ਨਵਾਜ਼ੂਦੀਨ ਸਿੱਦੀਕੀ ਦੀ ‘Haddi’ ਲੁੱਕ ਨਾਲ ਤੁਲਨਾ 'ਤੇ ਅਰਚਨਾ ਪੂਰਨ ਸਿੰਘ ਨੇ ਦਿੱਤਾ ਜਵਾਬ, ਕਿਹਾ- ਮੇਰੇ...

written by Lajwinder kaur | August 24, 2022

Archana Puran Singh responds to her comparison with Nawazuddin Siddiqui's 'Haddi' look: ਨਵਾਜ਼ੂਦੀਨ ਸਿੱਦੀਕੀ ਦੀ ਫ਼ਿਲਮ 'ਹੱਡੀ' ਦੀ ਲੁੱਕ ਸੁਰਖੀਆਂ 'ਚ ਹੈ। ਨਵਾਜ਼ ਦਾ ਮੇਕਓਵਰ ਦੇਖ ਹਰ ਕੋਈ ਹੈਰਾਨ ਹੈ। ਉਨ੍ਹਾਂ ਇਸ ਲੁੱਕ ‘ਚ ਬਿਲਕੁਲ ਵੀ ਪਹਿਚਾਣ ‘ਚ ਨਹੀਂ ਆ ਰਹੇ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਲੋਕ ਐਕਟਰ ਦੀ ਲੁੱਕ ਦੀ ਤੁਲਨਾ ਅਰਚਨਾ ਪੂਰਨ ਸਿੰਘ ਨਾਲ ਕਰ ਰਹੇ ਹਨ।

ਨਵਾਜ਼ ਨੇ ਇਸ ਦਾ ਮੋਸ਼ਨ ਪੋਸਟਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਤਾਂ ਜ਼ਿਆਦਾਤਰ ਕਮੈਂਟਸ 'ਚ ਉਨ੍ਹਾਂ ਦੀ ਤੁਲਨਾ ਅਰਚਨਾ ਪੂਰਨ ਸਿੰਘ ਨਾਲ ਕੀਤੀ ਗਈ। ਜਦੋਂ ਇਹ ਮਾਮਲਾ ਅਰਚਨਾ ਤੱਕ ਪਹੁੰਚਿਆ ਤਾਂ ਉਸ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਮਰਹੂਮ ਪਿਤਾ ਦੀ ਬਰਥ ਐਨੀਵਰਸਿਰੀ ‘ਤੇ ਹੋਈ ਭਾਵੁਕ, ਸਾਂਝੀ ਕੀਤੀ ਬਚਪਨ ਦੀ ਖ਼ੂਬਸੂਰਤ ਤਸਵੀਰ

Archana Puran Singh compared to Nawazuddin’s first look from Haddi image source instagram

ਅਰਚਨਾ ਪੂਰਨ ਸਿੰਘ ਆਪਣੇ ਉਪਰ ਆਏ ਹਰ ਮਜ਼ਾਕ ਨੂੰ ਮਜ਼ਾਕੀਆ ਅੰਦਾਜ਼ ਨਾਲ ਹੀ ਲੈਂਦੀ ਹੈ। ਇਹ ਗੱਲ ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਦੇਖਣ ਨੂੰ ਮਿਲੀ ਹੈ। ਹੁਣ ਲੋਕ ਨਵਾਜ਼ੂਦੀਨ ਸਿੱਦੀਕੀ ਦੀ ਲੁੱਕ ਨੂੰ ਉਨ੍ਹਾਂ ਵਰਗਾ ਦੱਸ ਰਹੇ ਹਨ, ਇਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ ਹੈ। ਅਰਚਨਾ ਨੇ ਇਸ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ- ‘ਇਹ ਹੇਅਰ ਸਟਾਈਲ ਮੇਰੇ ਵਰਗਾ ਲੱਗ ਰਿਹਾ ਹੈ ਜਿਸ ਕਾਰਨ ਲੋਕ ਮੇਰੀ ਤੁਲਨਾ ਉਸ ਨਾਲ ਕਰ ਰਹੇ ਹਨ...ਦ ਕਪਿਲ ਸ਼ਰਮਾ ਸ਼ੋਅ ਦੀ ਸ਼ੁਰੂਆਤ 'ਚ ਮੈਂ ਇਸ ਸਾਈਡ ਪਾਰਟਿੰਗ ਵਾਲੇ ਹੇਅਰ ਸਟਾਈਲ ਵਾਲੀ ਲੁੱਕ 'ਚ ਨਜ਼ਰ ਆਉਂਦੀ ਸੀ’। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਤੁਲਨਾ ਬਾਰੇ ਕਿਵੇਂ ਮਹਿਸੂਸ ਕਰ ਰਹੀ ਹੈ? ਇਸ 'ਤੇ ਉਸ ਨੇ ਜਵਾਬ ਦਿੱਤਾ, ਮੈਂ ਸਿਰਫ ਇੰਨਾ ਹੀ ਕਹਿ ਸਕਦੀ ਹਾਂ ਕਿ ਨਵਾਜ਼ ਨਾਲ ਤੁਲਨਾ ਕੀਤੀ ਜਾਣੀ ਵੱਡੀ ਤਾਰੀਫ ਹੈ।

fans comments for archna image source instagram

ਹੱਡੀ ਦੇ ਮੋਸ਼ਨ ਪੋਸਟਰ 'ਚ ਨਵਾਜ਼ ਗਾਊਨ ਪਹਿਨੇ ਖ਼ੂਬਸਰੂਤ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਕੋਲ ਲੋਹੇ ਦੀ ਰਾਡ ਨਜ਼ਰ ਆ ਰਹੀ ਹੈ, ਜਿਸ ਉੱਤੇ ਲਹੂ ਲੱਗਿਆ ਹੋਇਆ ਹੈ ਤੇ ਨਾਲ ਹੱਥ 'ਤੇ ਵੀ ਖੂਨ ਨਜ਼ਰ ਆ ਰਿਹਾ ਹੈ। ਫਿਲਮ 'ਚ ਨਵਾਜ਼ੂਦੀਨ ਸਿੱਦੀਕੀ ਦੇ ਕਿਰਦਾਰ ਦਾ ਨਾਂ ਵੀ ਹੱਡੀ ਹੋਵੇਗਾ। ਇਹ ਫਿਲਮ ਅਪਰਾਧ ਡਰਾਮਾ ਹੈ, ਜੋ ਕਿ ਸਾਲ 2023 ਵਿੱਚ ਰਿਲੀਜ਼ ਹੋਵੇਗੀ।

image source instagram

 

View this post on Instagram

 

A post shared by Zee Studios (@zeestudiosofficial)

You may also like