
Ankita Lokhande-Vicky Jain's wedding anniversary: ਟੀਵੀ ਤੋਂ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਅੰਕਿਤਾ ਲੋਖੰਡੇ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੀ ਹੈ। ਜੀ ਹਾਂ ਪਿਛਲੇ ਸਾਲ ਅੱਜ ਦੇ ਦਿਨ ਅੰਕਿਤਾ ਅਤੇ ਵਿੱਕੀ ਜੈਨ ਨੇ ਸੱਤ ਫੇਰੇ ਲਏ ਸਨ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਛਾਈਆਂ ਰਹੀਆਂ ਸਨ। ਇਸ ਖ਼ਾਸ ਮੌਕੇ ਉੱਤੇ ਅਦਾਕਾਰਾ ਨੇ ਵਿਆਹ ਦਾ ਇੱਕ ਅਣਦੇਖਿਆ ਵੀਡੀਓ ਸ਼ੇਅਰ ਕੀਤਾ ਹੈ।

ਅਦਾਕਾਰਾ ਅੰਕਿਤਾ ਨੇ ਆਪਣੇ ਇੰਸਾਟਗ੍ਰਾਮ ਅਕਾਊਂਟ ਉੱਤੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ ਉਨ੍ਹਾਂ ਦੇ ਵਿਆਹ ਦੇ ਸਮੇਂ ਦਾ ਹੈ, ਜਿਸ ਵਿੱਚ ਦੁਲਹਣ ਬਣੀ ਅੰਕਿਤਾ ਆਪਣੇ ਦੁਲਹੇ ਮੀਆਂ ਦੇ ਨਾਲ ਹੱਸ-ਹੱਸ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ- “ਮੈਨੂੰ ਵਿਆਹ ਕਰਨਾ ਪਸੰਦ ਸੀ...ਇੱਕ ਖਾਸ ਵਿਅਕਤੀ ਲੱਭਣਾ ਬਹੁਤ ਵਧੀਆ ਹੈ ਜਿਸਨੂੰ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਤੰਗ ਕਰਨਾ ਚਾਹੁੰਦੇ ਹੋ... Happy 1st marriage anniversary to my one and only husband @jainvick ❤️❤️❤️❤️" । ਇਸ ਪੋਸਟ ਉੱਤੇ ਫੈਨਜ਼ ਅਤੇ ਕਲਾਕਾਰ ਕਮੈਂਟ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

ਅੰਕਿਤਾ ਲੋਖੰਡੇ ਵਿਆਹ ਤੋਂ ਬਾਅਦ ਆਪਣੇ ਪਤੀ ਵਿੱਕੀ ਜੈਨ ਨਾਲ ਮੁੰਬਈ ਵਿੱਚ ਇੱਕ ਆਲੀਸ਼ਾਨ ਘਰ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਸਾਲ 2019 'ਚ ਇਕ ਆਲੀਸ਼ਾਨ ਘਰ ਖਰੀਦਿਆ ਸੀ, ਜੋ ਕਿ ਉਸੇ ਸਾਲ ਪੂਰਾ ਹੋ ਗਿਆ ਸੀ ਅਤੇ ਵਿਆਹ ਤੋਂ ਬਾਅਦ ਦੋਵੇਂ ਉੱਥੇ ਰਹਿਣ ਲੱਗ ਪਏ ਸਨ। ਇਸ ਜੋੜੇ ਦਾ ਅਪਾਰਟਮੈਂਟ ਬਹੁਤ ਆਲੀਸ਼ਾਨ ਹੈ, ਜਿਸ ਦੀਆਂ ਝਲਕੀਆਂ ਅਕਸਰ ਅੰਕਿਤਾ ਲੋਖੰਡੇ ਆਪਣੇ ਇੰਸਟਾ ਹੈਂਡਲ 'ਤੇ ਸ਼ੇਅਰ ਕਰਦੀਆਂ ਹਨ। ਉਨ੍ਹਾਂ ਦੇ ਇਸ ਅਪਾਰਟਮੈਂਟ ਦੀ ਕੀਮਤ ਕਰੋੜਾਂ ਵਿੱਚ ਹੈ।
View this post on Instagram