ਅਰਚਨਾ ਪੂਰਨ ਸਿੰਘ ਨੇ ਇਸ ਵਜ੍ਹਾ ਕਰਕੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ

written by Rupinder Kaler | May 17, 2021 06:42pm

ਅਰਚਨਾ ਪੂਰਨ ਸਿੰਘ ਘਰ ਵਿੱਚ ਕਵਾਲਿਟੀ ਟਾਈਮ ਬਤੀਤ ਕਰ ਰਹੀ ਹੈ । ਪਰ ਇਸ ਦੇ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ । ਇਸ ਦੂਰੀ ਦਾ ਉਹਨਾਂ ਨੇ ਕਾਰਨ ਵੀ ਦੱਸਿਆ ਹੈ । ਅਰਚਨਾ ਨੇ ਕਿਹਾ ਪਿਛਲੇ ਲਾਕਡਾਊਨ ਵਿਚ ਉਹ ਜਿੰਨੀ ਸੋਸ਼ਲ ਮੀਡਿਆ ਤੇ ਐਕਟਿਵ ਸੀ, ਉਹ ਇਸ ਵਾਰ ਓਨੀਂ ਹੀ ਦੂਰ ਹੈ ਕਿਉਂਕਿ ਉਹ ਲੋਕਾਂ ਦੇ ਤਾਅਨੇ ਅਤੇ ਅਜੀਬੋ-ਗਰੀਬ ਕਮੈਂਟਾਂ ਨੂੰ ਦੇਖ ਕੇ ਨਿਰਾਸ਼ ਹੋ ਜਾਂਦੀ ਹੈ ।

Archana Puran Singh Pic Courtesy: Instagram

ਹੋਰ ਪੜ੍ਹੋ :

ਸੁਨੰਦਾ ਸ਼ਰਮਾ ਨੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਸ਼ੇਅਰ ਕੀਤਾ ਆਪਣਾ ਨਵਾਂ ਮਜ਼ੇਦਾਰ ਵੀਡੀਓ, ਹਰ ਕਿਸੇ ਨੂੰ ਆ ਰਿਹਾ ਹੈ ਪਸੰਦ

archanapuran singh Pic Courtesy: Instagram

 

ਜਿਸ ਕਰਕੇ ਉਹ ਹੁਣ ਸੋਸ਼ਲ ਮੈਸਜ ਲਈ ਹੀ ਪੋਸਟ ਕਰਦੀ ਹਾਂ। ਹਾਲਾਂ ਕਿ ਮੈਂ ਆਪਣੀਆਂ ਗੱਲਾਂ ਕਾਰਨ ਟ੍ਰੋਲ ਹੋ ਜਾਂਦੀ ਹਾਂ,ਪਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਪਿਛਲੇ ਸਾਲ ਅਰਚਨਾ ਨੇ ਚੈਰਿਟੀ ਵਿਚ ਹਿੱਸਾ ਲਿਆ। ਉਹਨਾਂ ਨੇ ਡੇਲੀ ਵਰਕਰਸ ਦੀ ਮਦਦ ਵੀ ਕੀਤੀ ਸੀ। ਅਰਚਨਾ ਨੇ ਅੱਗੇ ਕਿਹਾ- ਇਸ ਵਾਰ ਵੀ ਇਹ ਕੰਮ ਜਾਰੀ ਹੈ ਪਰੰਤੂ ਉਹ ਸੋਸ਼ਲ ਮੀਡਿਆ ਤੇ ਅਪੀਲ ਨਹੀ ਕਰ ਰਹੀ।

archana puran singh Pic Courtesy: Instagram

ਹੁਣ ਤਾ ਸਾਰਾ ਕੰਮ ਫੋਨ ਤੋਂ ਹੀ ਅਰੇਂਜ ਕਰ ਰਹੀ ਹਾਂ। ਪਿਛਲੇ ਸਾਲ ਵੀ ਅਸੀਂ ਸਾਰੇ ਫਿਲਮ ਇੰਡਸਟਰੀ ਵਾਲਿਆਂ ਨੇ ਮਿਲ ਕੇ ਡੇਲੀ ਵਰਕਰਜ਼ ਦੀ ਮਦਦ ਕੀਤੀ ਸੀ। ਉਸ ਵੇਲੇ ਵੀ ਸੋਸ਼ਲ ਮੀਡਿਆ ਤੇ ਸਾਡਾ ਕਾਫੀ ਮਜਾਕ ਬਣਾਇਆ ਗਿਆ। ਸਾਡੇ ਤੇ ਕਈ ਤਰਾਂ ਦੇ ਸਵਾਲ ਖੜੇ ਕੀਤੇ ਗਏ। ਕਿਹਾ ਗਿਆ ਕੇ ਅਸੀਂ ਕੇਵਲ ਦਿਖਾਵੇ ਲਈ ਚੈਰਿਟੀ ਕਰਦੇ ਹਾਂ। ਬਹੁਤ ਬੁਰਾ ਲੱਗਦਾ ਹੈ ਇਹ ਸਭ ਸੁਣ ਕੇ।

You may also like