2004 ਵਿੱਚ ਜਦੋਂ ਅਨੁਪਮ ਖੇਰ ਹੋ ਗਿਆ ਸੀ ਕੰਗਾਲ, ਅਮਿਤਾਭ ਬੱਚਨ ਨੇ ਇਸ ਤਰ੍ਹਾਂ ਦੂਰ ਕੀਤਾ ਸੀ ਘਮੰਡ

Written by  Lajwinder kaur   |  November 16th 2022 05:58 PM  |  Updated: November 16th 2022 06:07 PM

2004 ਵਿੱਚ ਜਦੋਂ ਅਨੁਪਮ ਖੇਰ ਹੋ ਗਿਆ ਸੀ ਕੰਗਾਲ, ਅਮਿਤਾਭ ਬੱਚਨ ਨੇ ਇਸ ਤਰ੍ਹਾਂ ਦੂਰ ਕੀਤਾ ਸੀ ਘਮੰਡ

Anupam Kher news: ਅਨੁਪਮ ਖੇਰ ਦੀ ਫ਼ਿਲਮ 'Uunchai' ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ 'ਚ ਉਨ੍ਹਾਂ ਨਾਲ ਅਮਿਤਾਭ ਬੱਚਨ ਅਤੇ ਬੋਮਨ ਇਰਾਨੀ ਵੀ ਹਨ। ਟੀਮ ਹਾਲ ਹੀ 'ਚ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੀ ਸੀ। ਇਸ ਦੌਰਾਨ ਅਨੁਪਮ ਖੇਰ ਨੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।

ਉਨ੍ਹਾਂ ਦੱਸਿਆ ਕਿ ਬੋਮਨ ਨੇ ਫ਼ਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਖੇਰ ਨੇ ਬੋਮਨ ਨੂੰ ਫੋਨ ’ਤੇ ਗਾਲ੍ਹਾਂ ਕੱਢ ਕੇ ਸਮਝਾਇਆ ਗਿਆ ਤਾਂ ਉਹ ਮੰਨ ਗਏ ਸਨ। ਇਕ ਹੋਰ ਇੰਟਰਵਿਊ ਦੌਰਾਨ ਅਨੁਪਮ ਖੇਰ ਨੇ ਦੱਸਿਆ ਕਿ ਉਹ 2004 ਦੌਰਾਨ ਕੰਗਾਲ ਹੋ ਗਏ ਸਨ ਅਤੇ ਉਨ੍ਹਾਂ ਨੇ ਫਿਰ ਤੋਂ ਸ਼ੁਰੂਆਤ ਕੀਤੀ।

'Uunchai' featuring Amitabh Bachchan, Anupam Kher, Parineeti Chopra, Boman Irani gets release date  Image Source: Twitter

ਹੋਰ ਪੜ੍ਹੋ: ਆਲੀਆ ਭੱਟ-ਰਣਬੀਰ ਕਪੂਰ ਦੀ ਬੇਬੀ ਦਾ ਨਾਮ ਫਾਈਨਲ! ਇਸ ਖ਼ਾਸ ਸਖ਼ਸ਼ ਦੇ ਨਾਲ ਹੈ ਕਨੈਕਸ਼ਨ

ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ 2004 ਵਿੱਚ ਉਹ ਕੰਗਾਲ ਹੋ ਗਿਆ ਸੀ। ਕਿਉਂਕਿ ਉਹ ਬਿਜ਼ਨੈੱਸ ਮਾਈਂਡ ਵਾਲੇ ਵਿਅਕਤੀ ਨਹੀਂ ਹਨ। ਜਿਸ ਕਰਕੇ ਉਨ੍ਹਾਂ ਨੂੰ ਸਭ ਕੁਝ ਦੁਬਾਰਾ ਸ਼ੁਰੂ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਜਦੋਂ ਲੋਕ ਰਿਟਾਇਰਮੈਂਟ ਬਾਰੇ ਸੋਚਦੇ ਹਨ ਤਾਂ 60 ਸਾਲ ਦੀ ਉਮਰ 'ਚ ਉਨ੍ਹਾਂ ਨੇ ਬਾਡੀ ਬਣਾ ਲਈ ਸੀ।

ਫ਼ਿਲਮ ਦੀ ਪ੍ਰਮੋਸ਼ਨ ਲਈ ਅਨੁਪਮ ਖੇਰ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ। ਇੱਥੇ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਅਮਿਤਾਭ ਬੱਚਨ ਨੇ ਉਨ੍ਹਾਂ ਦਾ ਦਿਮਾਗ ਸਹੀ ਠਿਕਾਣੇ 'ਤੇ ਲਿਆਂਦਾ ਸੀ। ਅਨੁਪਮ ਨੇ ਦੱਸਿਆ ਸਾਲ 1986 ਦਾ ਇੱਕ ਕਿੱਸਾ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਉਸ ਸਮੇਂ 25-30 ਫ਼ਿਲਮਾਂ ਕਰ ਚੁੱਕੇ ਸਨ। ਮੈਨੂੰ ਇੱਕ ਪੱਖਾ ਚਾਹੀਦਾ ਸੀ, ਏ.ਸੀ. ਚਾਹੀਦਾ ਸੀ, ਕਿਉਂਕਿ ਸ਼ੂਟਿੰਗ ਚੇਨਈ 'ਚ ਚੱਲ ਰਹੀ ਸੀ। ਮੈਂ ਕਿਹਾ ਏ ਸੀ ਕਿੱਥੇ ਹੈ। ਮੇਰੀ ਐਕਟਿੰਗ ਏਸੀ ਤੋਂ ਬਿਨਾਂ ਨਹੀਂ ਨਿਕਲ ਰਹੀ ਸੀ।

big b and anupma kher Image Source: Twitter

ਉਨ੍ਹਾਂ ਨੇ ਅੱਗੇ ਦੱਸਿਆ –‘ਮੈਂ ਬੋਲ ਰਿਹਾ ਸੀ, ਬਹੁਤ ਗਰਮੀ ਹੈ। ਹਾਏ ਰੱਬਾ ਫੈਨ..ਫੈਨ... ਮੈਂ ਪੁੱਛਿਆ, ਪਹਿਲਾ ਸੀਨ ਕਿਸ ਨਾਲ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚਨ ਸਾਬ੍ਹ ਨਾਲ ਹੈ। ਮੈਂ ਮਿਸਟਰ ਬੱਚਨ ਨੂੰ ਸੈੱਟ 'ਤੇ ਬੈਠੇ ਦੇਖਿਆ। ਉਹ ਦਾੜ੍ਹੀ-ਮੁੱਛਾਂ, ਵਿੱਗ, ਪੈਂਟ, ਕਮੀਜ਼, ਕੰਬਲ ਲੈ ਕੇ ਬੈਠੇ ਸਨ। ਕਿਤਾਬ ਪੜ੍ਹ ਰਹੇ ਸਨ। ਮੈਂ ਉਸ ਕੋਲ ਗਿਆ, ਹੈਲੋ ਸਰ ਕਿਹਾ।

inside image of anupm kher Image Source: Twitter

ਸ੍ਰੀ ਬੱਚਨ ਨੇ ਕਿਹਾ, ਆਓ, ਬੈਠੋ। ਮੈਂ ਪੁੱਛਿਆ, ਸਰ, ਇਸ ਗਰਮੀ ਵਿੱਚ ਤੁਸੀਂ ਦਾੜ੍ਹੀ, ਮੁੱਛਾਂ ਅਤੇ ਵਿੱਗ ਪਾ ਕੇ ਬੈਠੇ ਹੋ, ਤੁਹਾਨੂੰ ਗਰਮੀ ਨਹੀਂ ਲੱਗਦੀ। ਕਿਹਾ, ਗਰਮੀਆਂ ਬਾਰੇ ਸੋਚੋਗੇ ਤਾਂ ਇਹ ਮਹਿਸੂਸ ਹੁੰਦੀ ਹੈ...ਜੇ ਤੁਸੀਂ ਨਹੀਂ ਸੋਚਦੇ, ਤਾਂ ਤੁਸੀਂ ਇਸ ਨੂੰ ਮਹਿਸੂਸ ਨਹੀਂ ਕਰੋਗੇ...ਅਨੁਪਮ ਨੇ ਦੱਸਿਆ ਕਿ ਬੱਚਨ ਸਾਬ੍ਹ ਨੇ ਫ਼ਿਲਮ 'ਉੱਚਾਈ' ਨੂੰ ਮਾਣ ਬਖਸ਼ਿਆ ਹੈ। ਅਨੁਪਮ ਨੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਵੀ ਗਰਮ ਕੱਪੜਿਆਂ 'ਚ ਦਿੱਲੀ 'ਚ ਕੀਤੀ ਜਾਣੀ ਸੀ। ਉਸ ਸਮੇਂ ਤਾਪਮਾਨ 44 ਡਿਗਰੀ ਸੀ। ਉਦੋਂ ਵੀ ਮਿਸਟਰ ਬੱਚਨ ਦੇ ਚਿਹਰੇ 'ਤੇ ਕੋਈ ਵੀ ਸ਼ਿਕਨ ਨਹੀਂ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network