ਅਰਚਨਾ ਪੂਰਨ ਸਿੰਘ ਕਪਿਲ ਦੇ ਸ਼ੋਅ ਲਈ ਲੈਂਦੀ ਹੈ ਏਨੇਂ ਪੈਸੇ, ਸਿੱਧੂ ਸਨ 12 ਗੁਣਾ ਮਹਿੰਗੇ 

Written by  Rupinder Kaler   |  March 02nd 2019 02:01 PM  |  Updated: March 02nd 2019 02:01 PM

ਅਰਚਨਾ ਪੂਰਨ ਸਿੰਘ ਕਪਿਲ ਦੇ ਸ਼ੋਅ ਲਈ ਲੈਂਦੀ ਹੈ ਏਨੇਂ ਪੈਸੇ, ਸਿੱਧੂ ਸਨ 12 ਗੁਣਾ ਮਹਿੰਗੇ 

ਅਰਚਨਾ ਪੂਰਨ ਸਿੰਘ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਲੈ ਲਈ ਹੈ । ਇਸ ਲਈ ਉਹਨਾਂ ਨੂੰ ਚੰਗੇ ਪੈਸੇ ਵੀ ਮਿਲ ਰਹੇ ਹਨ । ਕਪਿਲ ਦੇ ਸ਼ੋਅ ਵਿੱਚ ਅਰਚਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਮੈਂਟ ਕਰਦੀ ਹੈ, ਦਰਸ਼ਕਾਂ ਨੂੰ ਹਸਾਉਂਦੀ ਹੈ ਤੇ ਸ਼ੋਅ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕਰਦੀ ਹੈ । ਇਸ ਸ਼ੋਅ ਲਈ ਉਹਨਾਂ ਨੂੰ 2  ਕਰੋੜ ਰੁਪਏ ਮਿਲਦੇ ਹਨ । ਇਹ ਪੈਸਾ ਉਹਨਾਂ ਨੂੰ 20 ਐਪੀਸੋਡ ਲਈ ਦਿੱਤਾ ਜਾਵੇਗਾ।

archana-puran-singh archana-puran-singh

ਨਵਜੋਤ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਅਰਚਨਾ ਤੋਂ 12  ਗੁਣਾ ਵੱਧ ਪੈਸਾ ਵਸੂਲਦੇ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਚਨਾ ਇਸ ਚੈਨਲ ਨਾਲ ਇੱਕ ਦਹਾਕੇ ਤੋਂ ਜੁੜੀ ਹੋਈ ਹੈ । ਉਹ ਕਮੇਡੀ ਸਰਕਸ ਲਈ ਵੀ 2 ਕਰੋੜ ਰੁਪਏ ਲੈਂਦੀ ਸੀ ਤੇ ਇਸ ਵਾਰ ਵੀ ਇਸ ਨਿੱਜੀ ਚੈਨਲ ਨੇ ਉਹਨਾਂ ਨੂੰ 2 ਕਰੋੜ ਦੀ ਆਫਰ ਦਿੱਤੀ ਹੈ ।

Bharti Singh Bharti Singh

ਭਾਰਤੀ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਐਪੀਸੋਡ ਲਈ ਅੱਠ ਲੱਖ ਲੈਂਦੀ ਹੈ । ਕੀਕੂ ਸ਼ਾਰਦਾ ਪ੍ਰਤੀ ਸ਼ੋਅ ਪੰਜ ਤੋਂ ਛੇ ਲੱਖ ਰੁਪਏ ਲੈਂਦੇ ਹਨ । ਕ੍ਰਿਸ਼ਣਾ ਅਭਿਸ਼ੇਕ ਨੂੰ ਨੌ ਤੋਂ ਦਸ ਲੱਖ ਰੁਪਏ ਪ੍ਰਤੀ ਸ਼ੋਅ ਮਿਲਦੇ ਹਨ । ਸੁਮੋਨਾ ਚੱਕਰਵਤੀ ਨੂੰ ਦੋ ਤੋਂ ਤਿੰਨ ਲੱਖ ਰੁਪਏ ਪ੍ਰਤੀ ਸ਼ੋਅ ਮਿਲਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network