ਅੰਕਿਤਾ ਲੋਖੰਡੇ ਨੇ ਆਪਣੇ ਹੋਣ ਵਾਲੇ ਪਤੀ ਵਿੱਕੀ ਜੈਨ ਦੇ ਨਾਲ ਆਪਣੇ ਪ੍ਰੀ-ਵੈਡਿੰਗ ਦੇ ਫੰਕਸ਼ਨ ਦਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  December 07th 2021 10:35 AM  |  Updated: December 07th 2021 10:35 AM

ਅੰਕਿਤਾ ਲੋਖੰਡੇ ਨੇ ਆਪਣੇ ਹੋਣ ਵਾਲੇ ਪਤੀ ਵਿੱਕੀ ਜੈਨ ਦੇ ਨਾਲ ਆਪਣੇ ਪ੍ਰੀ-ਵੈਡਿੰਗ ਦੇ ਫੰਕਸ਼ਨ ਦਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਵਿਆਹ ਦੇ ਸੀਜ਼ਨ 'ਚ ਅੰਕਿਤਾ ਲੋਖੰਡੇ Ankita Lokhande ਵੀ ਦੁਲਹਨ ਬਣਨ ਜਾ ਰਹੀ ਹੈ। ਉਹ ਆਪਣੇ ਬੁਆਏਫ੍ਰੈਂਡ ਵਿੱਕੀ ਜੈਨ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ, ਜਿਸ ਨੂੰ ਉਹ ਕਈ ਸਾਲਾਂ ਤੋਂ ਡੇਟ ਕਰ ਰਹੀ ਹੈ। ਹਾਲ ਹੀ ‘ਚ ਦੋਵਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਹੈ । ਅੰਕਿਤਾ ਦੀ ਦੋਸਤ ਸ਼ਰਧਾ ਆਰਿਆ ਨੇ ਹਾਲ ਹੀ 'ਚ ਆਪਣੀ ਇੰਸਟਾ ਸਟੋਰੀ 'ਤੇ ਦੋਹਾਂ ਦੇ ਵਿਆਹ ਦਾ ਕਾਰਡ ਸ਼ੇਅਰ ਕੀਤਾ ਹੈ। ਅੰਕਿਤਾ ਅਤੇ ਵਿੱਕੀ ਮੁੰਬਈ ਦੇ ਗ੍ਰੈਂਡ ਹਯਾਤ ਹੋਟਲ 'ਚ ਸੱਤ ਫੇਰੇ ਲੈਣਗੇ। ਫਿਲਹਾਲ ਦੋਵਾਂ ਦੇ ਵਿਆਹ ਦੀ ਡੇਟ ਦਾ ਖੁਲਾਸਾ ਨਹੀਂ ਹੋਇਆ ਹੈ।

ankita

ਹੋਰ ਪੜ੍ਹੋ : 6 ਸਾਲਾਂ ਬਾਅਦ ਆਪਣੇ ਪਰਿਵਾਰਾਂ ਨੂੰ ਮਿਲਕੇ ਭਾਵੁਕ ਹੋਏ AP DHILLON ਅਤੇ GURINDER GILL, ਦੇਖੋ ਵਾਇਰਲ ਵੀਡੀਓ

ਅੰਕਿਤਾ ਲੋਖੰਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਾਲ ਹੀ 'ਚ ਉਸ ਨੇ ਆਪਣੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ ਜੋ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੋਵੇਂ ਕਲਾਕਾਰ ਕਾਫੀ ਕੂਲ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ :ਗੀਤਾ ਬਸਰਾ ਤੇ ਹਰਭਜਨ ਸਿੰਘ ਆਪਣੇ ਨਵਜੰਮੇ ਪੁੱਤਰ ਤੇ ਧੀ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ

inside image of ankita and vicky jain

ਵੀਡੀਓ 'ਚ ਅੰਕਿਤਾ ਅਤੇ ਵਿੱਕੀ ਨੂੰ ਹਵਨ ਕੁੰਡ ਦੇ ਸਾਹਮਣੇ ਬੈਠੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਅੰਕਿਤਾ ਲੋਖੰਡੇ ਅਤੇ ਉਸ ਦਾ ਪਰਿਵਾਰ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਨਿਭਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਜੋੜੇ ਨੂੰ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੇ ਅਤੇ ਇਕੱਠੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ 'ਚ ਅੰਕਿਤਾ ਦੇ ਪਰਿਵਾਰ ਦੇ ਕਈ ਮੈਂਬਰ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਅਦਾਕਾਰਾ ਅੰਕਿਤਾ ਨੂੰ ਵਿਆਹ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ । ਅਕਿੰਤਾ ਦੀ ਇਹ ਲੁਕ ਦੇਖਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਟੀਵੀ ਸ਼ੋਅ 'ਪਵਿਤਰ ਰਿਸ਼ਤਾ' ਦੀ ਅਰਚਨਾ ਨੂੰ ਯਾਦ ਆ ਰਹੀ ਹੈ। ਇਸ ਸ਼ੋਅ ‘ਚ ਅਕਿੰਤਾ ਲੋਖੰਡੇ ਤੇ ਸੁਸ਼ਾਤ ਸਿੰਘ ਰਾਜਪੂਤ ਦੇ ਨਾਲ ਨਜ਼ਰ ਆਈ ਸੀ। ਟੀਵੀ ਦੇ ਨਾਲ ਅਕਿੰਤਾ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network