ਭਾਈ ਕੁਲਜੀਤ ਸਿੰਘ ਨੈਰੋਬੀ ਦੀ ਆਵਾਜ਼ ’ਚ ਨਵਾਂ ਸ਼ਬਦ ‘ਅਰਦਾਸ’ ਰਿਲੀਜ਼

written by Rupinder Kaler | January 01, 2020

ਪੀਟੀਸੀ ਰਿਕਾਰਡਜ਼ ਤੇ ਸਿਮਰਨ ਸਟੂਡੀਓ ਨੇ ਨਵੇਂ ਸਾਲ ਦੇ ਮੌਕੇ ’ਤੇ ਆਪਣੇ ਸਰੋਤਿਆਂ ਨੂੰ ਖ਼ਾਸ ਤੋਹਫਾ ਦਿੱਤਾ ਹੈ ।ਪੀਟੀਸੀ ਰਿਕਾਰਡਜ਼ ਤੇ ਸਿਮਰਨ ਸਟੂਡੀਓ ਵੱਲੋਂ ਨਵਾਂ ਸ਼ਬਦ ਰਿਲੀਜ਼ ਕੀਤਾ ਗਿਆ ਹੈ । ‘ਅਰਦਾਸ਼’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਸ਼ਬਦ ਨੂੰ ਭਾਈ ਕੁਲਜੀਤ ਸਿੰਘ ਨੈਰੋਬੀ ਨੇ ਗਾਇਆ ਹੈ । ਇਸ ਸ਼ਬਦ ਨੂੰ ਮਿਊਜ਼ਿਕ ਕੰਵਲਜੀਤ ਬੱਬਲੂ ਨੇ ਦਿੱਤਾ, ਵੀਡੀਓ ਕੰਵਲਜੀਤ ਪ੍ਰਿੰਸ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ।

ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਦੇਖ ਸਕਦੇ ਹੋ । ਇਸ ਤੋਂ ਇਲਾਵਾ ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ਅਤੇ ਪੀਟੀਸੀ ਪਲੇਅ’ ਐਪ ’ਤੇ ਸੁਣ ਸਕਦੇ ਹੋ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਪੀਟੀਸੀ ਰਿਕਾਰਡਜ਼ ਵੱਲੋਂ ਹੁਣ ਤੱਕ ਕਈ ਰਾਗੀਆਂ ਵੱਲੋਂ ਗਾਏ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਪੀਟੀਸੀ ਰਿਕਾਰਡਜ਼ ਦੇ ਇਸ ਉਪਰਾਲੇ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ।

0 Comments
0

You may also like