ਅੰਕਿਤਾ ਲੋਖੰਡੇ ਨੇ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਅੰਦਾਜ਼ ਦੇ ਨਾਲ ਦਿਖਾਇਆ ਆਪਣਾ ਨਵਾਂ ਘਰ, ਦੇਖੋ ਵੀਡੀਓ

written by Lajwinder kaur | June 30, 2022

Ankita Lokhande shows her new house: ਅੰਕਿਤਾ ਲੋਖੰਡੇ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਖੂਬਸੂਰਤ ਨਵੇਂ ਘਰ ਦੀ ਝਲਕ ਦਿੱਤੀ ਹੈ। ਅਦਾਕਾਰਾ ਨੇ ਏਕਤਾ ਕਪੂਰ ਦੇ ਸੀਰੀਅਲ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੇ ਟਾਈਟਲ ਟਰੈਕ ਅਤੇ ਉਸੇ ਅੰਦਾਜ਼ ਦੇ ਨਾਲ ਇਸ ਵੀਡੀਓ ਨੂੰ ਬਣਾਇਆ ਹੈ।

ਜਿਸ ਵਿੱਚ ਸਮ੍ਰਿਤੀ ਇਰਾਨੀ ਨੇ ਤੁਲਸੀ ਦੀ ਭੂਮਿਕਾ ਨਿਭਾਈ ਸੀ। ਵੀਡੀਓ 'ਚ ਅੰਕਿਤਾ ਨੇ ਵਿੱਕੀ ਨੂੰ 'ਪਤੀ ਪਰਮੇਸ਼ਰ' ਵਜੋਂ ਪੇਸ਼ ਕੀਤਾ ਹੈ। ਇਹ ਜੋੜਾ ਹਾਲ ਹੀ ਵਿੱਚ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਇਆ ਸੀ।

ਹੋਰ ਪੜ੍ਹੋ : ਕੈਟਰੀਨਾ ਕੈਫ ਦੀ ਹਮਸ਼ਕਲ ਦਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਪ੍ਰਸ਼ੰਸਕ ਸਮਝੇ ਕੈਟਰੀਨਾ ਕੈਫ ਅਚਾਨਕ ਆਈ ਮੀਡੀਆ ਦੇ ਸਾਹਮਣੇ

ankita lokhnde

ਵੀਡੀਓ ਦੀ ਸ਼ੁਰੂਆਤ 'ਚ ਅੰਕਿਤਾ ਲੋਖੰਡੇ ਲਾਲ ਰੰਗ ਦੀ ਸਾੜੀ ਪਾਈ ਨਜ਼ਰ ਆ ਰਹੀ ਹੈ। ਉਹ ਆਪਣੇ ਘਰ ਦੇ ਪ੍ਰਵੇਸ਼ ਦੁਆਰ 'ਤੇ ਨਮਸਤੇ ਕਰਦੇ ਹੋਏ ਸਵਾਗਤ ਕਰਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਜਾਣ-ਪਛਾਣ ਕਰਵਾਈ। ਵੀਡੀਓ ਅੰਕਿਤਾ ਦੇ ਨਵੇਂ ਘਰ ਦੇ ਸਾਰੇ ਹਿੱਸਿਆਂ ਨੂੰ ਕੈਪਚਰ ਕੀਤਾ ਹੈ, ਜਿਸ ਵਿੱਚ ਆਲੀਸ਼ਾਨ ਸੋਫਾ ਅਤੇ ਰਸੋਈ ਘਰ, ਲਿਵਿੰਗ ਰੂਮ ਆਦਿ ਦੇਖਣ ਨੂੰ ਮਿਲ ਰਹੇ ਹਨ।

ankita and vicky jain

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਅੰਕਿਤਾ ਨੇ ਲਿਖਿਆ, 'ਅਰਚਨਾ ਐਕਸ ਤੁਲਸੀ ਵਿਰਾਨੀ। ਮੈਨੂੰ ਆਪਣੇ ਪਰਿਵਾਰ ਨਾਲ ਇਸ ਵੀਡੀਓ ਨੂੰ ਦੁਬਾਰਾ ਬਣਾਉਣ ਦਾ ਬਹੁਤ ਮਜ਼ਾ ਆਇਆ। ਇਹ ਤੁਹਾਡੇ ਲਈ ਹੈ @ektarkapoor ਅਤੇ @smritiiraniofficial, ਤੁਲਸੀ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ! ਉਮੀਦ ਹੈ ਕਿ ਤੁਸੀਂ ਦੋਵਾਂ ਨੂੰ ਪਸੰਦ ਕਰੋਗੇ।

ਅੰਕਿਤਾ ਲੋਖੰਡੇ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਏਕਤਾ ਕਪੂਰ ਨੇ ਲਿਖਿਆ 'This is beyond cute ਅਰਚਨਾ ….'। ਇਸ ਦੇ ਨਾਲ ਹੀ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਲਿਖਿਆ, 'ਵਾਹ ਮੈਮ! ਤੁਹਾਡੀ ਜੋੜੀ ਸੰਪੂਰਨ ਲੱਗਦੀ ਹੈ! ਤੁਸੀਂ ਦੋਵੇਂ ਸੱਚਮੁੱਚ ਇੱਕ ਦੂਜੇ ਲਈ ਬਣੇ ਹੋ’। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

Vicky jain and Ankita lokhande ,,,.-min image From instagram

ਤੁਹਾਨੂੰ ਦੱਸ ਦੇਈਏ ਕਿ ਅੰਕਿਤਾ ਅਤੇ ਵਿੱਕੀ ਨੇ ਹਾਲ ਹੀ 'ਚ ਰਿਆਲਿਟੀ ਸ਼ੋਅ 'ਸਮਾਰਟ ਜੋੜੀ' ਦਾ ਖਿਤਾਬ ਜਿੱਤਿਆ ਹੈ। ਦੋਵਾਂ ਨੂੰ 25 ਲੱਖ ਰੁਪਏ ਦੀ ਇਨਾਮ ਰਾਸ਼ੀ ਮਿਲੀ ਹੈ। ਦੱਸ ਦਈਏ ਅੰਕਿਤਾ ਨੇ ਪਿਛਲੇ ਸਾਲ ਆਪਣੇ ਬੁਆਏਫ੍ਰੈਂਡ ਵਿੱਕੀ ਜੈਨ ਦੇ ਨਾਲ ਵਿਆਹ ਕਰਵਾ ਲਿਆ ਸੀ।

You may also like