ਵਿਆਹ ਤੋਂ ਬਾਅਦ ਅੰਕਿਤਾ ਲੋਖੰਡੇ ਦੀ ਮੁੜ ਹੋਈ ਬਾਲੀਵੁੱਡ 'ਚ ਵਾਪਸੀ, ਰਣਦੀਪ ਹੁੱਡਾ ਨਾਲ ਇਸ ਫ਼ਿਲਮ 'ਚ ਆਵੇਗੀ ਨਜ਼ਰ

written by Pushp Raj | October 12, 2022 04:07pm

Ankita Lokhande in Swatantrya Veer Savarkar: ਇਨ੍ਹੀਂ ਦਿਨੀਂ ਰਣਦੀਪ ਹੁੱਡਾ ਆਪਣੀ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਹੁਣ ਇਸ ਫ਼ਿਲਮ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਇਸ ਫ਼ਿਲਮ ਵਿੱਚ ਰਣਦੀਪ ਹੁੱਡਾ ਦੇ ਨਾਲ-ਨਾਲ ਮਸ਼ਹੂਰ ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਦੀ ਐਂਟਰੀ ਹੋ ਗਈ ਹੈ। ਜਲਦ ਹੀ ਅੰਕਿਤਾ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ।

image source: Instagram

ਦਾਮੋਦਰ ਸਾਵਰਕਰ ਦੀ ਜੀਵਨੀ 'ਤੇ ਬਣੀ ਫ਼ਿਲਮ 'ਸੁਤੰਤਰ ਵੀਰ ਸਾਵਰਕਰ' 'ਚ ਇੱਕ ਹੋਰ ਸ਼ਾਨਦਾਰ ਐਂਟਰੀ ਦਾ ਐਲਾਨ ਕੀਤਾ ਗਿਆ ਹੈ। ਰਣਦੀਪ ਹੁੱਡਾ ਤੋਂ ਬਾਅਦ ਹੁਣ ਅਦਾਕਾਰਾ ਅੰਕਿਤਾ ਲੋਖੰਡੇ ਨੇ ਫ਼ਿਲਮ 'ਚ ਐਂਟਰੀ ਕੀਤੀ ਹੈ। ਇਸ ਫ਼ਿਲਮ 'ਚ ਅਮਿਤ ਸਿਆਲ ਵੀ ਅਹਿਮ ਭੂਮਿਕਾ 'ਚ ਹਨ।

ਇਸ ਫ਼ਿਲਮ ਦੇ ਨਿਰਮਾਤਾ ਆਨੰਦ ਪੰਡਿਤ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਅੰਕਿਤਾ ਲੋਖੰਡੇ ਨੂੰ ਫ਼ਿਲਮ ਵਿੱਚ ਕਾਸਟ ਕੀਤੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਟਵੀਟ ਕਰ ਦੱਸਿਆ ਕਿ ਅੰਕਿਤਾ ਲੋਖੰਡੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ।

ਇਸ ਐਲਾਨ 'ਤੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਅੰਕਿਤਾ ਕਹਿੰਦੀ ਹੈ, "ਮੈਨੂੰ ਚੁਣੌਤੀਪੂਰਨ ਅਤੇ ਮਹੱਤਵਪੂਰਨ ਕਿਰਦਾਰ ਨਿਭਾਉਣਾ ਪਸੰਦ ਹੈ ਜੋ ਨਾਂ ਸਿਰਫ ਕਹਾਣੀ ਨੂੰ ਅੱਗੇ ਵਧਾਉਂਦੇ ਹਨ ਬਲਕਿ ਦਰਸ਼ਕਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ। 'ਸੁਤੰਤਰ ਵੀਰ ਸਾਵਰਕਰ' ਇੱਕ ਕਹਾਣੀ ਹੈ ਜਿਸ ਨੂੰ ਦੱਸਣ ਦੀ ਲੋੜ ਹੈ ਅਤੇ ਮੈਂ ਇਸ ਨਾਲ ਜੁੜ ਕੇ ਖੁਸ਼ ਹਾਂ। "

image source: Instagram

ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਵਿੱਚ ਰਣਦੀਪ ਹੁੱਡਾ ਬਤੌਰ ਨਿਰਦੇਸ਼ਕ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ। 'ਸੁਤੰਤਰ ਵੀਰ ਸਾਵਰਕਰ' ਦਾ ਨਿਰਮਾਣ ਸੰਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ, ਅਤੇ ਇਸ ਫ਼ਿਲਮ ਦੀ ਕਹਾਣੀ ਨੂੰ ਉਤਕਰਸ਼ ਨੈਥਾਨੀ ਅਤੇ ਰਣਦੀਪ ਹੁੱਡਾ ਵੱਲੋਂ ਲਿਖਿਆ ਗਿਆ ਹੈ।

ਫ਼ਿਲਮ ਦਾ ਨਿਰਮਾਣ ਆਨੰਦ ਪੰਡਿਤ ਮੋਸ਼ਨ ਪਿਕਚਰਜ਼ ਅਤੇ ਲੀਜੈਂਡ ਸਟੂਡੀਓਜ਼ ਵੱਲੋਂ ਕੀਤਾ ਗਿਆ ਹੈ, ਆਨੰਦ ਪੰਡਿਤ, ਸੰਦੀਪ ਸਿੰਘ ਅਤੇ ਸੈਮ ਖਾਨ ਵੱਲੋਂ ਨਿਰਮਿਤ ਹੈ। ਇਹ ਫ਼ਿਲਮ ਵੀਰ ਸਾਵਰਕਰ ਦੀ 140ਵੀਂ ਜਯੰਤੀ ਦੇ ਮੌਕੇ 'ਤੇ 26 ਮਈ 2023 ਨੂੰ ਰਿਲੀਜ਼ ਹੋਣ ਵਾਲੀ ਹੈ।

image source: Instagram

ਹੋਰ ਪੜ੍ਹੋ: Karva Chauth 2022: ਕਰਵਾ ਚੌਥ ਦੇ ਵਰਤ ਦੌਰਾਨ ਗਰਭਵਤੀ ਮਹਿਲਾਵਾਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਖਿਆਲ

ਦੱਸ ਦਈਏ ਕਿ ਵਿਆਹ ਤੋਂ ਬਾਅਦ ਅੰਕਿਤਾ ਲੋਖੰਡੇ ਦੀ ਇਹ ਪਹਿਲੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਅੰਕਿਤਾ ਲੋਖੰਡੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਵੀ ਇੱਕ ਬਾਲੀਵੁੱਡ ਫ਼ਿਲਮ ਮਣੀਕਰਨਿਕਾ ਵਿੱਚ ਨਜ਼ਰ ਆ ਚੁੱਕੀ ਹੈ। ਇਸ ਫ਼ਿਲਮ ਵਿੱਚ ਚੰਗੀ ਅਦਾਕਾਰੀ ਲਈ ਅੰਕਿਤਾ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

You may also like