ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇੰਗਲੈਂਡ ਦੀਆਂ ਗਲੀਆਂ ‘ਚ ਮਸਤੀ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆਇਆ ਪਤੀ-ਪਤਨੀ ਦਾ ਇਹ ਕਿਊਟ ਅੰਦਾਜ਼, ਦੋ ਮਿਲੀਅਨ ਤੋਂ ਵੱਧ ਆਏ ਲਾਈਕਸ

written by Lajwinder kaur | July 18, 2021

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਏਨੀਂ ਦਿਨੀਂ ਵਿਰਾਟ ਕੋਹਲੀ ਨਾਲ ਇੰਗਲੈਂਡ ਦੇ ਦੌਰੇ 'ਤੇ ਹੈ। ਇਸ ਦੌਰੇ 'ਤੇ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਨੂੰ ਮੇਜ਼ਬਾਨ ਇੰਗਲੈਂਡ ਨਾਲ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇਹ ਲੜੀ ਸ਼ੁਰੂ ਹੋਣ ‘ਚ ਅਜੇ ਕੁਝ ਸਮਾਂ ਪਿਆ ਹੈ। ਇਸ ਲਈ ਅਨੁਸ਼ਕਾ ਸ਼ਰਮਾ ਪਤੀ ਵਿਰਾਟ ਕੋਹਲੀ ਨਾਲ ਇੰਗਲੈਂਡ ਦੀਆਂ ਸੜਕਾਂ 'ਤੇ ਘੁੰਮਣ ਨਿਕਲੀ। ਜਿਸ ਦੀਆਂ ਤਸਵੀਰਾਂ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ।

virat and anushka Image Source: Instagram

ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ਪਿਆਰ ਭਰੀ ਵੀਡੀਓ ਪੋਸਟ ਪਾ ਕੇ ਆਪਣੇ ਬੁਆਏ ਫ੍ਰੈਂਡ ਗੁਰਬਖਸ਼ ਚਾਹਲ ਨੂੰ ਦਿੱਤੀ ਜਨਮਦਿਨ ਦੀ ਵਧਾਈ

ਹੋਰ ਪੜ੍ਹੋ : ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਵਿਆਹ ਦੇ ਬੰਧਨ ‘ਚ ਬੱਝੇ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼

inside imge post of anushk sharma with hubby virat kohli Image Source: Instagram

ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਕੁਝ ਤਸਵੀਰਾਂ ਪੋਸਟ ਕੀਤੀਆਂ ਨੇ। ਤਸਵੀਰਾਂ ‘ਚ ਦੇਖ ਸਕਦੇ ਹੋ ਦੋਵੇਂ ਜਣੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਅਨੁਸ਼ਕਾ-ਵਿਰਾਟ ਦੇ ਇਸ ਮਨੋਰੰਜਨ ਭਰੇ ਅੰਦਾਜ਼ ਨੂੰ ਪ੍ਰਸ਼ੰਸਕਾਂ ਅਤੇ ਕਲਾਕਾਰ ਬਹੁਤ ਪਸੰਦ ਕਰ ਰਹੇ ਨੇ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

Anushka-Vmika Image Source: Instagram

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਧੀ ਵਾਮਿਕਾ ਦੇ ਛੇ ਮਹੀਨਿਆਂ ਦੀ ਹੋਣ ਮੌਕੇ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਸੀ। ਇਸ ਮੌਕੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਧੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਦੋਵਾਂ ਨੇ ਆਪਣੇ ਬੇਟੀ ਦੇ ਛੇ ਮਹੀਨੇ ਦੀ ਹੋਣ ‘ਤੇ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ।

 

View this post on Instagram

 

A post shared by AnushkaSharma1588 (@anushkasharma)

You may also like