ਸਾਬਕਾ ਪ੍ਰਧਾਨ ਮੰਤਰੀ ਦੇ ਰੂਪ 'ਚ ਇਸ ਤਰਾਂ ਆਉਂਦੇ ਸੀ ਅਨੁਪਮ ਖੇਰ , ਦੇਖੋ ਵੀਡੀਓ

written by Aaseen Khan | January 08, 2019

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਰਿਲੀਜ਼ ਹੋਣ ਵਾਲੀ ਫਿਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਜਿਸ 'ਚ ਅਨੁਪਮ ਖੇਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ। ਅਨੁਪਮ ਖੇਰ ਨੂੰ ਮਨਮੋਹਨ ਸਿੰਘ ਦੇ ਰੂਪ 'ਚ ਆਉਣ ਲਈ ਕਾਫੀ ਮਿਹਨਤ ਦੀ ਕਰਨੀ ਪੈਂਦੀ ਸੀ। ਇਸ ਬਾਰੇ ਇਹ ਵੀਡੀਓ ਸਾਫ ਦਰਸਾ ਰਿਹਾ ਹੈ , ਜਿਸ 'ਚ ਅਨੁਪਮ ਖੇਰ ਦਾ ਮੇਕਅੱਪ ਕਰ ਉਹਨਾਂ ਨੂੰ ਮਨਮੋਹਨ ਸਿੰਘ ਦੇ ਰੂਪ 'ਚ ਤਿਆਰ ਕੀਤੀ ਜਾ ਰਿਹਾ ਹੈ।

https://www.instagram.com/p/BsUf6daBvFQ/

ਇਹ ਵੀਡੀਓ ਅਨੁਪਮ ਖੇਰ ਹੋਰਾਂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। 2 ਘੰਟੇ ਦੀ ਇਸ ਵੀਡੀਓ ਨੂੰ ਤੇਜ਼ ਕਰਕੇ ਦਿਖਾਇਆ ਗਿਆ ਹੈ। ਇਸ ਵੀਡੀਓ 'ਚ ਹੋਲੀ ਹੋਲੀ ਮੇਕਅੱਪ ਦੇ ਨਾਲ ਸਾਬਕਾ ਪ੍ਰਧਾਨਮੰਤਰੀ ਨੇ ਮਨਮੋਹਨ ਸਿੰਘ ਦੇ ਕਿਰਦਾਰ ਭਾਵ ਲੁੱਕ 'ਚ ਢਾਲਿਆ ਜਾ ਰਿਹਾ ਹੈ। ਉਹਨਾਂ ਦੀ ਟੀਮ ਵੱਲੋਂ ਅਜਿਹਾ ਕਰਨ ਲਈ ਖੂਬ ਮਿਹਨਤ ਕਰਨੀ ਪਈ ਹੈ।

https://www.instagram.com/p/BsPDoE5hkoR/
ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ‘ਚ ਅਕਸ਼ੇ ਖੰਨਾ ਵੀ ਨਜ਼ਰ ਆਉਣਗੇ, ਜੋ ਸੰਜੇ ਬਾਰੂ ਦਾ ਰੋਲ ਨਿਭਾ ਰਹੇ ਹਨ। ਜਦੋਂ ਕਿ ਫ਼ਿਲਮ ‘ਚ ਸੋਨੀਆ ਗਾਂਧੀ ਦਾ ਰੋਲ ਸੁਜੈਨ ਬਰਨਰਟ ਨੇ ਨਿਭਾਇਆ ਹੈ। ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਲਿਖੀ ਕਿਤਾਬ ‘ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ‘ਤੇ ਅਧਾਰਿਤ ਇਸ ਮੂਵੀ ਨੂੰ ਬਣਾਇਆ ਗਿਆ ਹੈ। ‘ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ਨੂੰ ਵਿਜੈ ਗੁੱਟੇ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੇ ਸਕ੍ਰੀਨਪਲੇ ਹੰਸਲ ਮਹਿਤਾ ਨੇ ਲਿਖੇ ਹਨ। ਫਿਲਮ ‘ਦ ਐਕਸੀਡੇਂਟਲ ਪ੍ਰਾਈਮ ਮਿਨੀਸਟਰ’ ਅਗਲੇ ਸਾਲ 11 ਜਨਵਰੀ ਨੂੰ ਰਿਲੀਜ਼ ਹੋਵੇਗੀ।

ਹੋਰ ਵੇਖੋ : ‘ਦਾ ਐਕਸੀਡੈਂਟਲ ਪਰਾਇਮ ਮਨਿਸਟਰ’ ਦੇ ਟ੍ਰੇਲਰ ਤੋਂ ਬਾਅਦ ਛਿੜਿਆ ਵਿਵਾਦ, ਦੇਖੋ ਵੀਡਿਓ

https://www.instagram.com/p/Br36ep4hkLT/
ਫਿਲਮ ਵਿੱਚ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਣ ਕੌਰ ਦਾ ਕਿਰਦਾਰ ਨਿਭਾ ਰਹੇ ਹਨ ਦਿਵਿਆ ਸੇਠ ਸ਼ਾਹ। ਇਸ ਫਿਲਮ ਵਿੱਚ ਪ੍ਰਿਅੰਕਾ ਗਾਂਧੀ ਦੇ ਕਿਰਦਾਰ ‘ਚ ਅਹਾਨਾ ਕੁਮਰਾ ਨਜ਼ਰ ਆਉਣਗੇ, ਜੋ ਕਿ ਪਹਿਲਾਂ ‘ਲਿਪਸਟਿਕ ਅੰਡਰ ਮਾਈ ਬੁਰਕਾ’ ਮੂਵੀ ਚ ਆਪਣੇ ਅਭਿਨੈ ਨੂੰ ਪੇਸ਼ ਕਰ ਚੁੱਕੇ ਹਨ। ਜਦੋਂ ਕਿ ਰਾਹੁਲ ਗਾਂਧੀ ਦਾ ਕਿਰਦਾਰ ਅਰਜੁਨ ਮਾਥੁਰ ਵੱਲੋਂ ਨਿਭਾਇਆ ਗਿਆ ਹੈ।

You may also like