ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਆਪਣੀ ਧੀ ਨਾਲ ਉੱਤਰਾਖੰਡ ‘ਚ ਲੈ ਰਹੇ ਨੇ ਛੁੱਟੀਆਂ ਦਾ ਲੁਤਫ਼, ਦੇਖੋ ਤਸਵੀਰਾਂ

written by Lajwinder kaur | November 20, 2022 10:55am

Anushka, Virat enjoying vacation : ਟੀ-20 ਵਿਸ਼ਵ ਕੱਪ ਤੋਂ ਬਾਅਦ ਵਿਰਾਟ ਨੂੰ ਬ੍ਰੇਕ ਦੀ ਲੋੜ ਸੀ। ਜਿਸ ਕਰਕੇ ਉਹ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧੀ ਨਾਲ ਛੁੱਟੀਆਂ ਦਾ ਲੁਤਫ਼ ਲੈਣ ਲਈ ਉੱਤਰਾਖੰਡ ਪਹੁੰਚੇ ਹੋਏ ਹਨ। ਵਿਰਾਟ ਤੇ ਅਨੁਸਾਰ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਫਿਲਹਾਲ ਇਹ ਜੋੜਾ ਕੁਆਲਿਟੀ ਟਾਈਮ ਬਤੀਤ ਕਰਨ ਲਈ ਉਤਰਾਖੰਡ ਦੇ ਖੂਬਸੂਰਤ ਮੈਦਾਨਾਂ 'ਚ ਪਹੁੰਚ ਗਿਆ ਹੈ। ਉਨ੍ਹਾਂ ਦੀ ਇਸ ਯਾਤਰਾ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਅਨੁਸ਼ਕਾ ਦੇ ਨਾਮ ਵਾਲੀ ਟੀ-ਸ਼ਰਟ ਪਾ ਕੇ ਏਅਰਪੋਰਟ 'ਤੇ ਪਹੁੰਚੇ ਵਿਰਾਟ ਕੋਹਲੀ, ਪਤਨੀ ਨਾਲ ਦਿੱਤੇ ਰੋਮਾਂਟਿਕ ਪੋਜ਼

virat kohi and anushka sharma image source: instagram

ਇਸ ਯਾਤਰਾ ਦੌਰਾਨ ਵਿਰਾਟ-ਅਨੁਸ਼ਕਾ ਨੇ ਨੈਨੀਤਾਲ ਦੇ 'ਕੈਂਚੀ ਧਾਮ' ਦਾ ਦੌਰਾ ਕੀਤਾ ਅਤੇ ਆਪਣੀ ਪਿਆਰੀ ਬੇਟੀ ਲਈ 'ਹਨੂਮਾਨ ਜੀ' ਤੋਂ ਆਸ਼ੀਰਵਾਦ ਵੀ ਮੰਗਿਆ। ਦੋਵੇਂ ਜਣੇ ਕੂਲ ਲੁੱਕ ਵਿੱਚ ਨਜ਼ਰ ਆਏ। ਦੋਵਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ। ਇਹ ਜੋੜਾ ਆਸ਼ੀਰਵਾਦ ਲੈਣ ਲਈ ਨਿੰਮ ਕਰੋਲੀ ਬਾਬਾ ਆਸ਼ਰਮ ਵੀ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

anushka sharma with baby and hubby image source: instagram

ਇਸ ਦੇ ਨਾਲ ਹੀ ਹਿੱਲ ਸਟੇਸ਼ਨ ਤੋਂ ਵਿਰਾਟ-ਅਨੁਸ਼ਕਾ ਦੀਆਂ ਕਈ ਤਸਵੀਰਾਂ ਆਨਲਾਈਨ ਵਾਇਰਲ ਹੋ ਰਹੀਆਂ ਹਨ। ਇਕ ਤਸਵੀਰ 'ਚ ਅਨੁਸ਼ਕਾ ਆਪਣੀ ਬੇਟੀ ਵਾਮਿਕਾ ਨੂੰ ਗੋਦ 'ਚ ਫੜੀ ਹੋਈ ਨਜ਼ਰ ਆ ਰਹੀ ਹੈ।

virat kohli image image source: instagram

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਸ਼ਰਮਾ ਇਸ ਸਮੇਂ ਝੂਲਨ ਗੋਸਵਾਮੀ ਦੀ ਬਾਇਓਪਿਕ 'ਚੱਕਦਾ ਐਕਸਪ੍ਰੈਸ' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਸੀ, ਉਹ ਸੈੱਟ ਤੋਂ ਬੀਟੀਐਸ ਸ਼ੇਅਰ ਕਰਦੀ ਰਹਿੰਦੀ ਸੀ। ਇਸ ਫ਼ਿਲਮ ਨਾਲ ਉਹ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਅਨੁਸ਼ਕਾ ਆਖਰੀ ਵਾਰ 2018 'ਚ ਰਿਲੀਜ਼ ਹੋਈ ਫ਼ਿਲਮ 'ਜ਼ੀਰੋ' 'ਚ ਸ਼ਾਹਰੁਖ ਖ਼ਾਨ ਦੇ ਨਾਲ ਨਜ਼ਰ ਆਈ ਸੀ।

 

You may also like