
Guru Randhawa With Anupam Kher Video: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਆਪਣੀ ਅਪਕਮਿੰਗ ਫ਼ਿਲਮ "ਕੁਛ ਖੱਟਾ ਹੋ ਜਾਏ" ਦੀ ਸ਼ੂਟਿੰਗ ਵਿੱਚ ਵਿਅਸਤ ਹਨ। ਇਸ ਦੌਰਾਨ ਸੈੱਟ ਤੋਂ ਉਹ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

ਇਸ ਵਿਚਕਾਰ ਗੁਰੂ ਰੰਧਾਵਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਅਦਾਕਾਰ ਅਨੁਪਮ ਖੇਰ ਨੂੰ ਗਾਇਕੀ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰ ਕੈਪਸ਼ਨ ਦਿੰਦੇ ਹੋਏ ਲਿਖਿਆ, 'ਲੈਜੇਂਡ ਅਦਾਕਾਰ ਅਨੁਪਮ ਖੇਰ ਨੇ ਮੈਨੂੰ ਲੈਜੇਂਡ ਤਾਜ ਮਹਿਲ ਦੇ ਸਾਹਮਣੇ ਗਾਣਾ ਸਿਖਾਉਣ ਲਈ ਕਿਹਾ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ। ਸੋਚਿਆ ਨਹੀਂ ਸੀ ਕਿ ਕਦੇ ਅਨੁਪਮ ਖੇਰ ਦੇ ਮੂੰਹੋਂ ਇਹ ਗੱਲ ਸੁਣਾਂਗਾ।'

ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਗੁਰੂ ਰੰਧਾਵਾ ਅਦਾਕਾਰ ਨੂੰ ਗੀਤ 'ਬਨ ਜਾ ਰਾਣੀ' ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ: ਸ਼ੂਟਿੰਗ ਦੌਰਾਨ ਜ਼ਖਮੀ ਹੋਏ ਰੋਹਿਤ ਸ਼ੈੱਟੀ ਹਸਪਤਾਲ 'ਚ ਭਰਤੀ, ਪੜ੍ਹੋ ਪੂਰੀ ਖ਼ਬਰ
ਦੱਸ ਦਈਏ ਕਿ ਪੰਜਾਬੀ ਗਾਇਕ ਗੁਰੂ ਰੰਧਾਵਾ ਫ਼ਿਲਮ 'ਕੁੱਛ ਖੱਟਾ ਹੋ ਜਾਏ' ਰਾਹੀਂ ਅਦਾਕਾਰੀ ਖ਼ੇਤਰ ਵਿੱਚ ਧਮਾਕਾ ਕਰਨ ਜਾ ਰਹੇ ਹਨ। ਇਹ ਉਨ੍ਹਾਂ ਦੀ ਪਹਿਲੀ ਡੈਬਿਊ ਫ਼ਿਲਮ ਹੋਵੇਗੀ। ਜਿਸ ਵਿੱਚ ਅਦਾਕਾਰ ਨਾ ਸਾਈ ਮਾਂਜਰੇਕਰ ਅਹਿਮ ਭੂਮਿਕਾ ਵਿੱਚ ਦਿਖਾਈ ਦੇਵੇਗੀ। ਫਿਲਹਾਲ ਇਸ ਫ਼ਿਲਮ ਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
View this post on Instagram