ਅਵਾਰਡ ਸਮਾਰੋਹ ‘ਚ ਡਰੈੱਸ ਕਾਰਨ ਅੰਕਿਤਾ ਲੋਖੰਡੇ ਨੂੰ ਹੋਣਾ ਪਿਆ ਸ਼ਰਮਿੰਦਾ, ਹੱਥਾਂ ਨਾਲ ਖੁਦ ਨੂੰ ਢੱਕਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

written by Shaminder | July 02, 2022

ਅੰਕਿਤਾ ਲੋਖੰਡੇ (Ankita Lokhande) ਇੱਕ ਅਵਾਰਡ ਸਮਾਰੋਹ ‘ਚ ਪਹੁੰਚੀ । ਪਰ ਇਸ ਦੌਰਾਨ ੳੇੁਹ ਆਪਣੀ ਡਰੈੱਸ (Dress) ਨੂੰ ਲੈ ਕੇ ਅਸਹਿਜ ਨਜ਼ਰ ਆਈ । ਕਿਉਂਕਿ ਇਹ ਡਰੈੱਡ ਡੀਪ ਗਲੇ ਵਾਲੀ ਸੀ ਅਤੇ ਅੰਕਿਤਾ ਜਦੋਂ ਗੱਡੀ ਚੋਂ ਉਤਰਨ ਲੱਗੀ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ । ਕਿੳੇੁਂਕਿ ਉਹ ਇਸ ਡਰੈੱਸ ‘ਚ ਉਹ ਏਨੀਂ ਜ਼ਿਆਦਾ ਬੋਲਡ ਨਜ਼ਰ ਆ ਰਹੀ ਸੀ ਕਿ ਉਹ ਆਪਣੇ ਆਪ ਨੂੰ ਹੱਥਾਂ ਦੇ ਨਾਲ ਢੱਕਦੀ ਨਜ਼ਰ ਆਈ ।

Image Source: Instagram

ਹੋਰ ਪੜ੍ਹੋ : ਅੰਕਿਤਾ ਲੋਖੰਡੇ ਨੇ ਨਵੇਂ ਘਰ ‘ਚ ਪਤੀ ਦੇ ਨਾਲ ਕੀਤਾ ਗ੍ਰਹਿ ਪ੍ਰਵੇਸ਼, ਤਸਵੀਰਾਂ ਕੀਤੀਆਂ ਸਾਂਝੀਆਂ

ਸੋਸ਼ਲ ਮੀਡੀਆ ‘ਤੇ ਉਸ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਲਗਾਤਾਰ ਰਿਐਕਸ਼ਨਸ ਦੇ ਰਹੇ ਹਨ । ਪ੍ਰਸ਼ੰਸਕਾਂ ਨੇ ਕਮੈਂਟਸ ਕੀਤੇ ਕਿ ਫੈਸ਼ਨ ਦੇ ਨਾਮ ’ਤੇ ਊਟ ਪਟਾਂਗ ਪਹਿਨ ਲਓ ਅਤੇ ਫਿਰ ਢੱਕਦੇ ਰਹੋ। ਦੱਸ ਦਈਏ ਕਿ ਅੰਕਿਤਾ ਲੋਖੰਡੇ ਨੇ ਜਿਹੜੀ ਡ੍ਰੈੱਸ ਪਾਈ ਸੀ ਉਹ ਡੀਪ ਗਲੇ ਵਾਲੀ ਸੀ ਅਤੇ ਪਿੱਛੋਂ ਬੈਕਲੈੱਸ ਸੀ ।

ankita lokhnde

ਹੋਰ ਪੜ੍ਹੋ : ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਬਣੇ ਸਮਾਰਟ ਜੋੜੀ,ਜਿੱਤੀ 25 ਲੱਖ ਦੀ ਨਕਦ ਰਾਸ਼ੀ

ਜਿਸ ਕਾਰਨ ਅੰਕਿਤਾ ਨੂੰ ਇਸ ਗਾਊਨ ਦੇ ਕਾਰਨ ਕਾਫੀ ਸ਼ਰਮਿੰਦਾ ਹੋਣਾ ਪਿਆ । ਦੱਸ ਦਈਏ ਕਿ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ । ਵਿਆਹ ਤੋਂ ਬਾਅਦ ਇਹ ਜੋੜੀ ਆਪਣੇ ਨਵੇਂ ਘਰ ‘ਚ ਸ਼ਿਫਟ ਹੋਈ ਹੈ । ਜਿਸ ਦੀਆਂ ਤਸਵੀਰਾਂ ਵੀ ਬੀਤੇ ਦਿਨੀਂ ਵਾਇਰਲ ਹੋਈਆਂ ਸਨ ।

ankita and vicky jain

ਦੱਸ ਦਈਏ ਕਿ ਅੰਕਿਤਾ ਲੋਖੰਡੇ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ਹਾਲ ਹੀ ‘ਚ ਇਸ ਜੋੜੀ ਨੇ ਅਵਾਰਡ ਵੀ ਜਿੱਤਿਆ ਸੀ । ਵਿੱਕੀ ਜੈਨ ਦੇ ਨਾਲ ਵਿਆਹ ਤੋਂ ਪਹਿਲਾਂ ਅੰਕਿਤਾ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਪਰ ਕਿਸੇ ਕਾਰਨ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ਅਤੇ ਦੋਵਾਂ ਦੇ ਰਸਤੇ ਵੱਖ ਹੋ ਗਏ ।

 

View this post on Instagram

 

A post shared by CineRiser (@cineriserofficial)

You may also like