ਪਿਆਰ ਦੇ ਰੰਗ 'ਚ ਰੰਗੇ ਨਜ਼ਰ ਆਏ ਅਰਜੁਨ ਕਪੂਰ ਅਤੇ ਪਰੀਨੀਤੀ ਚੋਪੜਾ

Written by  Rajan Sharma   |  September 11th 2018 08:12 AM  |  Updated: September 11th 2018 08:12 AM

ਪਿਆਰ ਦੇ ਰੰਗ 'ਚ ਰੰਗੇ ਨਜ਼ਰ ਆਏ ਅਰਜੁਨ ਕਪੂਰ ਅਤੇ ਪਰੀਨੀਤੀ ਚੋਪੜਾ

ਹਾਲ ਹੀ ਵਿੱਚ ਹੀ ਅਰਜੁਨ arjun kapoor ਤੇ ਪਰੀਨੀਤੀ ਚੋਪੜਾ ਦੀ ਜਲਦ ਆਉਣ ਵਾਲੀ ਫ਼ਿਲਮ ‘ਨਮਸਤੇ ਇੰਗਲੈਂਡ’  bollywood film ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਟ੍ਰੇਲਰ ਯੂਟਿਊਬ ਤੇ ਬਹੁਤ ਟਰੈਂਡ ਕਰ ਰਿਹਾ ਹੈ ਅਤੇ ਇਸ ਵਿੱਚ ਦੋਵਾਂ ਦੀ ਕੈਮਿਸਟਰੀ ਦੇਖਣ ਵਾਲੀ ਹੈ ਅਤੇ ਸਭ ਦੁਆਰਾ ਕਾਫੀ ਪਸੰਦ ਕੀਤੀ ਜਾ ਰਹੀ ਹੈ। 6 ਸਾਲ ਪਹਿਲਾਂ ਦੋਵਾਂ ਦੀ ਆਈ ਫ਼ਿਲਮ ‘ਇਸ਼ਕਜ਼ਾਦੇ’ ਨੂੰ ਫੈਨਸ ਨੇ ਬਹੁਤ ਪਿਆਰ ਦਿੱਤਾ ਸੀ।

https://www.instagram.com/p/Bnkv0VoAfpq/?taken-by=arjunkapoor

ਹੁਣ ਤਕ ਫ਼ਿਲਮ ਦੇ ਟ੍ਰੇਲਰ ਨੂੰ 21 ਮਿਲੀਅਨ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ। ਦੱਸ ਦੇਈਏ ਕੀ ਇਹ ਫ਼ਿਲਮ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਨਮਸਤੇ ਲੰਦਨ’ ਦਾ ਸੀਕੁਅਲ ਹੈ।

https://www.youtube.com/watch?v=V4tcaoNlcRo

ਗੱਲ ਫਿਲਮ ਦੀ ਕਰੀਏ ਤਾਂ ਇਹ ਬਾਲੀਵੁੱਡ bollywood film ਦੇ ਮਸ਼ਹੂਰ ਡਾਇਰੈਕਟਰ ਅੰਮ੍ਰਿਤਲਾਲ ਸ਼ਾਹ ਦੁਆਰਾ ਡਾਇਰੈਕਟ ਕੀਤੀ ਗਈ ਹੈ| ਫ਼ਿਲਮ ਦਾ ਪਹਿਲਾ ਗਾਣਾ ‘ਤੇਰੇ ਲੀਏ’ ਰਿਲੀਜ਼ ਹੋ ਚੁੱਕਾ ਹੈ। ਇਸ ‘ਚ ਅਰਜੁਨ-ਪਰੀਨੀਤੀ ਦੀ ਜ਼ਬਰਦਸਤ ਕੈਮਿਸਟ੍ਰੀ ਨਜ਼ਰ ਆ ਰਹੀ ਹੈ। ਜਿਥੇ ਕੀ ਇਸ ਗੀਤ ਨੂੰ ਆਤਿਫ ਅਸਲਮ ਤੇ ਅਕਾਂਸ਼ਾ ਭੰਡਾਰੀ ਦੁਆਰਾ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਗਿਆ ਹੈ ਓਥੇ ਹੀ ਇਸਦੇ ਬੋਲ ਜਾਵੇਦ ਅਖ਼ਤਰ ਦੁਆਰਾ ਲਿਖੇ ਗਏ ਹਨ। ਇਸ ਨੂੰ ਮਨਨ ਸ਼ਾਹ ਨੇ ਕੰਪੋਜ਼ ਕੀਤਾ ਹੈ।

https://www.instagram.com/p/Bnd9lYPAo19/?taken-by=arjunkapoor

ਇਸ ਤੋਂ ਪਹਿਲਾਂ ਗਾਣੇ ਦੀ ਇੱਕ ਝਲਕ ਟ੍ਰੇਲਰ ‘ਚ ਵੀ ਦਿਖਾਈ ਜਾ ਚੁੱਕੀ ਹੈ। ਇਹ ਗਾਣਾ ਵੀ ਸਾਲ ਦੇ ਕੁਝ ਖੂਬਸੂਰਤ ਗਾਣਿਆਂ ‘ਚ ਸ਼ਾਮਲ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network