ਅਨੁਪਮ ਖੇਰ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਿਲਮ ਦਿ ਕਸ਼ਮੀਰ ਫਾਈਲਸ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਚ ਕਿਉਂ ਨਹੀਂ ਕੀਤਾ ਪ੍ਰਮੋਟ

written by Pushp Raj | March 16, 2022

ਕਾਮੇਡੀ ਕਿੰਗ ਕਪਿਲ ਸ਼ਰਮਾ ਇੱਕ ਵਾਰ ਫੇਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਉਹ 'ਦਿ ਕਸ਼ਮੀਰ ਫਾਈਲਸ' ਕਾਰਨ ਲਗਾਤਾਰ ਟਰੋਲ ਹੋ ਰਹੇ ਹਨ। ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਇੱਕ ਟਵੀਟ ਕਰ ਕੇ ਕਪਿਲ ਸ਼ਰਮਾ ਨੂੰ ਲਿਖਿਆ ਸੀ ਕਿ ਕਪਿਲ ਨੇ ਆਪਣੇ ਸ਼ੋਅ ਵਿੱਚ ਉਨ੍ਹਾਂ ਦੀ ਫ਼ਿਲਮ ਨੂੰ ਪ੍ਰਮੋਟ ਨਹੀਂ ਕੀਤਾ। ਹੁਣ 'ਦਿ ਕਸ਼ਮੀਰ ਫਾਈਲਜ਼' ਦੇ ਅਦਾਕਾਰ ਅਨੁਪਮ ਖੇਰ ਨੇ ਗਲਤਫਹਮੀ ਨੂੰ ਸਪੱਸ਼ਟ ਕੀਤਾ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ 'ਚ ਉਨ੍ਹਾਂ ਨੇ ਫ਼ਿਲਮ ਨੂੰ ਕਿਉਂ ਪ੍ਰਮੋਟ ਨਹੀਂ ਕੀਤਾ।

ਦਰਅਸਲ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਇੱਕ ਟਵੀਟ 'ਚ ਕਪਿਲ ਸ਼ਰਮਾ 'ਤੇ ਦੋਸ਼ ਲਗਾਇਆ ਸੀ ਕਿ ਕਪਿਲ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਲਈ ਆਪਣੇ ਸ਼ੋਅ 'ਚ ਸੱਦਾ ਨਹੀਂ ਦਿੱਤਾ ਸੀ। ਉਨ੍ਹਾਂ ਦੇ ਟਵੀਟ ਨੂੰ ਭਰਵਾਂ ਹੁੰਗਾਰਾ ਮਿਲਿਆ। ਕਈ ਯੂਜ਼ਰਸ ਨੇ ਕਪਿਲ ਸ਼ਰਮਾ ਦੇ ਸ਼ੋਅ ਦਾ ਬਾਈਕਾਟ ਕਰਨ ਦੀ ਗੱਲ ਵੀ ਕਹੀ।

ਹੁਣ ‘ਦਿ ਕਸ਼ਮੀਰ ਫਾਈਲਜ਼’ ਦੇ ਅਦਾਕਾਰ ਅਨੁਪਮ ਖੇਰ ਨੇ ਬਿਆਨ ਦੇ ਕੇ ਇਸ ਗਲਤਫਿਹਮੀ ਨੂੰ ਸਪੱਸ਼ਟ ਕੀਤਾ ਹੈ। ਅਭਿਨੇਤਾ ਨੇ ਕਿਹਾ ਕਿ 'ਉਸ ਨੂੰ ਸ਼ੋਅ ਲਈ ਸੱਦਾ ਦਿੱਤਾ ਗਿਆ ਸੀ, ਪਰ ਫ਼ਿਲਮ ਇਕ ਗੰਭੀਰ ਮੁੱਦੇ 'ਤੇ ਬਣੀ ਹੈ, ਇਸ ਲਈ ਮੈਂ ਸ਼ੋਅ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਸੀ, ਇਸ ਦਾ ਕਾਮੇਡੀ ਨਾਲ ਕੋਈ ਸਬੰਧ ਨਹੀਂ ਹੈ। ਫ਼ਿਲਮ ਬਾਰੇ ਗੱਲ ਕਰਨ ਲਈ ਇਹ ਸਹੀ ਪਲੇਟਫਾਰਮ ਨਹੀਂ ਸੀ।

ਉਸ ਨੇ ਅੱਗੇ ਕਿਹਾ, 'ਮੈਂ ਉਸ ਸ਼ੋਅ 'ਚ 2-4 ਵਾਰ ਗਿਆ ਹਾਂ, ਇਹ ਇਕ ਮਜ਼ੇਦਾਰ ਸ਼ੋਅ ਹੈ'। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਵਿਵੇਕ ਅਗਨੀਹੋਤਰੀ ਨੂੰ ਪੁੱਛਿਆ ਗਿਆ ਕਿ ਉਹ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਫ਼ਿਲਮ ਦਾ ਪ੍ਰਮੋਸ਼ਨ ਕਿਉਂ ਨਹੀਂ ਕਰ ਰਹੇ ਹਨ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਇਸ ਸ਼ੋਅ ਲਈ ਨਹੀਂ ਬੁਲਾਇਆ ਗਿਆ। ਕਿਉਂਕਿ ਉਨ੍ਹਾਂ ਦੀ ਫ਼ਿਲਮ ਵਿੱਚ ਵੱਡੀ ਸਟਾਰਕਾਸਟ ਨਹੀਂ ਹੈ।

 

ਹੋਰ ਪੜ੍ਹੋ : ਅਨੁਪਮ ਖੇਰ ਦੀ ਫ਼ਿਲਮ ਦਿ ਕਸ਼ਮੀਰ ਫਾਈਲਸ ਨੇ ਤੋੜੇ ਬਾਕਸ ਆਫਿਸ ਦੇ ਰਿਕਾਰਡ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਫ਼ਿਲਮ

ਇੱਥੋਂ ਹੀ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਅਤੇ ਇੰਟਰਨੈਟ 'ਤੇ ਕਈ ਲੋਕਾਂ ਨੇ ਸ਼ੋਅ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ। ਅਭਿਨੇਤਾ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਕਪਿਲ ਦੀ ਸਾਡੇ ਜਾਂ ਫ਼ਿਲਮ ਪ੍ਰਤੀ ਕੋਈ ਨਫ਼ਰਤ ਹੈ।"

ਹਾਲਾਂਕਿ ਕਪਿਲ ਨੇ ਅਨੁਪਮ ਦਾ ਧੰਨਵਾਦ ਕੀਤਾ ਹੈ ਪਰ ਅਨੁਪਮ ਨੇ ਕਪਿਲ ਦੇ ਧੰਨਵਾਦ ਪੋਸਟ ਨੂੰ ਰੀਟਵੀਟ ਕਰਕੇ ਕਪਿਲ ਨੂੰ ਫਿਰ ਤੋਂ ਝਿਜਕ ਵਿੱਚ ਪਾ ਦਿੱਤਾ ਹੈ। ਦਰਅਸਲ, ਜਿਸ 'ਤੇ ਕਪਿਲ ਨੇ ਅਨੁਪਮ ਖੇਰ ਦਾ ਧੰਨਵਾਦ ਕੀਤਾ ਹੈ, ਉਥੇ ਹੀ ਅਨੁਪਮ ਨੇ ਅੱਧਾ ਸੱਚ ਦੱਸ ਕੇ ਕਪਿਲ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਇਹ ਮਾਮਲਾ ਮੁੜ ਵੱਧ ਰਿਹਾ ਹੈ।

You may also like