ਆਪਣੇ ਨਵੇਂ ਗੀਤ 'ਓਵਰ ਸਪੀਡ' 'ਚ ਅਰਬਨ ਲੁੱਕ ਰਾਹੀਂ ਅੱਤ ਕਰਵਾ ਰਹੀ ਹੈ ਅਨਮੋਲ ਗਗਨ ਮਾਨ,(ਵੀਡੀਓ)

Written by  Aaseen Khan   |  May 26th 2019 01:21 PM  |  Updated: May 26th 2019 01:21 PM

ਆਪਣੇ ਨਵੇਂ ਗੀਤ 'ਓਵਰ ਸਪੀਡ' 'ਚ ਅਰਬਨ ਲੁੱਕ ਰਾਹੀਂ ਅੱਤ ਕਰਵਾ ਰਹੀ ਹੈ ਅਨਮੋਲ ਗਗਨ ਮਾਨ,(ਵੀਡੀਓ)

ਆਪਣੇ ਨਵੇਂ ਗੀਤ 'ਓਵਰ ਸਪੀਡ' 'ਚ ਅਰਬਨ ਲੁੱਕ ਰਾਹੀਂ ਅੱਤ ਕਰਵਾ ਰਹੀ ਹੈ ਅਨਮੋਲ ਗਗਨ ਮਾਨ,(ਵੀਡੀਓ) : ਪੰਜਾਬ ਦੀ ਦਮਦਾਰ ਅਵਾਜ਼ ਅਨਮੋਲ ਗਗਨ ਮਾਨ ਜਿਹੜੇ ਅਕਸਰ ਆਪਣੇ ਗਾਣਿਆਂ 'ਚ ਜ਼ਿਆਦਾਤਰ ਪੰਜਾਬੀ ਸੂਟ 'ਚ ਤੇ ਪੇਂਡੂ ਦਿੱਖ 'ਚ ਨਜ਼ਰ ਆਉਂਦੇ ਹਨ ਪਰ ਇਸ ਵਾਰ ਉਹਨਾਂ ਕੁਝ ਵੱਖਰਾ ਕੀਤਾ ਹੈ। ਜੀ ਹਾਂ ਅਨਮੋਲ ਗਗਨ ਮਾਨ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਗੀਤ 'ਓਵਰ ਸਪੀਡ' ਦਾ ਵੀਡੀਓ ਅੱਜ ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਪੂਰੀ ਤਰਾਂ ਅਰਬਨ ਸਟਾਈਲ ਦਾ ਹੈ ਜਿਸ 'ਚ ਲਗਜ਼ਰੀ ਗੱਡੀਆਂ ਤੋਂ ਲੈ ਕੇ ਅਨਮੋਲ ਗਗਨ ਮਾਨ ਦਾ ਖ਼ੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਇਹ ਹੀ ਨਹੀਂ ਇਸ ਗੀਤ 'ਚ ਅਨਮੋਲ ਗਗਨ ਮਾਨ ਅਤੇ ਗੈਰੀ ਅਟਵਾਲ  ਰੈਪ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਗੀਤ ਦੀ ਗੱਲ ਕਰੀਏ ਤਾਂ ਓਵਰ ਸਪੀਡ ਗੀਤ ਦੇ ਬੋਲ ਤੇਜੀ ਸਰਾਓ ਅਤੇ ਗੈਰੀ ਅਟਵਾਲ ਦੇ ਹਨ ਅਤੇ ਮਿਊਜ਼ਿਕ ਪ੍ਰਿੰਸ ਸਾਗੂ ਵੱਲੋਂ ਤਿਆਰ ਕੀਤਾ ਗਿਆ ਹੈ। ਜੋਸਨ ਬ੍ਰੋਜ਼ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਕਰ ਦਿੱਤਾ ਗਿਆ ਹੈ ਜਿਸ ਦਾ ਦਰਸ਼ਕਾਂ ਵੱਲੋਂ ਅਨੰਦ ਮਾਣਿਆ ਜਾ ਰਿਹਾ ਹੈ।

ਹੋਰ ਵੇਖੋ : ਯੂਨੀਵਰਸਲ ਬਾਸ ਕ੍ਰਿਸ ਗੇਲ ਨਿੰਜਾ ਦੇ ਗਾਣੇ 'ਠੋਕਦਾ ਰਿਹਾ' 'ਤੇ ਅੱਖਾਂ ਨਾਲ ਲਗਾ ਰਹੇ ਨੇ ਨਿਸ਼ਾਨੇ, ਦੇਖੋ ਵੀਡੀਓ

ਅਨਮੋਲ ਗਗਨ ਮਾਨ ਆਪਣੇ ਇਸ ਸ਼ਾਨਦਾਰ ਸੰਗੀਤਕ ਸਫ਼ਰ 'ਚ ਬਹੁਤ ਸਾਰੇ ਹਿੱਟ ਗੀਤ ਗਾ ਚੁੱਕੇ ਹਨ ਜਿੰਨ੍ਹਾਂ 'ਚ ਪਸੰਦ ਤੇਰੀ, ਸੂਟ, ਵੱਲਾਂ ਵਾਲੀ ਪੱਗ, ਘੈਂਟ ਪ੍ਰਪੋਜ਼,ਕੋਕਾ ਕੋਲਾ V/S ਮਿਲਕ ਆਦਿ ਵਰਗੇ ਗੀਤ ਸ਼ਾਮਿਲ ਹਨ। ਇਸ ਗੀਤ ਨੂੰ ਉਹਨਾਂ ਦੇ ਪ੍ਰਸੰਸ਼ਕ ਪਿਆਰ ਦੇ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network