ਕਾਮੇਡੀ ਦੇ ਨਾਲ ਗਾਇਕੀ ‘ਚ ਕਮਾਲ ਕਰ ਦਿੰਦੇ ਨੇ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਨੇ ਸ਼ੇਅਰ ਕੀਤਾ ਇਹ ਵੀਡੀਓ

Written by  Lajwinder kaur   |  August 02nd 2020 07:09 PM  |  Updated: August 02nd 2020 07:09 PM

ਕਾਮੇਡੀ ਦੇ ਨਾਲ ਗਾਇਕੀ ‘ਚ ਕਮਾਲ ਕਰ ਦਿੰਦੇ ਨੇ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਨੇ ਸ਼ੇਅਰ ਕੀਤਾ ਇਹ ਵੀਡੀਓ

ਬਾਲੀਵੁੱਡ ਦੀ ਅਦਾਕਾਰਾ ਤੇ ਹਾਸਿਆਂ ਦੀ ਕੁਈਨ ਅਰਚਨਾ ਪੂਰਨ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸਾਂਝਾ ਕੀਤਾ ਹੈ ।

ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਟੀਵੀ ਸ਼ੋਅ ਦੀ ਸ਼ੂਟਿੰਗ ਦੌਰਾਨ ਸ਼ੂਟ ਕੀਤਾ ਹੈ । ਜਿਸ ਨੂੰ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਕਪਿਲ ਸ਼ਰਮਾ, ਬਾਲੀਵੁੱਡ ਐਕਟਰ ਸੋਨੂੰ ਸੂਦ ਤੇ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਕਪਿਲ ਸ਼ਰਮਾ ਆਪਣੀ ਗਾਇਕ ਨੂੰ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ । ਉਹ ਅਰਚਨਾ ਪਰੂਨ ਸਿੰਘ ਦੇ ਨਾਲ ਮਿਲਕੇ ਹਿੰਦੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।  

ਕਪਿਲ ਸ਼ਰਮਾ ਆਪਣੇ ਸ਼ੋਅ ਦੇ ਨਵੇਂ ਐਪੀਸੋਡਜ਼ ਨੂੰ ਲੈ ਕੇ ਕਾਫੀ ਉਤਸੁਕ ਨੇ । ਦਰਸ਼ਕਾਂ ਵੱਲੋਂ ਕਪਿਲ ਸ਼ਰਮਾ ਦੇ ਸ਼ੋਅ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network