
ਅਰਬਾਜ਼ ਖ਼ਾਨ (Arbaaz Khan) ਦੀ ਗਰਲ ਫ੍ਰੈਂਡ (Girl Friend) ਜੌਰਜੀਆ ਐਂਡਰਾਨੀ (giorgia andriani) ਇੱਕ ਹਾਦਸੇ ‘ਚ ਵਾਲ ਵਾਲ ਬਚ ਗਈ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਬਾਜ਼ ਦੀ ਗਰਲ ਫ੍ਰੈਂਡ ਆਪਣੀ ਕਾਰ ਚੋਂ ਬਾਹਰ ਨਿਕਲ ਰਹੀ ਹੈ ।

ਹੋਰ ਪੜ੍ਹੋ : ਪੁੱਤਰ ਨੂੰ ਏਅਰਪੋਰਟ ਤੋਂ ਲੈਣ ਲਈ ਪਹੁੰਚੇ ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ, ਮਲਾਇਕਾ ਨੇ ਬਣਾਈ ਰੱਖੀ ਦੂਰੀ
ਉਹ ਕਾਰਾਂ ਦੀ ਕਤਾਰ ਚੋਂ ਨਿਕਲ ਕੇ ਸੜਕ ਦੇ ਦੂਜੇ ਪਾਸੇ ਜਾਣ ਲੱਗਦੀ ਹੈ, ਪਰ ਉਦੋਂ ਹੀ ਕਾਰ ਬੈਕ ਕਰ ਰਿਹਾ ਇੱਕ ਵਿਅਕਤੀ ਨੂੰ ਪਤਾ ਨਹੀਂ ਲੱਗਦਾ, ਪਰ ਗਨੀਮਤ ਇਹ ਰਹੀ ਕਿ ਕਾਰ ਦੀ ਸਪੀਡ ਜ਼ਿਆਦਾ ਨਹੀਂ ਸੀ ਅਤੇ ਜਾਰਜੀਆ ਸੰਭਲ ਗਈ ।

ਹੋਰ ਪੜ੍ਹੋ : ਸਮੀਪ ਕੰਗ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ ਗਿੱਪੀ ਗਰੇਵਾਲ ਅਤੇ ਬਿੰਨੂ ਢਿੱਲੋਂ, ਵੇਖੋ ਮਜ਼ੇਦਾਰ ਵੀਡੀਓ
ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਦੱਸ ਦਈਏ ਕਿ ਮਲਾਇਕਾ ਅਰੋੜਾ ਤੋਂ ਵੱਖ ਹੋਣ ਤੋਂ ਬਾਅਦ ਅਰਬਾਜ਼ ਖਾਨ ਜੌਰਜੀਆ ਦੇ ਨਾਲ ਰਿਲੇਸ਼ਨ ‘ਚ ਹਨ ਅਤੇ ਅਕਸਰ ਇੱਕਠਿਆਂ ਨੂੰ ਵੇਖਿਆ ਜਾਂਦਾ ਹੈ ।

ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ ਦੀ ਜੋੜੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ, ਪਰ ਕਿਸੇ ਕਾਰਨ ਇਹ ਜੋੜੀ ਇੱਕ ਦੂਜੇ ਤੋਂ ਵੱਖ ਹੋ ਗਈ ਸੀ ਅਤੇ ਹੁਣ ਇਹ ਜੋੜੀ ਆਪਣੀ ਜ਼ਿੰਦਗੀ ‘ਚ ਅੱਗੇ ਵੱਧ ਚੁੱਕੀ ਹੈ । ਹਾਂ ਦੋਵੇਂ ਆਪਣੇ ਪੁੱਤਰ ਨੂੰ ਏਅਰਪੋਰਟ ‘ਤੇ ਇੱਕਠੇ ਛੱਡਣ ਅਤੇ ਲਿਜਾਣ ਵੇਲੇ ਜ਼ਰੂਰ ਨਜ਼ਰ ਆਉਂਦੇ ਹਨ ।
View this post on Instagram