ਅਨਮੋਲ ਗਗਨ ਮਾਨ ਨੇ ਗਾਏ ਬੱਬੂ ਮਾਨ ਦੇ ਗੀਤ, ਦੇਖੋ ਵੀਡੀਓ

written by Lajwinder kaur | January 25, 2019

ਪੰਜਾਬੀ ਇੰਡਸਟਰੀ ਦੀ ਦਮਦਾਰ ਗਾਇਕਾ ਅਨਮੋਲ ਗਗਨ ਮਾਨ ਜੋ ਕਿ ਆਪਣੇ ਗੀਤਾਂ ਦੇ ਨਾਲ ਨਾਲ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ ‘ਚ ਅਨੋਮਲ ਗਗਨ ਮਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਰੋਤਿਆਂ ਵੱਲੋਂ ਬੱਬੂ ਮਾਨ ਦੇ ਗੀਤ ਗਾਉਣ ਦੀ ਡਿਮਾਂਡ ਆਈ ਤਾਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੈਂ ਸਰੋਤਿਆਂ ਲਈ ਹੀ ਇੱਥੇ ਆਈ ਹਾਂ ਜੇ ਕਿਸੇ ਦਾ ਦਿਲ ਬੱਬੂ ਮਾਨ ਦੇ ਗੀਤ ਸੁਣਨ ਦਾ ਕਰ ਰਿਹਾ ਹੈ ਤਾਂ ਮੈਂ ਉਹ ਗਾਵਾਂਗੀ ਤੇ ਜੇ ਕੁਲਦੀਪ ਮਾਣਕ ਸੁਣਨਾ ਪਸੰਦ ਕਰਨਗੇ ਤਾਂ ਮੈਂ ਉਨ੍ਹਾਂ ਦੇ ਗੀਤ ਵੀ ਗਾਵਾਂਗੀ।

 

View this post on Instagram

 

#Live #KabbadiCup

A post shared by Anmol Gagan Maan (@anmolgaganmaanofficial) on

ਹੋਰ ਵੇਖੋ: ਦਲੇਰ ਮਹਿੰਦੀ ਦੀ ਬੇਟੀ ਰਬਾਬ ਮਹਿੰਦੀ ਵੀ ਹੈ ਗੁਰੂ ਰੰਧਾਵਾ ਦੀ ਫੈਨ, ਦੇਖੋ ਤਸਵੀਰਾਂ

ਇਸ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਮਾਨ ਸਾਹਿਬ ਦੇ ਗੀਤ ‘ਪਿੰਡ ਪਹਿਰਾ ਲੱਗਦਾ’ ਤੇ ‘ਪੱਕੀ ਕਣਕ’ ਗਾਏ ਇਸ ਤੋਂ ਇਲਾਵਾ ਮਾਣਕ ਸਾਹਿਬ ਦੇ ਗੀਤ 'ਯਾਰਾਂ ਦਾ ਟਰੱਕ ਬੱਲੀਏ' ਤੇ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ਵਰਗੇ ਕਈ ਗੀਤ ਗਾਏ। ਅਨਮੋਲ ਗਗਨ ਮਾਨ ਨੇ ਆਪਣੇ ਲਾਈਵ ਸ਼ੋਅ ਦੀਆਂ  ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਕੀਤੀਆਂ ਨੇ। ਅਨਮੋਲ ਗਗਨ ਮਾਨ ਜੋ 2019 ਦਾ ਪਹਿਲਾਂ ਗੀਤ ਚੰਡੀਗੜ੍ਹ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

 

View this post on Instagram

 

Amazing Show #ManakSaab

A post shared by Anmol Gagan Maan (@anmolgaganmaanofficial) on

 

You may also like