ਫ਼ਿਲਮ "ਸੰਨ ਆਫ਼ ਮਨਜੀਤ ਸਿੰਘ" ਦੀ ਦੂਸਰੀ ਝਲਕ ਆਈ ਸਾਹਮਣੇ

Written by  Rajan Sharma   |  September 19th 2018 07:13 AM  |  Updated: September 19th 2018 07:14 AM

ਫ਼ਿਲਮ "ਸੰਨ ਆਫ਼ ਮਨਜੀਤ ਸਿੰਘ" ਦੀ ਦੂਸਰੀ ਝਲਕ ਆਈ ਸਾਹਮਣੇ

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ kapil sharma ਤੇ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਫਿਲਮ 'ਸੰਨ ਆਫ ਮਨਜੀਤ ਸਿੰਘ' bollywood film ਦੀ ਇਕ ਹੋਰ ਝਲਕ ਰਿਲੀਜ਼ ਹੋ ਚੁੱਕੀ ਹੈ| ਮਤਲੱਬ ਫਿਲਮ ਦਾ ਦੂਜਾ ਪੋਸਟਰ ਰਿਲੀਜ਼ ਹੋ ਚੁੱਕਾ ਹੈ| ਫਿਲਮ ਨੂੰ ਮਸ਼ਹੂਰ ਡਾਇਰੈਕਟਰ ਵਿਕਰਮ ਗਰੋਵਰ ਵਲੋਂ ਡਾਇਰੈਕਟ ਕੀਤਾ ਗਿਆ ਹੈ| ਸੁਮੀਤ ਸਿੰਘ ਤੇ ਕਪਿਲ ਸ਼ਰਮਾ ਦੁਆਰਾ ਇਸ ਪੋਸਟਰ ਨੂੰ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ਵਿਚ ਮਨਜੀਤ ਸਿੰਘ ਦੀ ਛੋਟੀ ਜਿਹੀ ਫੈਮਿਲੀ ਨਜ਼ਰ ਆ ਰਹੀ ਹੈ|

https://www.instagram.com/p/Bn3hFODhTq_/?taken-by=kapilsharma

ਦੱਸ ਦੇਈਏ ਕਿ ਇਹ ਫ਼ਿਲਮ 12 ਅਕਤੂਬਰ, 2018 ਨੂੰ ਸਭ ਦੇ ਦਰਮਿਆਨ ਆ ਰਹੀ ਹੈ| ਇਹ ਫ਼ਿਲਮ ਕਪਿਲ ਸ਼ਰਮਾ kapil sharma,ਸੈਵਨ ਕਲਰਸ ਮੋਸ਼ਨ ਪਿਕਚਰਸ ਤੇ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ ਹੈ। ਇਸ ਫ਼ਿਲਮ pollywood film 'ਚ ਗੁਰਪ੍ਰੀਤ ਘੁੱਗੀ ਤੇ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਆਪਣੀ ਅਦਾਕਾਰੀ ਨੂੰ ਦਿਖਾਉਂਦੇ ਹੋਏ ਨਜ਼ਰ ਆਉਣਗੇ|

https://www.instagram.com/p/BnjJ32YBH13/?taken-by=kapilsharma

ਇਸ ਫ਼ਿਲਮ ਦੇ ਗੀਤ ਗੁਰਪ੍ਰੀਤ ਘੁੱਗੀ, ਸਿਧਾਂਤ ਕੌਸ਼ਲ ਤੇ ਦੀਪ ਪੱਡਾ ਦੁਆਰਾ ਲਿਖੇ ਗਏ ਹਨ। ਫਿਲਮ pollywood film ਦਾ ਸੰਗੀਤ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।ਇਸ ਫਿਲਮ ਦਾ ਬੇਹੱਦ ਖੂਬਸੂਰਤ ਸੰਗੀਤ ਵਿਲਸਨ,ਦਰਸ਼ਨ ਉਮੰਗ ਤੇ ਹੈਰੀ ਆਨੰਦ ਦੁਆਰਾ ਦਿੱਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network