ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਲੰਡਨ 'ਚ ਇਕੱਠੇ ਬਿਤਾ ਰਹੇ ਹਨ ਕੁਆਲਿਟੀ ਟਾਈਮ, ਡਿਨਰ ਡੇਟ 'ਤੇ ਨਜ਼ਰ ਆਇਆ ਜੋੜਾ

written by Pushp Raj | October 04, 2022 02:13pm

Arjun Kapoor and Malaika Arora News: ਬਾਲੀਵੁੱਡ ਦੀ ਮਸ਼ਹੂਰ ਜੋੜੀ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਨੇ ਜਦੋਂ ਤੋਂ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਹੈ, ਦੋਵੇਂ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆਉਣ ਲੱਗੇ ਹਨ। ਬਾਲੀਵੁੱਡ ਪਾਰਟੀਆਂ ਤੋਂ ਲੈ ਕੇ ਅਵਾਰਡ ਫੰਕਸ਼ਨਸ ਤੱਕ ਦੋਹਾਂ ਨੂੰ ਕਈ ਵਾਰ ਇੱਕਠੇ ਸਪਾਟ ਕੀਤਾ ਗਿਆ ਹੈ। ਹਾਲ ਹੀ 'ਚ ਇਹ ਜੋੜੀ ਲੰਡਨ 'ਚ ਇਕੱਠੇ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਦੋਹਾਂ ਦੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Image Source : Instagram

ਸੋਸ਼ਲ ਮੀਡੀਆ ਪੋਸਟਾਂ ਹੋਣ ਜਾਂ ਆਊਟਿੰਗ ਜਾਂ ਕੋਈ ਈਵੈਂਟ ਅਰਜੁਨ ਕਪੂਰ ਅਤੇ ਮਲਾਇਕਾ ਦੋਵੇਂ ਇੱਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਪਿੱਛੇ ਨਹੀਂ ਹਟਦੇ। ਦੋਵੇਂ ਅਕਸਰ ਆਪਣੇ ਰੋਮਾਂਟਿਕ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ।

ਹਾਲ ਹੀ ਵਿੱਚ ਅਰਜੂਨ ਕਪੂਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੀ ਲਵਲੇਡੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਮਲਾਇਕਾ ਅਰੋੜਾ ਦਾ ਸਾਈਡ ਫੇਸ ਨਜ਼ਰ ਆ ਰਿਹਾ ਹੈ। ਤਸਵੀਰ ਦੇ ਜ਼ਰੀਏ ਅਰਜੁਨ ਨੇ ਦੱਸਿਆ ਹੈ ਕਿ ਦੋਵੇਂ ਲੰਡਨ ਦੇ KYON ਰੈਸਟੋਰੈਂਟ 'ਚ ਡਿਨਰ ਡੇਟ ਲਈ ਗਏ ਹਨ।

Image Source : Instagram

ਸ਼ੇਅਰ ਕੀਤੀ ਗਈ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਲਾਇਕਾ ਨੇ ਆਪਣੇ ਹੱਥ ਵਿੱਚ ਮੈਨਯੂ ਬੁੱਕ ਫੜੀ ਹੋਈ ਹੈ ਅਤੇ ਆਪਣੀ ਉਂਗਲੀ 'ਤੇ ਬਣੇ 'ਲਵ' ਟੈਟੂ ਨੂੰ ਫਲਾੰਟ ਕਰਦੀ ਦਿਖਾਈ ਦੇ ਰਹੀ ਹੈ। ਤਸਵੀਰ ਦੇ ਨਾਲ ਅਰਜੁਨ ਨੇ ਕੈਪਸ਼ਨ 'ਚ ਨਾਂ ਸਿਰਫ ਇਸ ਰੈਸਟੋਰੈਂਟ ਦੇ ਖਾਣੇ ਦੀ ਤਾਰੀਫ ਕੀਤੀ ਹੈ, ਸਗੋਂ ਬੈਸਟ ਕੰਪਨੀ ਲਿਖਿਆ ਹੈ ਅਤੇ ਕਿਹਾ ਹੈ ਕਿ ਉਹ ਇਸ ਸਮੇਂ ਆਪਣੀ ਲਵਲੇਡੀ ਮਲਾਇਕਾ ਦੀ ਕੰਪਨੀ ਦਾ ਆਨੰਦ ਮਾਣ ਰਹੇ ਹਨ।

ਅਰਜੁਨ ਕਪੂਰ ਬਾਰੇ ਗੱਲ ਕਰਦੇ ਹੋਏ ਮਲਾਇਕਾ ਨੇ ਕਿਹਾ- 'ਅਰਜੁਨ ਦੇ ਨਾਲ ਮਹਿਜ਼ ਮੇਰੀ ਬਾਂਡਿੰਗ ਹੀ ਨਹੀਂ ਸਗੋਂ ਉਹ ਮੇਰਾ ਬੈਸਟ ਫ੍ਰੈਂਡ ਵੀ ਹੈ। ਅਰਜੁਨ ਮੈਨੂੰ ਚੰਗੀ ਤਰ੍ਹਾਂ ਸਮਝਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਇੱਕ ਦੂਜੇ ਦੇ ਸਭ ਤੋਂ ਵੱਡੇ ਚੀਅਰਲੀਡਰ ਵੀ ਹਾਂ। ਮੈਂ ਅਰਜੁਨ ਨਾਲ ਕਿਸੇ ਵੀ ਮੁੱਦੇ ਬਾਰੇ ਗੱਲ ਕਰ ਸਕਦੀ ਹਾਂ। ਰਿਲੇਸ਼ਨਸ਼ਿਪ ਵਿੱਚ ਹੋਣ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਤੁਸੀਂ ਆਪਣੇ ਪਾਰਟਨਰ ਦੇ ਨਾਲ ਬਿਲਕੁਲ ਉਸੇ ਤਰ੍ਹਾਂ ਹੋ ਸਕਦੇ ਹੋ ਜਿਵੇਂ ਤੁਸੀਂ ਹੋ ਅਤੇ ਅਰਜੁਨ ਦੇ ਨਾਲ ਮੈਂ ਉਸ ਤਰ੍ਹਾਂ ਰਹਿ ਸਕਦੀ ਹਾਂ ਜਿਵੇਂ ਮੈਂ ਹਾਂ।"

Image Source: Instagram

ਹੋਰ ਪੜ੍ਹੋ: ਗੁਰਲੇਜ਼ ਅਖਤਰ ਨੇ ਪਤੀ ਤੇ ਪੁੱਤਰ ਨਾਲ ਸ਼ਾਂਝੀ ਕੀਤੀ ਪਿਆਰੀ ਜਿਹੀ ਫੈਮਿਲੀ ਫੋਟੋ, ਫੈਨਜ਼ ਨੂੰ ਪਸੰਦ ਆ ਰਹੀ ਤਸਵੀਰ

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੀ ਅਨਟਾਈਟਲ ਫ਼ਿਲਮ ਦੀ ਸ਼ੂਟਿੰਗ ਲਈ ਲੰਡਨ 'ਚ ਹਨ। ਇਸ ਫ਼ਿਲਮ 'ਚ ਉਹ ਭੂਮੀ ਪੇਡਨੇਕਰ ਅਤੇ ਰਕੁਲ ਪ੍ਰੀਤ ਨਾਲ ਨਜ਼ਰ ਆਉਣ ਵਾਲੇ ਹਨ। ਇਹ ਇੱਕ ਰੋਮਾਂਟਿਕ ਥ੍ਰਿਲਰ ਫ਼ਿਲਮ ਹੋਵੇਗੀ। ਇਸ ਦੇ ਨਾਲ ਹੀ ਮਲਾਇਕਾ ਅਰੋੜਾ ਵੀ ਜਲਦ ਹੀ ਆਪਣੀ ਭੈਣ ਅੰਮ੍ਰਿਤਾ ਅਰੋੜਾ ਨਾਲ ਸੀਰੀਜ਼ 'ਦਿ ਅਰੋੜਾ ਸਿਸਟਰਜ਼' 'ਚ ਨਜ਼ਰ ਆਵੇਗੀ।

 

View this post on Instagram

 

A post shared by Arjun Kapoor (@arjunkapoor)

You may also like