
ਪੰਜਾਬੀ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਇੱਕ ਤੋਂ ਬਾਅਦ ਇੱਕ ਗਾਇਕ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ । ਬੀਤੇ ਦਿਨ ਜਿੱਥੇ ਜੌਰਡਨ ਸੰਧੂ ਵਿਆਹ ਦੇ ਬੰਧਨ ‘ਚ ਬੱਝੇ ਸਨ । ਹੁਣ ਗਾਇਕ ਕੋਰਾਲਾ ਮਾਨ (Korala Maan) ਵਿਆਹ (Wedding) ਦੇ ਬੰਧਨ ‘ਚ ਬੱਝ ਚੁੱਕੇ ਹਨ । ਕੋਰਾਲਾ ਮਾਨ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕੋਰਾਲਾ ਮਾਨ ਆਪਣੀ ਵਾਈਫ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਮੌਜੂਦ ਰਹੇ ।

ਹੋਰ ਪੜ੍ਹੋ : ਆਂਵਲਾ ਸਿਹਤ ਦੇ ਲਈ ਹੈ ਬਹੁਤ ਹੀ ਲਾਭਦਾਇਕ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੋਰਾਲਾ ਮਾਨ ਦੇ ਵਿਆਹ ‘ਚ ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਸਣੇ ਕਈ ਗਾਇਕ ਸ਼ਾਮਿਲ ਹਨ । ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸੁਪਰਹਿੱਟ ਗੀਤ ਦੇਣ ਵਾਲੇ ਗਾਇਕ ਕੋਰਾਲਾ ਮਾਨ ਨੇ ਆਖਰਕਾਰ ਵਿਆਹ ਕਰਵਾ ਲਿਆ ਏ, ਉਹਨਾਂ ਦੇ ਵਿਆਹ ਦੀ ਖਬਰ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਏ ।
ਕੋਰਾਲਾ ਮਾਨ ਦੇ ਵਿਆਹ ਨੂੰ ਲੈ ਕੇ ਪਟਿਆਲਾ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਰ ਗਾਇਕ ਨੇ ਹਾਜ਼ਰੀ ਲਗਵਾਈ । ਇਸ ਪਾਰਟੀ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ । ਇਸ ਵਿਆਹ ਵਿੱਚ ਸਿੱਧੂ ਮੂਸੇਵਾਲਾ, ਆਰ ਨੇਤ ਅਤੇ ਹੋਰ ਕਲਾਕਾਰ ਨਵ-ਵਿਆਹੇ ਜੋੜੇ ਨੂੰ ਆਪਣਾ ਪਿਆਰ ਅਤੇ ਅਸ਼ੀਰਵਾਦ ਦੇਣ ਲਈ ਉਥੇ ਮੌਜੂਦ ਸਨ । ਤਸਵੀਰਾਂ ਵਿੱਚ ਕੋਰਾਲਾ ਮਾਨ ਤੇ ਉਸ ਦੀ ਪਤਨੀ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ । ਕੋਰਾਲਾ ਮਾਨ ਦੀ ਪਤਨੀ ਦਾ ਨਾਮ ਅਮਨਪ੍ਰੀਤ ਕੌਰ ਹੈ । ਅਮਨਪ੍ਰੀਤ ਕੌਰ ਬਾਰੇ ਹੋਰ ਕੋਈ ਜਾਣਕਾਰੀ ਨਹੀਂ । ਪਰ ਏਨਾਂ ਜ਼ਰੂਰ ਏ ਕਿ ਉਸ ਦਾ ਪੰਜਾਬੀ ਇੰਡਸਰੀ ਨਾਲ ਦੂਰ ਦੂਰ ਦਾ ਵਾਸਤਾ ਨਹੀਂ ।