
Anushka, Virat pray with Vamika in unseen video from Vrindavan: ਅਨੁਸ਼ਕਾ ਸ਼ਰਮਾ ਜੋ ਕਿ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਵਰਿੰਦਾਵਨ ਪਹੁੰਚੀ ਹੈ। ਹਾਲ ਹੀ 'ਚ ਉਹ ਪਤੀ ਵਿਰਾਟ ਕੋਹਲੀ ਅਤੇ ਬੇਟੀ ਵਾਮਿਕਾ ਨਾਲ ਵਰਿੰਦਾਵਨ ਸਥਿਤ ਨੀਮ ਕਰੋਲੀ ਬਾਬਾ ਦੇ ਆਸ਼ਰਮ ਪਹੁੰਚੀ ਸੀ। ਉਥੇ ਉਨ੍ਹਾਂ ਨੇ ਨਿੰਮ ਕਰੋਲੀ ਬਾਬਾ ਸਮਾਧੀ ਸਥਲ ਜਾ ਕੇ ਪੂਜਾ ਅਰਚਨਾ ਕੀਤੀ ਅਤੇ ਆਸ਼ੀਰਵਾਦ ਲਿਆ। ਦਸੰਬਰ 2022 ਵਿੱਚ ਵੀ ਅਨੁਸ਼ਕਾ ਅਤੇ ਵਿਰਾਟ ਉੱਤਰਾਖੰਡ ਦੇ ਕੈਂਚੀ ਧਾਮ ਨਿੰਮ ਕਰੋਲੀ ਬਾਬਾ ਦੇ ਦਰਸ਼ਨ ਕਰਨ ਗਏ ਸਨ।
ਹੋਰ ਪੜ੍ਹੋ : ਗਾਇਕਾ ਜੈਸਮੀਨ ਜੱਸੀ ਨੇ ਆਪਣੇ ਪੁੱਤਰ ਦੇ ਜਨਮਦਿਨ ਮੌਕੇ ‘ਤੇ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

ਹੁਣ ਅਨੁਸ਼ਕਾ-ਵਿਰਾਟ ਅਤੇ ਉਨ੍ਹਾਂ ਦੀ ਧੀ ਵਾਮਿਕਾ ਦਾ ਵਰਿੰਦਾਵਨ ਯਾਤਰਾ ਦਾ ਇੱਕ ਬਹੁਤ ਹੀ ਪਿਆਰਾ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਵਾਮਿਕਾ ਦੇ ਕਿਊਟ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

ਵਾਇਰਲ ਵੀਡੀਓ 'ਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਪੂਜਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਅਨੁਸ਼ਕਾ ਅਤੇ ਵਾਮਿਕਾ ਕੋਹਲੀ ਨੂੰ ਭਗਵਾਨ ਦਾ ਆਸ਼ੀਰਵਾਦ ਦੇ ਰੂਪ ਵਿੱਚ ਚੁੰਨੀ ਅਤੇ ਮਾਲਾ ਭੇਂਟ ਕੀਤੀ ਗਈ। ਇਸ ਤੋਂ ਇਲਾਵਾ ਵਾਮਿਕਾ ਦੇ ਗੱਲ ਵਿੱਚ ਵੀ ਇੱਕ ਪਿਆਰੀ ਜਿਹੀ ਮਾਲਾ ਪਾਈ ਗਈ। ਦੱਸ ਦਈਏ ਜਲਦ ਹੀ ਅਨੁਸ਼ਕਾ ਤੇ ਵਿਰਾਟ ਆਪਣੀ ਧੀ ਵਾਮਿਕਾ ਦਾ ਦੂਜਾ ਜਨਮਦਿਨ ਸੈਲੀਬ੍ਰੇਟ ਕਰਨਗੇ।

ਵੀਡੀਓ ਵਿੱਚ ਦੇਖ ਸਕਦੇ ਹੋ ਜਿੱਥੇ ਅਨੁਸ਼ਕਾ ਅਤੇ ਵਿਰਾਟ ਕੋਹਲੀ ਹੱਥ ਜੋੜ ਕੇ ਪੂਜਾ ਵਿੱਚ ਰੁੱਝੇ ਨਜ਼ਰ ਆਏ, ਉੱਥੇ ਵਾਮਿਕਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਪੂਜਾ ਤੋਂ ਬਾਅਦ ਅਨੁਸ਼ਕਾ ਨੇ ਪ੍ਰਣਾਮ ਕੀਤਾ । ਵਾਮਿਕਾ ਜੋ ਕਿ ਆਪਣੀ ਮੰਮੀ ਅਨੁਸ਼ਕਾ ਦੀ ਗੋਦੀ ਵਿੱਚ ਬੈਠੀ ਹੋਈ ਹੈ ਅਤੇ ਇੱਧਰ-ਉੱਧਰ ਦੇਖ ਰਹੀ ਹੈ।
ਵਾਮਿਕਾ ਦੀ ਇਸ ਕਿਊਟ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਨ ਬਣ ਗਿਆ ਹੈ। ਹਾਲਾਂਕਿ ਇਸ ਵੀਡੀਓ 'ਚ ਵਾਮਿਕਾ ਦੇ ਚਿਹਰੇ ਨੂੰ ਦਿਲ ਦੇ ਇਮੋਜੀ ਨਾਲ ਲੁਕਾਇਆ ਗਿਆ ਹੈ। ਵੀਡੀਓ ਤੋਂ ਇਲਾਵਾ ਅਨੁਸ਼ਕਾ ਅਤੇ ਪਰਿਵਾਰ ਦੀ ਵਰਿੰਦਾਵਨ ਯਾਤਰਾ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪਰ ਫੈਨਜ਼ ਕਮੈਂਟ ਕਰਕੇ ਵਾਮਿਕਾ ਦੀ ਕਿਊਟਨੈੱਸ ਦੀ ਤਾਰੀਫ ਕਰ ਰਹੇ ਨੇ।
ਅਨੁਸ਼ਕਾ ਅਤੇ ਵਿਰਾਟ ਦੋਵੇਂ ਬਾਬਾ ਨੀਮ ਕਰੋਲੀ ਨੂੰ ਬਹੁਤ ਮੰਨਦੇ ਹਨ। ਹਾਲ ਹੀ 'ਚ ਅਨੁਸ਼ਕਾ ਅਤੇ ਵਿਰਾਟ ਨਵੇਂ ਸਾਲ ਦਾ ਜਸ਼ਨ ਮਨਾ ਕੇ ਦੁਬਈ ਤੋਂ ਪਰਤੇ ਹਨ। ਅਨੁਸ਼ਕਾ ਆਪਣੀ ਫਿਲਮ 'ਚੱਕਦਾ ਐਕਸਪ੍ਰੈਸ' ਦੀ ਸ਼ੂਟਿੰਗ ਪੂਰੀ ਕਰ ਲਈ ਹੈ ਤੇ ਇਹ ਫ਼ਿਲਮ ਓਟੀਟੀ ਪਲੇਟਫਾਰਮ ਨੈੱਟਫਲਿਕਸ ਉੱਤੇ ਰਿਲੀਜ਼ ਹੋਵੇਗੀ ।
Hindu Hriday Samrat Virat Kohli Ji ❤️
Radhe Radhe 🙏🙏 pic.twitter.com/KgLOFNoGya— जेंटल मैन (@gentleman07_) January 5, 2023
View this post on Instagram