ਮਨੋਰੰਜਨ ਦੇ ਪਾਵਰ ਡੋਜ਼ ਨਾਲ ਭਰਿਆ ਅਰਜੁਨ, ਜਾਨ, ਦਿਸ਼ਾ ਤੇ ਤਾਰਾ ਦੀ ਫ਼ਿਲਮ ‘EK VILLAIN RETURNS’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

written by Lajwinder kaur | June 30, 2022

Ek Villain Returns Trailer Released: ਜਾਨ ਅਬ੍ਰਾਹਮ, ਅਰਜੁਨ ਕਪੂਰ, ਦਿਸ਼ਾ ਪਟਾਨੀ ਅਤੇ ਤਾਰਾ ਸੁਤਾਰੀਆ ਦੀ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।  ਇਹ ਫਿਲਮ ਪ੍ਰੇਮ ਕਹਾਣੀ ਦੇ ਨਾਲ ਅਪਰਾਧ ਅਤੇ ਸਸਪੈਂਸ ਦਾ ਜ਼ਬਰਦਸਤ ਸੁਮੇਲ ਵਾਲੀ ਹੋਵੇਗੀ ਹੈ। ਦੱਸ ਦਈਏ 8 ਸਾਲ ਬਾਅਦ ਤੋਂ ਬਾਅਦ ਏਕ ਵਿਲੇਨ ਦਾ ਸਿਕਵਲ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਪੜ੍ਹੋ : ਤਾਰਕ ਮਹਿਤਾ ਕਾ ਉਲਟਾ ਚਸ਼ਮਾ 'ਚ ਹੋਈ ਨਵੇਂ ਨੱਟੂ ਕਾਕਾ ਦੀ ਐਂਟਰੀ, ਪਰ ਫੈਨਜ਼ ਨੇ ਕਿਹਾ- ‘ਪੁਰਾਣੇ ਨੂੰ ਨਹੀਂ ਭੁੱਲ ਸਕਦੇ’

arjun kapoor

ਫਿਲਮ 'ਏਕ ਵਿਲੇਨ ਰਿਟਰਨਸ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਦਾ ਦਰਸ਼ਕਾਂ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਫਿਲਮ 'ਚ ਅਰਜੁਨ ਕਪੂਰ, ਜਾਨ ਅਬ੍ਰਾਹਮ, ਦਿਸ਼ਾ ਪਟਾਨੀ ਅਤੇ ਤਾਰਾ ਸੁਤਾਰੀਆ ਮੁੱਖ ਭੂਮਿਕਾਵਾਂ 'ਚ ਹਨ। ਇਹ ਜੋੜੀ ਪਹਿਲੀ ਵਾਰ ਪਰਦੇ 'ਤੇ ਨਜ਼ਰ ਆ ਰਹੀ ਹੈ।

ek villain returns super hit trailer out now

ਕੁਝ ਦਿਨ ਪਹਿਲਾਂ 'ਏਕ ਵਿਲੇਨ ਰਿਟਰਨਜ਼' ਹੀ ਫਰਸਟ ਲੁੱਕ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਫਿਲਮ ਨੂੰ ਦੇਖਣ ਲਈ ਪ੍ਰਸ਼ੰਸਕਾਂ ਦੀ ਦਿਲਚਸਪੀ ਹੋਰ ਵੱਧ ਗਈ ਸੀ। ਦਰਸ਼ਕਾਂ ਨੂੰ ਇਸ ਫਿਲਮ ਦੇ ਟ੍ਰੇਲਰ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਸੀ ਅਤੇ ਹੁਣ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਇਸ ਫਿਲਮ ਦਾ ਟ੍ਰੇਲਰ ਬਹੁਤ ਹੀ ਜ਼ਬਰਦਸਤ ਹੈ, ਜਿਸ 'ਚ ਜਾਨ ਅਬ੍ਰਾਹਮ, ਦਿਸ਼ਾ ਪਟਾਨੀ, ਅਰਜੁਨ ਕਪੂਰ ਅਤੇ ਤਾਰਾ ਸੁਤਾਰੀਆ ਬੇਹੱਦ ਜ਼ਬਰਦਸਤ ਕਿਰਦਾਰ 'ਚ ਨਜ਼ਰ ਆ ਰਹੇ ਹਨ।

inside image of arjun and john

ਟ੍ਰੇਲਰ ਦੀ ਸ਼ੁਰੂਆਤ 'ਚ ਦੱਸਿਆ ਗਿਆ ਹੈ ਕਿ ਇੱਕ ਵਿਲੇਨ ਨੇ ਲਗਭਗ 8 ਸਾਲ ਬਾਅਦ ਵਾਪਸੀ ਕੀਤੀ ਹੈ। ਇਸ ਵਾਰ ਉਹ ਉਨ੍ਹਾਂ ਕੁੜੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਇਕਤਰਫਾ ਵਾਲੇ ਪਿਆਰ ‘ਚ ਹਨ। ਇਸ ਵਾਰ ਇਹ ਖਲਨਾਇਕ ਨਵੇਂ ਅੰਦਾਜ਼ 'ਚ ਨਜ਼ਰ ਆਵੇਗਾ। ਇਸ ਫਿਲਮ ਦੀ ਕਹਾਣੀ ਜ਼ਬਰਦਸਤ ਹੈ ਕਿਉਂਕਿ ਇਹ ਪ੍ਰੇਮ ਕਹਾਣੀ ਦੇ ਨਾਲ ਅਪਰਾਧ ਅਤੇ ਸਸਪੈਂਸ ਦਾ ਬੇਮਿਸਾਲ ਸੁਮੇਲ ਹੈ।

ਅਸਲ ਖਲਨਾਇਕ ਦਾ ਪਤਾ ਲਗਾਉਣ ਲਈ ਦਰਸ਼ਕਾਂ ਨੂੰ ਇਹ ਫਿਲਮ ਅੰਤ ਤੱਕ ਦੇਖਣੀ ਪਵੇਗੀ। ਜਿਸ ਲਈ ਦਰਸ਼ਕਾਂ ਨੂੰ ਸਿਨੇਮਾ ਘਰ ਚ ਜਾਣਾ ਪਵੇਗਾ। ਟ੍ਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਕਹਾਣੀ 'ਚ ਜਾਨ ਅਬ੍ਰਾਹਮ ਅਤੇ ਅਰਜੁਨ ਕਪੂਰ ਇੱਕ-ਦੂਜੇ ਦੇ ਦੁਸ਼ਮਣ ਹਨ। ਇਸ ਦੇ ਨਾਲ ਹੀ ਤਾਰਾ ਸੁਤਾਰੀਆ ਅਤੇ ਦਿਸ਼ਾ ਪਟਾਨੀ ਵੀ ਸਸਪੈਂਸ ਭਰੇ ਕਿਰਦਾਰਾਂ 'ਚ ਨਜ਼ਰ ਆ ਰਹੀਆਂ ਹਨ। ਟ੍ਰੇਲਰ ਚ ਕਹਾਣੀ ਦੇ ਸਸਪੈਂਸ ਨੂੰ ਬਰਕਰਾਰ ਰੱਖਿਆ ਗਿਆ ਹੈ। ਜਿਸ ਕਰਕੇ ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਇਹ ਫ਼ਿਲਮ 29 ਜੁਲਾਈ ਨੂੰ ਰਿਲੀਜ਼ ਹੋਵੇਗੀ।

Ek Villain Returns Trailer

You may also like