ਸਾਈਕਲ 'ਤੇ ਧੀ ਵਾਮਿਕਾ ਨੂੰ ਘੁੰਮਾਉਂਦੀ ਨਜ਼ਰ ਆਈ ਅਨੁਸ਼ਕਾ ਸ਼ਰਮਾ, ਸਾਂਝਾ ਕੀਤਾ ਇਹ ਕਿਊਟ ਵੀਡੀਓ

written by Lajwinder kaur | June 19, 2022

Anushka Sharma's daughter Vamika: ਅਨੁਸ਼ਕਾ ਸ਼ਰਮਾ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ 'ਚ ਹੈ। ਕਦੇ ਬਾਲੀਵੁੱਡ 'ਚ ਆਪਣੀ ਵਾਪਸੀ ਨੂੰ ਲੈ ਕੇ ਤਾਂ ਕਦੇ ਮਾਲਦੀਵ ਦੀਆਂ ਛੁੱਟੀਆਂ ਮਨਾਉਣ ਦੀਆਂ ਤਸਵੀਰਾਂ ਨਾਲ। ਇੱਕ ਵਾਰ ਫਿਰ ਅਨੁਸ਼ਕਾ ਦਾ ਮਨਮੋਹਕ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਅਨੁਸ਼ਕਾ ਨੇ ਆਪਣੀ ਛੁੱਟੀਆਂ ਦੀ ਇੱਕ ਹੋਰ ਝਲਕ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਦਿਲ ਜਿੱਤਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ 'ਦਯਾ ਬੇਨ' ਦੀ ਹੋਵੇਗੀ ਵਾਪਸੀ, ਇਸ ਅਦਾਕਾਰਾ ਦੇ ਨਾਂ 'ਤੇ ਲੱਗ ਸਕਦੀ ਹੈ ਮੋਹਰ

bollywood actress anushka sharma

ਦਰਅਸਲ, ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਸਾਈਕਲਿੰਗ ਦਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ। ਕਦੇ ਸੰਤਰੀ ਮੋਨੋਕਿਨੀ, ਕਦੇ ਗੁਲਾਬੀ ਅਤੇ ਕਦੇ ਸਫੈਦ, ਅਨੁਸ਼ਕਾ ਦੀ ਖੂਬਸੂਰਤੀ ਇਸ ਵੀਡੀਓ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ। ਖਾਸ ਗੱਲ ਇਹ ਹੈ ਕਿ ਅਨੁਸ਼ਕਾ ਦੀ ਸਾਈਕਲ ਰਾਈਡ 'ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਵਾਮਿਕਾ ਵੀ ਨਜ਼ਰ ਆ ਰਹੀ ਹੈ। ਅਨੁਸ਼ਕਾ ਨੇ ਆਪਣੇ ਸਾਈਕਲ ਦੇ ਪਿੱਛੇ ਇੱਕ ਬੇਬੀ ਸੀਟ ਲਗਾਈ ਹੋਈ ਹੈ। ਜਿਸ ‘ਚ ਉਨ੍ਹਾਂ ਨੇ ਆਪਣੀ ਨੰਨ੍ਹੀ ਪਰੀ ਵਾਮਿਕਾ ਨੂੰ ਬਿਠਾਇਆ ਹੋਇਆ ਹੈ।

anushka sharma cute video

ਤੁਹਾਨੂੰ ਦੱਸ ਦੇਈਏ, ਅਨੁਸ਼ਕਾ-ਵਿਰਾਟ ਅਤੇ ਵਾਮਿਕਾ ਆਪਣੀ ਛੁੱਟੀਆਂ ਤੋਂ ਵਾਪਸ ਆ ਗਏ ਹਨ ਅਤੇ ਅਨੁਸ਼ਕਾ ਨੇ ਇੱਕ ਥ੍ਰੋਬੈਕ ਵੀਡੀਓ ਸ਼ੇਅਰ ਕੀਤਾ ਹੈ। ਇਸ ਪਿਆਰੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਮਜ਼ਾਕੀਆ ਕੈਪਸ਼ਨ ਵੀ ਲਿਖਿਆ ਹੈ, 'ਮੇਰੇ ਦੋ ਪਿਆਰਿਆਂ ਨਾਲ ਵਧੀਆ ਯਾਦਾਂ, ਮੈਨੂੰ ਉੱਥੇ ਵਾਪਸ ਲੈ ਜਾਓ। ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ ਵੀ ਅਨੁਸ਼ਕਾ ਦੇ ਇਸ ਵੀਡੀਓ 'ਤੇ ਪਿਆਰ ਲਟਾ ਰਹੇ ਹਨ।

 

ਅਨੁਸ਼ਕਾ ਆਪਣੀ ਇਸ ਸਾਈਕਲਿੰਗ ਵਾਲੀ ਵੀਡੀਓ ਨਾਲ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਹੀ ਹੈ । ਮਾਂ-ਧੀ ਦੀ ਇਸ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਕ ਫੈਨ 'ਤੇ ਟਿੱਪਣੀ ਕਰਦੇ ਹੋਏ ਲਿਖਿਆ, 'ਕਿਊਟ'। ਜਦੋਂ ਕਿ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਉਹ ਬੇਬੀ ਬੈਕ ਸੀਟ, ਕਿੰਨੀ ਮਜ਼ੇਦਾਰ ਹੈ।' ਕਈ ਯੂਜ਼ਰਸ ਨੇ ਹਾਰਟ ਇਮੋਜੀ ਪੋਸਟ ਕੀਤੇ ਹਨ।

Anushka Sharma, Virat Kohli spotted leaving a hospital, netizens wonder if their is 'good news'

ਜ਼ਿਕਰਯੋਗ ਹੈ ਕਿ ਅਨੁਸ਼ਕਾ ਨੂੰ ਆਖਰੀ ਵਾਰ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਦੇ ਨਾਲ ਸਾਲ 2018 'ਚ ਫਿਲਮ 'ਜ਼ੀਰੋ' 'ਚ ਦੇਖਿਆ ਗਿਆ ਸੀ। ਹੁਣ ਉਹ ਜਲਦੀ ਹੀ ਝੂਲਨ ਗੋਸਵਾਮੀ ਦੀ ਬਾਇਓਪਿਕ ਚੱਕਦਾ ਐਕਸਪ੍ਰੈਸ ਨਾਲ ਵਾਪਸੀ ਕਰਨ ਲਈ ਤਿਆਰ ਹੈ।

 

 

View this post on Instagram

 

A post shared by AnushkaSharma1588 (@anushkasharma)

You may also like