‘ਅਰਦਾਸ ਕਰਾਂ’ ਦੇ ਦੂਜੇ ਗੀਤ ‘ਤੇਰੇ ਰੰਗ ਨਿਆਰੇ’ ਦਾ ਪੋਸਟਰ ਆਇਆ ਸਾਹਮਣੇ

written by Lajwinder kaur | July 01, 2019

‘ਅਰਦਾਸ ਕਰਾਂ’ ਅਜਿਹੀ ਫ਼ਿਲਮ ਹੈ ਜਿਸ ਦੀ ਉਡੀਕ ਦਰਸ਼ਕਾਂ ਦੇ ਨਾਲ ਪੰਜਾਬੀ ਸਿਤਾਰੇ ਵੀ ਬੜੀ ਹੀ ਬੇਸਬਰੀ ਦੇ ਨਾਲ ਕਰ ਰਹੇ ਹਨ। ਜਿਸ ਦੇ ਚਲਦੇ ਪਹਿਲਾ ਚੈਪਟਰ ਤੇ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

View this post on Instagram
 

Tere Rang Niyare from @ardaaskaraan #comingsoon #ArdaasKaraan releasing worldwide #19july2019

A post shared by Gippy Grewal (@gippygrewal) on

ਹੋਰ ਵੇਖੋ: ਫ਼ਿਲਮ ‘ਖ਼ਤਰੇ ਦਾ ਘੁੱਗੂ’ ਦਾ ਹੋਇਆ ਰੈਪਅੱਪ, ਦੇਖੋ ਫਤਿਹ ਅੰਬਰਸਰੀਆ ਤੇ ਮੀਤ ਦੀ ਨੋਕ-ਝੋਕ ਹਾਲ ਹੀ 'ਚ ਫ਼ਿਲਮ ਦਾ ਦੂਜੇ ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ‘ਤੇਰੇ ਰੰਗ ਨਿਆਰੇ’ ਗੀਤ ਨੂੰ ਨਛੱਤਰ ਗਿੱਲ ਆਪਣੀ ਦਮਦਾਰ ਆਵਾਜ਼ ਦੇ ਨਾਲ ਪੇਸ਼ ਕਰਨਗੇ। ਇਸ ਗੀਤ ਦੇ ਬੋਲ ਵੀ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਹਨ ਤੇ  ਮਿਊਜ਼ਿਕ ਜਤਿੰਦਰ ਸ਼ਾਹ ਨੇ ਵੱਲੋਂ ਦਿੱਤਾ ਗਿਆ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਅਰਦਾਸ ਕਰਾਂ ਫ਼ਿਲਮ ਨੂੰ ਗਿੱਪੀ ਗਰੇਵਾਲ ਵਲੋਂ ਹੀ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਦਿੱਗਜ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਦੇ ਹੇਠ ਇਹ ਫ਼ਿਲਮ 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

0 Comments
0

You may also like