ਕੀ ਗਾਇਕ ਜਸਬੀਰ ਜੱਸੀ, ਕੁਲਵਿੰਦਰ ਬਿੱਲਾ ਅਤੇ ਸੁਖਬੀਰ ਲੈ ਕੇ ਆ ਰਹੇ ਹਨ ਕੁਝ ਨਵਾਂ! ਇੱਕਠੇ ਆਏ ਨਜ਼ਰ

written by Shaminder | September 21, 2021

ਗਾਇਕ ਸੁਖਬੀਰ, ਜਸਬੀਰ ਜੱਸੀ (Jasbir jassi ) ਅਤੇ ਕੁਲਵਿੰਦਰ ਬਿੱਲਾ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਇਹ ਤਿੰਨੋਂ ਗਾਇਕ ਚਾਹ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਰੇ ਗਾਇਕਾਂ ਦੇ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Jasbir jassi -min Image From Instagram

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਅਨੁਰਾਧਾ ਪੌਡਵਾਲ ਨੇ ਬਾਲੀਵੁੱਡ ਨੂੰ ਕਿਹਾ ਸੀ ਅਲਵਿਦਾ

ਇਸ ਦੇ ਨਾਲ ਹੀ ਇਹ ਕਿਆਸ ਵੀ ਲੱਗਣੇ ਸ਼ੁਰੂ ਹੋ ਗਏ ਹਨ ਕਿ ਸ਼ਾਇਦ ਤਿੰਨੋਂ ਗਾਇਕਾਂ ਦੀ ਇਹ ਤਿੱਕੜੀ ਬਹੁਤ ਜਲਦ ਸਰੋਤਿਆਂ ਦੇ ਲਈ ਕੁਝ ਨਵਾਂ ਲੈ ਕੇ ਆਉਣ ਵਾਲੀ ਹੈ ।

 

View this post on Instagram

 

A post shared by Jassi (@jassijasbir)


ਦੱਸ ਦਈਏ ਕਿ ਜਸਬੀਰ ਜੱਸੀ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਹੁਣ ਤੱਕ ਇੰਡਸਟਰੀ ਨੂੰ ਦਿੱਤੇ ਹਨ ।

Kulwinder Billa Image From Instagram

ਸੁਖਬੀਰ ਵੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਕੁਲਵਿੰਦਰ ਬਿੱਲਾ ਵੀ ਪੰਜਾਬੀ ਇੰਡਸਟਰੀ ‘ਚ ਪਿਛਲੇ ਲੰਮੇ ਅਰਸੇ ਤੋਂ ਜੁੜੇ ਹੋਏ ਹਨ । ਉਨ੍ਹਾਂ ਨੇ ਵੀ ਅਨੇਕਾਂ ਹੀ ਗੀਤ ਹੁਣ ਤੱਕ ਗਾਏ ਹਨ, ਉਹ ਗਾਇਕੀ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਨਜ਼ਰ ਆ ਰਹੇ ਹਨ ।

 

0 Comments
0

You may also like