਬਲਾਊਜ਼ ਪਾਇਆ ਸੀ। ਇਹ ਸਾੜ੍ਹੀ ਮਨੀਸ਼ ਮਲਹੋਤਰਾ ਦੇ ਕਲੈਕਸ਼ਨ ਤੋਂ ਹੈ। ਉਸ ਨੇ ਹਲਕੇ ਗਹਿਣਿਆਂ ਅਤੇ ਸੰਤਰੀ ਚੂੜੀਆਂ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਦੇ ਨਾਲ, ਉਸ ਨੇ ਗਲੌਸੀ ਮੇਕਅਪ ਅਤੇ ਸਲੀਕ ਹੇਅਰ ਬਨ ਨਾਲ ਆਪਣੇ ਕਰਵਾ ਚੌਥ ਲੁੱਕ ਨੂੰ ਪੂਰਾ ਕੀਤਾ।

Image Source: Instagram

ਹੋਰ ਪੜ੍ਹੋ: ਕਰਨ ਔਜਲਾ ਨੇ ਆਪਣੀ ਮੰਗੇਤਰ ਪਲਕ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਲਿਖਿਆ ਦਿਲ ਨੂੰ ਛੂਹ ਲੈਣ ਵਾਲਾ ਨੋਟ

ਅੰਕਿਤਾ ਦੇ ਨਾਲ -ਨਾਲ ਵਿੱਕੀ ਜੈਨ ਨੇ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਦੱਸ ਦੇਈਏ ਕਿ ਅੰਕਿਤਾ ਨੇ ਆਪਣੇ ਘਰ 'ਚ ਕਰਵਾ ਚੌਥ ਪਾਰਟੀ ਦਾ ਆਯੋਜਨ ਵੀ ਕੀਤਾ ਸੀ, ਜਿਸ 'ਚ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ।

You may also like